ਵਿਰੋਧੀ ਧਿਰਾਂ ਨਸ਼ੇ ਦੇ ਮੁੱਦੇ `ਤੇ ਸਿਆਸੀ ਰੋਟੀਆਂ ਸੇਕਣਾ ਬੰਦ ਕਰਨ : ਅਮਨ ਅਰੋੜਾ

ਵਿਰੋਧੀ ਧਿਰਾਂ ਨਸ਼ੇ ਦੇ ਮੁੱਦੇ `ਤੇ ਸਿਆਸੀ ਰੋਟੀਆਂ ਸੇਕਣਾ ਬੰਦ ਕਰਨ : ਅਮਨ ਅਰੋੜਾ
ਵਿਰੋਧੀ ਧਿਰਾਂ ਨਸ਼ੇ ਦੇ ਮੁੱਦੇ `ਤੇ ਸਿਆਸੀ ਰੋਟੀਆਂ ਸੇਕਣਾ ਬੰਦ ਕਰਨ : ਅਮਨ ਅਰੋੜਾ
ਚੰਡੀਗੜ੍ਹ, 22 ਸਤੰਬਰ 2026 : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ (Cabinet Minister Aman Arora) ਨੇ ਆਖਿਆ ਹੈ ਕਿ ਪੰਜਾਬ ਵਿਚ ਵਿਰੋਧੀ ਧਿਰਾਂ ਨੂੰ ਨਸ਼ੇ ਦੇ ਮੁੱਦੇ 'ਤੇ ਸਿਆਸੀ ਰੋਟੀਆਂ ਸੇਕਣੀਆਂ ਬੰਦ ਕਰਨੀਆਂ ਚਾਹੀਦੀਆਂ ਹਨ ।
ਨਸ਼ੇ ਦੇ ਮੁੱਦੇ 'ਤੇ ਵਿਰੋਧੀ ਧਿਰਾਂ ਦਾ ਰਵੱਈਆ ਨਿੰਦਣਯੋਗ : ਕੈਬਨਿਟ ਮੰਤਰੀ
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਨਸ਼ੇ ਦੇ ਮੁੱਦੇ 'ਤੇ ਵਿਰੋਧੀ ਧਿਰਾਂ ਦੇ ਰਵੱਈਏ ਨੂੰ ਨਿੰਦਣਯੋਗ ਦੱਸਦਿਆਂ ਕਿਹਾ ਕਿ ਸਿਆਸੀ ਲਾਭ ਲਈ ਪੰਜਾਬ ਦੇ ਗੰਭੀਰ ਮੁੱਦੇ ਨੂੰ ਤੂਲ ਦੇਣ ਦੀ ਬਜਾਏ ਸਾਰੀਆਂ ਧਿਰਾਂ ਨੂੰ ਨਸ਼ੇ ਖਿਲਾਫ ਪੰਜਾਬ ਸਰਕਾਰ (Government of Punjab) ਦੇ ਯਤਨਾਂ 'ਚ ਸਹਿਯੋਗ ਕਰਨਾ ਚਾਹੀਦਾ ਹੈ ।
ਵਿਰੋਧੀ ਧਿਰਾਂ ਉਤਰ ਆਈਆਂ ਹਨ ਹੇਠਲੇ ਪੱਧਰ ਦੀ ਰਾਜਨੀਤੀ 'ਤੇ
ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਵਿਰੋਧੀ ਧਿਰਾਂ ਹੇਠਲੇ ਪੱਧਰ ਦੀ ਰਾਜਨੀਤੀ 'ਤੇ ਉੱਤਰ ਆਈਆਂ ਹਨ । ਉਨ੍ਹਾਂ ਸੰਗਰੂਰ ਜਿਲੇ ਵਿਚ ਇਕ ਨੌਜਵਾਨ ਵੱਲੋਂ ਡੀ. ਸੀ. ਦਫ਼ਤਰ 'ਚ ਜ਼ਹਿਰੀਲੀ ਵਸਤੂ ਨਿਗਲਣ ਦੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਵੀ ਸਿਆਸੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ।
ਕਾਂਗਰਸ ਤੇ ਭਾਜਪਾ ਕਰ ਰਹੀਆਂ ਹਨ ਘਟਨਾ ਨੂੰ ਵੱਖਰੇ ਰੂਪ ਵਿਚ ਪੇਸ਼
