DECEMBER 9, 2022
post

Jasbeer Singh

(Chief Editor)

Latest update

ਪਾਕਿ-ਅਫ਼ਗਾਨ ਸਰਹੱਦ ‘ਤੇ ਪੁਲਿਸ ਅਤੇ ਤਾਲਿਬਾਨ ਵਿਚਾਲੇ ਮੁਕਾਬਲਾ: ਕਈ ਲੋਕਾਂ ਦੀ ਮੌਤ ਦੀ ਖ਼ਬਰ

post-img

ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਵਿਜੀਲੈਂਸ ਦਫ਼ਤਰ ‘ਚ ਪੇਸ਼

 

ਚੰਡੀਗੜ੍ਹ 20 ਫਰਵਰੀ(ਵਿਸ਼ਵ ਵਾਰਤਾ ਬਿਓਰੋ)-  ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਅੱਜ ਵਿਜੀਲੈਂਸ ਦਫ਼ਤਰ ਵਿੱਚ ਪੇਸ਼ ਹੋਏ। ਦੋ ਦਿਨ ਪਹਿਲਾਂ ਭਾਜਪਾ ਆਗੂ ਅਮਰਜੀਤ ਸਿੰਘ ਟਿੱਕਾ ਨੇ ਰਮਨ ਬਾਲਾ ਖ਼ਿਲਾਫ਼ ਵਿਜੀਲੈਂਸ ਦਫ਼ਤਰ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।ਜਿਸ ਵਿੱਚ ਉਹਨਾਂ ਨੇ ਨਗਰ ਸੁਧਾਰ ਟਰੱਸਟ ਦੀ ਮਹਿੰਗੇ ਭਾਅ ਦੀ ਜਮੀਨ ਸਸਤੇ ਰੇਟ ਤੇ  ਵੇਚਣ ਦੇ ਦੋਸ਼ ਲਗਾਏ ਸਨ। ਵਿਜੀਲੈਂਸ ਨੇ ਇਸ ਮਾਮਲੇ ਵਿੱਚ ਰਮਨ ਬਾਲਾ ਸੁਬਰਾਮਨੀਅਮ ਨੂੰ ਪੇਸ਼ ਹੋਣ ਲਈ ਕਿਹਾ ਸੀ। ਵਿਜੀਲੈਂਸ ਅਧਿਕਾਰੀ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਰਮਨ ਬਾਲਾ ਸੁਬਰਾਮਨੀਅਮ ਤੋਂ ਲਗਾਤਾਰ ਪੁੱਛਗਿੱਛ ਕਰ ਰਹੇ ਹਨ। ਟਿੱਕਾ ਦਾ ਦੋਸ਼ ਸੀ ਕਿ ਬੋਲੀ ਰੱਦ ਹੋਣ ਦੇ ਬਾਵਜੂਦ 500 ਕਰੋੜ ਰੁਪਏ ਦੀ ਜ਼ਮੀਨ 90 ਕਰੋੜ ਰੁਪਏ ਵਿੱਚ ਵੇਚਣ ਵਾਲੇ ਲੋਕਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।

Related Post