
ਦਿਨ ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਕਤਲ
ਦਿਨ ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਕਤਲ
ਫਿਰੋਜ਼ਪੁਰ, 21 ਸਤੰਬਰ 2026 : ਪੰਜਾਬ ਦੇ ਜਿਲਾ ਫਿਰੋਜ਼ਪੁਰ (Ferozepur) ਦੇ ਪਿੰਡ ਪੱਧਰੀ ਵਿਖੇ ਇਕ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ ।
ਮਿਲੀ ਜਾਣਕਾਰੀ ਅਨੁਸਾਰ ਫਿਰੋਜਪੁਰ ਦੇ ਕਸਬਾ ਮੱਖੂ ਅਧੀਨ ਆਉਂਦੇ ਜਿਸ ਪਿੰਡ ਪੱਧਰੀ (Village padhri) ਵਿਖੇ ਜੋ ਇਕ ਨੌਜਵਾਨ ਦਾ ਕਾਰਾਂ ਵਿਚ ਸਵਾਰ ਹੋ ਕੇ ਆਏ ਕੁੱਝ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਵਿਚ ਕਤਲ ਕੀਤੇ ਗਏ ਨੌਜਵਾਨ ਦੀ ਪਛਾਣ ਦਵਿੰਦਰ ਸਿੰਘ ਉਰਫ ਦੀਪੂ ਵਾਸੀ ਦੀਨੇ ਕੇ ਦੇ ਤੌਰ 'ਤੇ ਹੋਈ ਹੈ ।
ਪ੍ਰਾਪਤ ਸੂਚਨਾ ਮੁਤਾਬਕ ਉਕਤ ਕਤਲ ਕਾਂਡ ਉਸ ਵੇਲੇ ਵਾਪਰਿਆ ਜਦੋਂ ਦਵਿੰਦਰ ਸਿੰਘ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਇਸ ਦੌਰਾਨ ਦੋ ਗੱਡੀਆਂ ਵਿੱਚ ਆਏ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ’ਤੇ ਗੋਲੀਆਂ ਚਲਾ (Shoot) ਦਿੱਤੀਆਂ । ਜਿਸ 'ਤੇ ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਸਿਵਲ ਹਸਪਤਾਲ ਜ਼ੀਰਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।
ਉਪਰੋਕਤ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਕਰੀਬ 15 ਦਿਨ ਪਹਿਲਾਂ ਦਵਿੰਦਰ ਸਿੰਘ ਦੀ ਭੈਣ ਨੂੰ ਉਸ ਦੇ ਸਹੁਰੇ ਪਰਿਵਾਰ ਤੋਂ ਘਰ ਲਿਆਂਦਾ ਗਿਆ ਸੀ । ਪਰਿਵਾਰ ਨੇ ਸ਼ੱਕ ਜਤਾਇਆ ਹੈ ਕਿ ਇਸੇ ਰੰਜਸ਼ ਕਾਰਨ ਦਵਿੰਦਰ ਦੀ ਹੱਤਿਆ ਕਰਵਾਈ ਗਈ ਹੋ ਸਕਦੀ ਹੈ । ਫਿਲਹਾਲ ਥਾਣਾ ਮੱਖੂ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਸ ਵੱਲੋਂ ਹਮਲਾਵਰਾਂ ਅਤੇ ਕਤਲ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ।
ਵਟਸਐਪ 'ਤੇ ਸ਼ੇਅਰ ਕਰਨ 'ਤੇ ਵੱਡਾ ਫੋਟੋ ਥੰਬਨੇਲ (Thumbnail) ਅਤੇ ਪੂਰੀ ਖ਼ਬਰ ਦਾ ਵੇਰਵਾ ਕਾਰਡ ਬਣ ਕੇ ਜਾਵੇਗਾ।

ਦਿਨ ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਕਤਲ ਫਿਰੋਜ਼ਪੁਰ, 21 ਸਤੰਬਰ 2026 : ਪੰਜਾਬ ਦੇ ਜਿਲਾ ਫਿਰੋਜ਼ਪੁਰ (Ferozepur) ਦੇ ਪਿੰਡ ਪੱਧਰੀ ਵਿਖੇ ਇਕ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਬਾਰੀ ਕ...