ਉਨ੍ਹਾਂ ਕਿਹਾ ਕਿ ਹੁਣ ਪੰਚਾਇਤਾਂ ਵੀ ਨਸ਼ੇ ਖਿਲਾਫ ਅੱਗੇ ਆ ਰਹੀਆਂ ਹਨ ਅਤੇ ਆਪਣੇ ਪਿੰਡਾਂ 'ਚ ਨਸ਼ਾ ਨਹੀਂ ਵਿਕਣ ਦੇਣ ਦੇ ਮਤੇ ਪਾਸ ਕਰ ਰਹੀਆਂ ਹਨ । ਉਨ੍ਹਾਂ ਕਿਹਾ ਕਿ ਜਿਸ ਜੱਗਾ ਸਿੰਘ ਨੇ ਜ਼ਹਿਰੀਲੀ ਵਸਤੂ ਨਿਗਲੀ ਸੀ, ਉਸ ਦੇ ਖਿਲਾਫ ਪਹਿਲਾਂ ਤੋਂ ਕਈ ਮਾਮਲੇ ਦਰਜ ਸਨ, ਇਸ ਦੇ ਬਾਵਜੂਦ ਕਾਂਗਰਸ ਅਤੇ ਭਾਜਪਾ ਵੱਲੋਂ ਘਟਨਾ ਨੂੰ ਵੱਖਰੇ ਰੂਪ 'ਚ ਪੇਸ਼ ਕੀਤਾ ਗਿਆ । ਉਨ੍ਹਾਂ ਵਿਰੋਧੀ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਰੋਟੀਆਂ ਸੇਕਣ ਦੀ ਬਜਾਏ ਪੰਜਾਬ 'ਚ ਅਮਨ-ਸ਼ਾਂਤੀ, ਬਣਾਈ ਰੱਖਣ 'ਚ ਸਹਿਯੋਗ ਕਰਨ ।
ਇਹ ਖ਼ਬਰ ਆਪਣੇ ਦੋਸਤਾਂ ਅਤੇ ਵਟਸਐਪ ਗਰੁੱਪਾਂ ਵਿੱਚ ਸ਼ੇਅਰ ਕਰੋ
ਵਟਸਐਪ 'ਤੇ ਸ਼ੇਅਰ ਕਰਨ 'ਤੇ ਵੱਡਾ ਫੋਟੋ ਥੰਬਨੇਲ (Thumbnail) ਅਤੇ ਪੂਰੀ ਖ਼ਬਰ ਦਾ ਵੇਰਵਾ ਕਾਰਡ ਬਣ ਕੇ ਜਾਵੇਗਾ।

ਵਿਰੋਧੀ ਧਿਰਾਂ ਨਸ਼ੇ ਦੇ ਮੁੱਦੇ `ਤੇ ਸਿਆਸੀ ਰੋਟੀਆਂ ਸੇਕਣਾ ਬੰਦ ਕਰਨ : ਅਮਨ ਅਰੋੜਾ
ਵਿਰੋਧੀ ਧਿਰਾਂ ਨਸ਼ੇ ਦੇ ਮੁੱਦੇ `ਤੇ ਸਿਆਸੀ ਰੋਟੀਆਂ ਸੇਕਣਾ ਬੰਦ ਕਰਨ : ਅਮਨ ਅਰੋੜਾ ਚੰਡੀਗੜ੍ਹ, 22 ਸਤੰਬਰ 2026 : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ (Cabinet Minister Aman Arora) ਨੇ ਆਖਿਆ ਹੈ ਕਿ ਪੰਜਾਬ ਵ...
ਹੋਰ ਸੰਬੰਧਿਤ ਖ਼ਬਰਾਂLive Feed
ਪੰਜਾਬਆਬਕਾਰੀ ਤੇ ਕਰ ਵਿਭਾਗ ਨੇ ਸਮਾਨ ਨਾਲ ਭਰੇ 152 ਵਾਹਨਾਂ ਨੂੰ ਕੀਤਾ ਕਾਬੂ : ਚੀਮਾ
ਆਬਕਾਰੀ ਤੇ ਕਰ ਵਿਭਾਗ ਨੇ ਸਮਾਨ ਨਾਲ ਭਰੇ 152 ਵਾਹਨਾਂ ਨੂੰ ਕੀਤਾ ਕਾਬੂ : ਚੀਮਾ ਚੰਡੀਗੜ੍ਹ, 22 ਸਤੰਬਰ 2026 : ਪੰਜਾਬ ਦੇ ਕਰ ਤੇ ਆਬਕਾਰੀ ਵਿਭਾਗ (Taxation and Excise Department) ਵਲੋਂ ਸਖ਼ਤ ਕਾਰਵਾਈ ਕਰਦਿਆਂ 4...
ਪੰਜਾਬਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਕੀਤਾ ਗਿਆ ਮੋਗਾ ਵਿਖੇ ਅਦਾਲਤ ਵਿਚ ਪੇਸ਼
ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਕੀਤਾ ਗਿਆ ਮੋਗਾ ਵਿਖੇ ਅਦਾਲਤ ਵਿਚ ਪੇਸ਼ ਮੋਗਾ, 22 ਸਤੰਬਰ 2026 : ਪੰਜਾਬ ਦੇ ਬਹੁ-ਚਰਚਿਤ ਕਤਲ ਕਾਂਡ ਦੇ ਮੁੱਖ ਮੁਲਜਮ ਅੰਮ੍ਰਿਤਪਾਲ ਸਿੰਘ ਮਹਿਰੋਂ (Amritpal Singh Mehron) ਨੂੰ ਅੱਜ...
ਪੰਜਾਬਏਸ਼ੀਆਈ ਹਾਕੀ ਫੈੱਡਰੇਸ਼ਨ ਦਿੱਤਾ ਮਾਨ ਨੂੰ ਹਾਕੀ ਮੁਕਾਬਲੇ ਦੇਖਣ ਦਾ ਸੱਦਾ
ਏਸ਼ੀਆਈ ਹਾਕੀ ਫੈੱਡਰੇਸ਼ਨ ਦਿੱਤਾ ਮਾਨ ਨੂੰ ਹਾਕੀ ਮੁਕਾਬਲੇ ਦੇਖਣ ਦਾ ਸੱਦਾ ਚੰਡੀਗੜ੍ਹ, 22 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨੂੰ ਏਸ਼ੀਅਨ ਹਾਕੀ ਫੈੱਡਰੇਸ਼ਨ ਵਲੋਂ ਏਸ਼ੀਆਈ ਖੇਡਾ...
ਪੰਜਾਬਨਿਹੰਗ ਸਿੰਘਾਂ ਨੇ ਨਿਹੰਗ ਬਾਣਾ ਪਾ ਕੇ ਚੋਰੀ ਕਰਨ ਵਾਲਾ ਨੌਜਵਾਨ ਕੀਤਾ ਕਾਬੂ
ਨਿਹੰਗ ਸਿੰਘਾਂ ਨੇ ਨਿਹੰਗ ਬਾਣਾ ਪਾ ਕੇ ਚੋਰੀ ਕਰਨ ਵਾਲਾ ਨੌਜਵਾਨ ਕੀਤਾ ਕਾਬੂ ਲੁਧਿਆਣਾ, 22 ਸਤੰਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਨਿਹੰਗ ਸਿੰਘਾਂ ਦਾ ਬਾਣਾ ਪਾ ਕੇ ਦੁਕਾਨ ਵਿਚੋਂ ਚੋਰੀ ਕਰਨ ਵਾਲੇ...
ਪੰਜਾਬਸਰਕਾਰ ਮਿਡ-ਡੇ-ਮੀਲ ਵਰਕਰਾਂ ਦੀਆਂ ਜਾਇਜ਼ ਮੰਗਾਂ ਹੱਲ ਕਰਨ ਲਈ ਵਚਨਬੱਧ : ਚੀਮਾ
ਸਰਕਾਰ ਮਿਡ-ਡੇ-ਮੀਲ ਵਰਕਰਾਂ ਦੀਆਂ ਜਾਇਜ਼ ਮੰਗਾਂ ਹੱਲ ਕਰਨ ਲਈ ਵਚਨਬੱਧ : ਚੀਮਾ ਚੰਡੀਗੜ੍ਹ, 22 ਸਤੰਬਰ 2026 : ਵਿੱਤ ਮੰਤਰੀ (Finance Minister) ਪੰਜਾਬ ਹਰਪਾਲ ਸਿੰਘ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਮਿਡ-ਡੇ-ਮੀਲ ਵਰਕ...