HomeAaksh specialsਹੋਸਟਲ ’ਚ ਰਹਿ ਰਹੀਆਂ ਲੜਕੀਆਂ ਦਾ ਰਸੋਈਆ ਬਣਾ ਰਿਹਾ ਸੀ ਅਸ਼ਲੀਲ ਵੀਡੀਓ,...

ਹੋਸਟਲ ’ਚ ਰਹਿ ਰਹੀਆਂ ਲੜਕੀਆਂ ਦਾ ਰਸੋਈਆ ਬਣਾ ਰਿਹਾ ਸੀ ਅਸ਼ਲੀਲ ਵੀਡੀਓ, ਮਾਮਲੇ ਦੀ ਜਾਂਚ ਸ਼ੁਰੂ

- Advertisement -spot_img

ਦੱਖਣੀ ਗੁਜਰਾਤ ਸਥਿਤ ਵਲਸਾਡ ਜ਼ਿਲ੍ਹੇ ਦੇ ਧਰਮਪੁਰ ਦੇ ਇਕ ਹੋਸਟਲ ਵਿਚ ਰਹਿ ਰਹੀਆਂ ਵਿਦਿਆਰਥਣਾਂ ਦੇ ਅਸ਼ਲੀਲ ਫੋਟੋ ਖਿੱਚਣ ਅਤੇ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਾ ਦੋਸ਼ ਹੋਸਟਲ ਦੇ ਰਸੋਈਏ ’ਤੇ ਲੱਗਾ ਹੈ। ਮਾਪਿਆਂ ਦੀ ਸ਼ਿਕਾਇਤ ’ਤੇ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਅਸ਼ਲੀਲ ਵੀਡੀਓ ਬਣਾਏ ਜਾਣ ਦਾ ਪਤਾ ਚੱਲਣ ’ਤੇ ਹੋਸਟਲ ਪਹੁੰਚ ਕੇ ਮਾਪਿਆਂ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ। ਵਿਦਿਆਰਥਣਾਂ ਨੇ ਦੱਸਿਆ ਕਿ ਰਸੋਈਆ ਬਾਥਰੂਮ ਦੀ ਟੁੱਟੀ ਹੋਈ ਖਿਡ਼ਕੀ ਰਾਹੀਂ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਦਾ ਯਤਨ ਕਰਦਾ ਹੈ। ਵਿਦਿਆਰਥਣਾਂ ਨੇ ਉਸ ’ਤੇ ਛੇੜਖਾਨੀ ਤੇ ਪਰੇਸ਼ਾਨ ਕਰਨ ਦਾ ਵੀ ਦੋਸ਼ ਲਾਇਆ। ਵਲਸਾਡ ਆਦਿਵਾਸੀ ਵਸੋਂ ਵਾਲਾ ਜ਼ਿਲ੍ਹਾ ਹੈ। ਇਸ ਹੋਸਟਲ ਵਿਚ ਰਹਿ ਕੇ ਆਦਿਵਾਸੀ ਪਰਿਵਾਰਾਂ ਦੀਆਂ ਲੜਕੀਆਂ ਪੜ੍ਹਾਈ ਕਰਦੀਆਂ ਹਨ। ਵਿਦਿਆਰਥਣਾਂ ਨੇ ਇਸ ਘਟਨਾ ਦੀ ਜਾਣਕਾਰੀ ਮਾਪਿਆਂ ਦੇ ਵ੍ਹਟਸਐਪ ਗਰੁੱਪ ’ਚ ਸਾਂਝੀ ਕੀਤੀ। ਇਸ ਤੋਂ ਬਾਅਦ ਮਾਪਿਆਂ ਨੇ ਹੰਗਾਮਾ ਕਰਦੇ ਹੋਏ ਪੁਲਿਸ ਤੋਂ ਇਸ ਦੀ ਜਾਂਚ ਦੀ ਮੰਗ ਕੀਤੀ। ਉਨ੍ਹਾਂ ਲੜਕੀਆਂ ਦੇ ਹੋਸਟਲ ਵਿਚ ਪੁਰਸ਼ ਰਸੋਈਆ ਰੱਖਣ ’ਤੇ ਸਵਾਲ ਖੜ੍ਹੇ ਕੀਤੇ।

- Advertisement -spot_img
- Advertisement -spot_img
Stay Connected
16,985FansLike
2,458FollowersFollow
23,500SubscribersSubscribe
Must Read
- Advertisement -spot_img
Related News

LEAVE A REPLY

Please enter your comment!
Please enter your name here