ਅਪਰਾਧਕਿਰਾਏ ਨੂੰ ਲੈ ਕੇ ਹੋਏ ਵਿਵਾਦ `ਚ ਆਟੋ-ਰਿਕਸ਼ਾ ਚਾਲਕ ਦਾ ਕੁੱਟ-ਕੁੱਟ ਕੇ ਕਤਲ ਹੈਦਰਾਬਾਦ, 22 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ (Telangana) ਦੇ ਸ਼ਹਿਰ ਹੈਦਰਾਬਾਦ ਵਿਖੇ ਕਿਰਾਏ ਨੂੰ ਲੈ ਕੇ ਹੋਏ ਇਕ ਝਗੜ...
ਅਪਰਾਧਚਾਰ ਨੌਜਵਾਨਾਂ ਨੇ ਸੜਕ 'ਤੇ ਤੁਰੀ ਜਾਂਦੀ ਲੜਕੀ ਨਾਲ ਕੀਤਾ ਜਬਰ ਜਨਾਹ ਪਠਾਨਕੋਟ, 22 ਸਤੰਬਰ 2026 : ਪੰਜਾਬ ਦੇ ਜਿਲਾ ਪਠਾਨਕੋਟ (Pathankot) ਅਧੀਨ ਆਉਂਦੇ ਪਿੰਡ ਵਿਖੇ ਇਕ ਸੜਕ 'ਤੇ ਤੁਰੀ ਜਾਂਦੀ ਲੜਕੀ ਨਾਲ ਚਾਰ ਨੌਜਵਾਨ...
ਅਪਰਾਧਮਹਿਲਾ ਆਰ. ਟੀ. ਓ. ਦਾ ਕਤਲ ਕਰਨ ਤੋਂ ਬਾਅਦ ਕਾਤਲ ਨੇ ਖੁਦ ਵੀ ਕੀਤੀ ਖੁਦਕੁਸ਼ੀ ਭੋਪਾਲ, 21 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਸ਼ਹਿਰ ਭੋਪਾਲ ਦੀ ਲੇਕ ਪਰਲ ਕਾਲੋਨੀ ਵਿਖੇ ਇਕ ਮਹ...
ਅਪਰਾਧਘਰੇਲੂ ਝਗੜੇ ਦੇ ਚਲਦਿਆਂ ਪਤੀ ਨੇ ਚਾਕੂ ਮਾਰ ਕੀਤਾ ਪਤਨੀ ਦਾ ਕਤਲ ਕੋਟਕਪੂਰਾ, 21 ਸਤੰਬਰ 2026 : ਪੰਜਾਬ ਦੇ ਸ਼ਹਿਰ ਕੋਟਕਪੁਰਾ (Kotkapura) ਦੇ ਪਿੰਡ ਕੋਹਰਾਵਾਲਾ ਵਿਖੇ ਇਕ ਪਤੀ ਵਲੋਂ ਆਪਣੀ ਹੀ ਪਤਨੀ ਦਾ ਚਾਕੂ ਮਾਰ ਕੇ ਕ...
ਅਪਰਾਧਡੇਰਾ ਬਾਬਾ ਨਾਨਕ `ਚ ਕਾਂਗਰਸੀ ਸਰਪੰਚ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਬਟਾਲਾ, 21 ਸਤੰਬਰ 2026 : ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਪੱਡੇ (Village Padde) `ਚ ਅਣਪਛਾਤੇ ਨੌਜਵਾਨਾਂ ਨੇ ਕਾਂਗਰਸ ਦੇ ਮੌਜੂਦਾ...