HomeAaksh specialsਬਿਜਲੀ ਖਰੀਦਣ ਲਈ ਪੀਐੱਸਪੀਸੀਐੱਲ ਲਵੇਗਾ 500 ਕਰੋੜ ਦਾ ਕਰਜ਼ਾ,ਕੋਲੇ ਦਾ ਭੰਡਾਰ ਵੀ...

ਬਿਜਲੀ ਖਰੀਦਣ ਲਈ ਪੀਐੱਸਪੀਸੀਐੱਲ ਲਵੇਗਾ 500 ਕਰੋੜ ਦਾ ਕਰਜ਼ਾ,ਕੋਲੇ ਦਾ ਭੰਡਾਰ ਵੀ ਘਟਿਆ

- Advertisement -spot_img

ਸੂਬਾ ਸਰਕਾਰ ਵੱਲੋਂ ਸਬਸਿਡੀ ਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨੂੰ ਵਿੱਤੀ ਸੰਕਟ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਪੀਐਸਪੀਸੀਐਲ ਨੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਖਰੀਦਣ ਲਈ 500 ਕਰੋੜ ਰੁਪਏ ਦੇ ਵਾਧੂ ਕਰਜ਼ੇ ਦੀ ਮੰਗ ਕੀਤੀ ਹੈ।

ਜਾਣਕਾਰੀ ਅਨੁਸਾਰ ਕੁੱਲ 20,500 ਕਰੋੜ ਰੁਪਏ ਦੇ ਸਬਸਿਡੀ ਬਿੱਲ ਜੋ ਕਿ 31 ਮਾਰਚ ਤੱਕ ਅਦਾ ਕੀਤੇ ਜਾਣੇ ਸਨ। ਇਸ ਵਿਚੋਂ ਲਗਭਗ 7100 ਕਰੋੜ ਰੁਪਏ ਬਕਾਇਆ ਹਨ। 7 ਕਿਲੋਵਾਟ ਤੱਕ ਦੇ ਬਿਜਲੀ ਕੁਨੈਕਸ਼ਨਾਂ ਵਾਲੇ ਖਪਤਕਾਰਾਂ ਲਈ 3 ਰੁਪਏ ਪ੍ਰਤੀ ਯੂਨਿਟ ਦੀ ਦਰ ਘੱਟ ਕੀਤੀ ਗਈ ਸੀ ਜੋਕਿ ਸਬਸੀਡੀ ਬਿੱਲ ਵਿਚ ਹੀ ਜੋੜੀ ਗਈ ਹੈ। ਵਿੱਤੀ ਘਾਟੇ ਕਰਕੇ ਪੀਐਸਪੀਸੀਐੱਲ ਨੇ 500 ਕਰੋੜ ਰੁਪਏ ਦਾ ਵਾਧੂ ਕਰਜਾ ਲੈਣ ਦਾ ਫੈਸਲਾ ਕੀਤਾ ਹੈ, ਜਿਸ ਲਈ ਪਹਿਲਾਂ ਹੀ ਵੱਖ-ਵੱਖ ਸਰਕਾਰੀ ਮਾਲਕੀ ਵਾਲੇ ਤੇ ਨਿੱਜੀ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਪੱਤਰ ਭੇਜਿਆ ਗਿਆ ਹੈ।

- Advertisement -spot_img
- Advertisement -spot_img
Stay Connected
16,985FansLike
2,458FollowersFollow
23,500SubscribersSubscribe
Must Read
- Advertisement -spot_img
Related News

LEAVE A REPLY

Please enter your comment!
Please enter your name here