
ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਇਕ ਨੌਜਵਾਨ ਕੀਤਾ ਗ੍ਰਿਫ਼ਤਾਰ
ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਇਕ ਨੌਜਵਾਨ ਕੀਤਾ ਗ੍ਰਿਫ਼ਤਾਰ
ਸ਼੍ਰੀਨਗਰ, 21 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ (Jammu and Kashmir) ਦੇ ਜਿਲਾ ਕਠੂਆ ਵਿਖੇ ਇਕ 24 ਸਾਲਾ ਨੌਜਵਾਨ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।
ਮਿਲੀ ਜਾਣਕਾਰੀ ਅਨੁਸਾਰ ਜਿਲਾ ਕਠੂਆ (District Kathua) ਵਿਖੇ ਜਿਸ ਨੌਜਵਾਨ ਨੂੰ ਭਾਰਤ ਵਿਰੁੱਧ ਪਾਕਿਸਤਾਨ ਦੀ ਬਦਨਾਮ ਖੂਫੀਆ ਏਜੰਸੀ ਆਈ. ਐਸ. ਆਈ. (I. S. I.) ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਅਮਨ ਵਜੋਂ ਹੋਈ ਹੈ । ਦੱਸਣਯੋਗ ਹੈ ਕਿ ਉਕਤ ਨੌਜਵਾਨ ਪੇਸ਼ੇ ਤੋਂ ਟਰੱਕ ਡਰਾਈਵਰ ਦੱਸਿਆ ਜਾ ਰਿਹਾ ਹੈ ।
ਪ੍ਰਾਪਤ ਸੂਚਨਾ ਮੁਤਾਬਕ ਉਕਤ ਨੌਜਵਾਨ ਵਲੋਂ ਜੋ ਭਾਰਤ ਵਿਰੁੱਧ ਪਾਕਿਸਤਾਨੀ ਏਜੰਸੀ ਲਈ ਜਾਸੂਸੀ (Spying) ਕੀਤੀ ਜਾ ਰਹੀ ਸੀ ਉਹ ਆਪਣੇ ਘਰ ਦੇ ਬਾਹਰ ਸਿੰਮ ਇਨੇਬਲਡ ਸੀ. ਸੀ. ਟੀ. ਵੀ. ਕੈਮਰਾ ਲਗਾ ਕੇ ਕੀਤੀ ਜਾ ਰਹੀ ਸੀ । ਅਮਨ ਵਲੋ਼ ਕੈਮਰੇ ਦਾ ਮੂੰਹ ਉਸ ਸੜਕ ਵੱਲ ਕੀਤਾ ਹੋਇਆ ਸੀ ਜਿਸਦੀ ਵਰਤੋਂ ਸੁਰੱਖਿਆ ਬਲਾਂ ਵਲੋਂ ਅਕਸਰ ਹੀ ਕੀਤੀ ਜਾਂਦੀ ਸੀ ਤੇ ਉਥੋਂ ਦੀ ਫੁਟੇਜ ਸਿੱਧੇ ਆਈ. ਐਸ. ਆਈ. ਹੈਂਡਲਰਾਂ ਨੂੰ ਭੇਜੀ ਜਾਂਦੀ ਸੀ ।
ਉਕਤ ਨੌਜਵਾਨ ਤੋਂ ਜਾਸੂਸੀ ਕੀਤੇ ਜਾਣ ਸਬੰਧੀ ਪੁੱਛਗਿੱਛ ਕੀਤੇ ਜਾਣ ਤੇ ਸਾਹਮਣੇ ਆਇਆ ਕਿ ਨੌਜਵਾਨ ਨੂੰ ਕੈਮਰਾ ਲਗਾਉਣ ਲਈ 20 ਹਜ਼ਾਰ ਰੁਪਏ ਦਿੱਤੇ ਗਏ ਸਨ ਅਤੇ ਇਹ ਰਕਮ ਉਸਨੂੰ ਦੁਬਈ ਸਥਿਤ ਇਕ ਚੈਨਲ ਰਾਹੀਂ ਭੇਜੀ ਗਈ ਸੀ । ਉਕਤ ਜਾਸੂਸੀ ਨੈਟਵਰਕ ਵਿਚ ਹੋਰ ਕੌਣ ਕੌਣ ਸ਼ਾਮਲ ਹੈ ਸਬੰਧੀ ਵੀ ਪਤਾ ਲਗਾਇਆ ਜਾ ਰਿਹਾ ਹੈ ।
ਵਟਸਐਪ 'ਤੇ ਸ਼ੇਅਰ ਕਰਨ 'ਤੇ ਵੱਡਾ ਫੋਟੋ ਥੰਬਨੇਲ (Thumbnail) ਅਤੇ ਪੂਰੀ ਖ਼ਬਰ ਦਾ ਵੇਰਵਾ ਕਾਰਡ ਬਣ ਕੇ ਜਾਵੇਗਾ।

ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਇਕ ਨੌਜਵਾਨ ਕੀਤਾ ਗ੍ਰਿਫ਼ਤਾਰ ਸ਼੍ਰੀਨਗਰ, 21 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ (Jammu and Kashmir) ਦੇ ਜਿਲਾ ਕਠੂਆ ਵਿਖੇ ਇਕ 24 ਸਾਲਾ ਨੌਜਵਾਨ ਨੂੰ ਪਾਕ...
ਰਾਸ਼ਟਰੀਖੇਤੀਬਾੜੀ ਮੰਤਰਾਲਾ ਦਾ ਅਧਿਕਾਰੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਮੁਅੱਤਲ ਨਵੀਂ ਦਿੱਲੀ, 22 ਸਤੰਬਰ 2026 : ਕੇਂਦਰੀ ਖੇਤੀਬਾੜੀ ਮੰਤਰਾਲਾ (Union Ministry of Agriculture) ਦੇ ਇਕ ਅਧਿਕਾਰੀ ਵਲੋਂ ਰਿਸ਼ਵਤ ਮੰਗਣ...
ਰਾਸ਼ਟਰੀਬਾਲੀਵੁੱਡ ਅਦਾਕਾਰ ਸੋਨੂੰ ਸੂਦ ਪਹੁੰਚੇ ਬਿਹਾਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਬਿਹਾਰ, 22 ਸਤੰਬਰ 2026 : ਭਾਰਤ ਦੇਸ਼ ਦੇ ਪ੍ਰਸਿੱਧ ਬਾਲੀਵੁੱਡ ਅਦਾਕਾਰ (Bollywood actor) ਸੋਨੂੰ ਸੂਦ ਨੇ ਅੱਜ ਬਿਹਾਰ ਸੂਬੇ ਦੇ ਹੜ੍...
ਰਾਸ਼ਟਰੀਕਾਰ ਦੇ ਖੱਡ ਵਿੱਚ ਡਿੱਗਣ ਕਾਰਨ ਹੋਈ 4 ਵਿਅਕਤੀਆਂ ਦੀ ਮੌਤ ਹਿਮਾਚਲ ਪ੍ਰਦੇਸ਼, 22 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਜਿਲਾ ਕੁੱਲੂ ਤੇ ਖੇਤਰ ਅਨੀ ਵਿਖੇ ਇਕ ਕਾਰ ਦੇ ਖੱਡ ਵਿਚ...
ਰਾਸ਼ਟਰੀਨਾਬਾਲਗ ਵਿਦਿਆਰਥਣ ਨਾਲ ਬਦਸਲੂਕੀ 'ਤੇ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ ਜਮੂਈ, 22 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਜਿਲਾ ਜਮੂਈ ਵਿਖੇ ਨਾਬਾਲਗ ਵਿਦਿਆਰਥਣ ਨਾਲ ਕੀਤੀ ਬਦਸਲੂਕੀ 'ਤੇ ਭਾਰਤੀ ਮਹਿਲਾ...
ਰਾਸ਼ਟਰੀਦਿੱਲੀ ਪੁਲਸ ਅਕੈਡਮੀ ਵਿਚ ਟੈਸਟ ਦੇਣ ਆਏ ਨੌਜਵਾਨ ਦੀ ਹੋਈ ਮੌਤ ਨਵੀਂ ਦਿੱਲੀ, 21 ਸਤੰਬਰ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਦਿੱਲੀ ਪੁਲਸ ਅਕੈਡਮੀ (Delhi Police Academy) ਵਿਖੇ ਚੱਲ ਰਹੇ ਪੀ. ਈ. ਐਂਡ ਐਮ...