DECEMBER 9, 2022
post

Jasbeer Singh

(Chief Editor)

Latest update

ਸਰਕਾਰ ਦੀਆਂ ਬਿਜਲੀ ਸੰਬੰਧੀ ਸਾਰੀਆਂ ਯੋਜਨਾਵਾਂ ਦੀ ਨਿਗਰਾਨੀ ਕਰਨ ਲਈ ਮੈਂਬਰ ਪਾਰਲੀਮੈਂਟ ਕਮ ਚੇਅਰਮੈਨ ਸਿਮਰਨਜੀਤ ਸਿੰਘ ਮ

post-img

ਸਰਕਾਰ ਦੀਆਂ ਬਿਜਲੀ ਸੰਬੰਧੀ ਸਾਰੀਆਂ ਯੋਜਨਾਵਾਂ ਦੀ ਨਿਗਰਾਨੀ ਕਰਨ ਲਈ ਮੈਂਬਰ ਪਾਰਲੀਮੈਂਟ ਕਮ ਚੇਅਰਮੈਨ ਸਿਮਰਨਜੀਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਬਿਜਲੀ ਕਮੇਟੀ ਦੀ ਪਲੇਠੀ ਮੀਟਿੰਗ ਦਾ ਆਯੋਜਨ

·         ਚੇਅਰਮੈਨ ਜ਼ਿਲ੍ਹਾ ਬਿਜਲੀ ਕਮੇਟੀ ਵੱਲੋਂ ਸਕੀਮ ਅਧੀਨ ਕਰਵਾਏ ਜਾਣ ਵਾਲੇ ਕਾਰਜਾਂ ਦੀ ਵਿਸਥਾਰ ਵਿਚ ਸਮੀਖਿਆ

·         ਜ਼ਿਲ੍ਹਾ ਮਾਲੇਰਕੋਟਲਾ ਵਿੱਚ ਵੱਖ-ਵੱਖ ਸ਼ਹਿਰਾਂਕਸਬਿਆਂ ਅਤੇ ਪਿੰਡਾਂ ਵਿੱਚ ਬਿਜਲੀ ਨੈੱਟਵਰਕ ਦੇ ਸੁਧਾਰਾਂ ਤੇ ਲਗਭਗ    52 ਕਰੋੜ 82 ਲੱਖ ਰੁਪਏ ਖ਼ਰਚੇ ਜਾਣਗੇ

·         ਰਮਜ਼ਾਨ ਮਹੀਨੇ ਦੌਰਾਨ ਨਿਰਵਿਘਨ ਬਿਜਲੀ ਦੀ ਸਪਲਾਈ ਜਾਰੀ ਰੱਖਣ ਲਈ ਸਾਰੇ ਪੁਖ਼ਤਾ ਪ੍ਰਬੰਧ ਮੁਕੰਮਲ

ਮਾਲੇਰਕੋਟਲਾ 04 ਮਾਰਚ :ਜੀਵਨ ਸਿੰਘ

               ਭਾਰਤ ਸਰਕਾਰ ਵੱਲੋਂ ਬਿਜਲੀ ਖੇਤਰ ਦੀ ਮਜ਼ਬੂਤੀ/ਵਿਕਾਸ ਲਈ ਵੱਖ ਵੱਖ ਸਕੀਮਾਂ ਵਿੱਚ ਲੋਕਾਂ ਦੀ ਹਿੱਸੇਦਾਰੀ ਅਤੇ ਨਿਗਰਾਨੀ ਯਕੀਨੀ ਬਣਾਉਣ ਲਈਗਠਿਤ ਜ਼ਿਲ੍ਹਾ ਪੱਧਰੀ ਬਿਜਲੀ ਕਮੇਟੀ ਅਧੀਨ ਬਿਜਲੀ ਦੇ ਵਿਤਰਨ ਸੈਕਟਰ ਦੀਆਂ ਸਕੀਮਾਂ ਦੇ ਸੁਧਾਰਾਂ ਦੀ ਸਮੀਖਿਆ ਕਰਨ ਲਈ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਸੰਗਰੂਰ ਕਮ ਚੇਅਰਮੈਨ ਸਿਮਰਨਜੀਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰਾਜਦੀਪ ਕੌਰ, ਇੰਜ. ਮਨਵਿੰਦਰ ਪਾਲ, ਐਡੀਸ਼ਨਲ ਐਸ.ਈ ਸੰਗਰੂਰ ਇੰਜ. ਨਰਿੰਦਰ ਪਾਲ ਸਿੰਘ, ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਦੇ ਨੁਮਾਇੰਦੇ ਸ੍ਰੀ ਹਰਜਿੰਦਰ ਸਿੰਘ ਨੱਥੂਮਾਜਰਾ,ਵਿਧਾਇਕ ਮਾਲੇਰਕੋਟਲਾ ਦੇ ਨੁਮਾਇੰਦੇ ਸ਼ਮਸੂਦੀਨ, ਵਿਧਾਇਕ ਅਮਰਗੜ੍ਹ ਦੇ ਨੁਮਾਇੰਦੇ ਸ੍ਰੀ ਨਿਰਭੈ ਸਿੰਘ ਨਾਰੀਕੇ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ ।  ਮੀਟਿੰਗ ਦੌਰਾਨ ਸਕੀਮ ਤਹਿਤ ਜ਼ਿਲ੍ਹੇ ਅੰਦਰ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਵਿਸਤ੍ਰਿਤ ਵਿਚਾਰ ਵਟਾਂਦਰਾ ਕੀਤਾ ਗਿਆ

              ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਜ਼ਿਲ੍ਹਾ ਪੱਧਰੀ ਬਿਜਲੀ ਕਮੇਟੀ ਦੀ ਪ੍ਰਧਾਨਗੀ ਕਰਦਿਆ ਕਿਹਾ ਕਿ  ਸਰਕਾਰ ਦੀਆਂ ਸਕੀਮਾਂ ਦੇ ਫ਼ੰਡ 100 ਫ਼ੀਸਦੀ ਵਰਤੇ ਜਾਣੇ ਯਕੀਨੀ ਬਣਾਏ ਜਾਣ ਤਾਂ ਜੋ ਲੋਕ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੇ ਲਾਭਪਾਤਰੀਆਂ ਨੂੰ ਪੁੱਜ ਦਾ ਹੋ ਸਕੇ । ਚੇਅਰਮੈਨ ਜ਼ਿਲ੍ਹਾ ਬਿਜਲੀ ਕਮੇਟੀ  ਵੱਲੋਂ ਇਹਨਾਂ ਕੰਮਾਂ ਰਾਹੀਂ ਪੈਸੇ ਦੀ ਸੁਚੱਜੀ ਵਰਤੋਂ ਕਰਨ ਅਤੇ ਕੰਮਾਂ ਦੀ ਗੁਣਵੱਤਾ ਵੱਲ ਵਿਸ਼ੇਸ ਧਿਆਨ ਦੇਣ ਦੀ ਹਦਾਇਤ ਕੀਤੀ ਗਈ। ਉਨ੍ਹਾਂ ਹੋਰ ਕਿਹਾ ਕਿ ਪੈਸੇ ਦੀ ਦੁਰਵਰਤੋਂ, ਮਿਆਰ ਤੋਂ ਘਟੀਆ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ । ਉਨ੍ਹਾਂ ਕਿਹਾ ਕਿ ਬਿਜਲੀ ਸੁਧਾਰ ਦੇ ਮੁਕੰਮਲ ਕੰਮ ਪਾਰਦਰਸ਼ੀ ਤਰੀਕੇ ਨਾਲ ਜ਼ੀਰੋ ਟਾਲਰੈਂਸ ਦੀ ਨੀਤੀ ਅਧੀਨ ਕੀਤਾ ਜਾਵੇ ਅਤੇ ਕਰਵਾਏ ਜਾਣ ਵਾਲੇ ਕੰਮਾਂ ਸਬੰਧੀ ਅਗਲੀ ਮੀਟਿੰਗ ਵਿੱਚ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ 

                   ਕਨਵੀਨਰ ਉਪ ਮੁੱਖ ਇੰਜੀਨੀਅਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਾਮ.(ਵੰਡ ਹਲਕਾ) ਬਰਨਾਲਾ ਇੰਜ ਤੇਜ਼ ਬਾਂਸਲ ਅਤੇ  ਸੀਨੀਅਰ ਕਾਰਜਕਾਰੀ ਇੰਜੀਨੀਅਰ ਵੰਡ ਮੰਡਲ ਇੰਜ.ਹਰਵਿੰਦਰ ਸਿੰਘ ਵਲੋਂ ਇਸ ਸਕੀਮ ਅਧੀਨ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਉਹਨਾਂ ਦੱਸਿਆ ਕਿ ਜ਼ਿਲ੍ਹਾ ਮਾਲੇਰਕੋਟਲਾ ਅਧੀਨ ਪੈਂਦੇ ਸ਼ਹਿਰੀ ਖੇਤਰ ਅਤੇ ਦਿਹਾਤੀ ਖੇਤਰ  ਵਿਖੇ ਇਸ ਸਕੀਮ ਅਧੀਨ ਕਾਰਜ  ਉਨ੍ਹਾਂ ਦੇ ਵਿਭਾਗ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਬਿਜਲੀ ਸੁਧਾਰ ਦੇ ਕੰਮ ਜਿਵੇਂ ਕਿ ਨਵੀਂਆਂ 11 ਕੇਵੀ ਲਾਈਨਾਂ, ਨਵੇਂ ਟਰਾਂਸਫ਼ਾਰਮਰ, ਨਵੇਂ ਬਿਜਲੀ ਘਰਾਂ ਦੀ ਉਸਾਰੀ ਅਤੇ ਐਲ.ਟੀ/ਐਚ.ਟੀ. ਲਾਈਨਾਂ ਦੇ ਸੁਧਾਰਾਂ ਆਦਿ ਦਾ ਕੰਮ ਕਰਵਾਏ ਜਾਣਗੇ ਤਾਂ ਜੋ ਖਪਤਕਾਰਾਂ ਨੂੰ ਨਿਰਵਿਘਨ ਅਤੇ ਸੁਚਾਰੂ ਬਿਜਲੀ ਸਪਲਾਈ ਸੰਭਵ ਹੋ ਸਕੇ ਅਤੇ ਬਿਜਲੀ ਨੁਕਸਾਨ ਨੂੰ ਘਟਾਇਆ ਜਾ ਸਕੇ । ਉਨ੍ਹਾਂ ਹੋਰ ਦੱਸਿਆ ਕਿ ਇਸ ਸਕੀਮ ਨੂੰ ਉਲੀਕਣ ਦਾ ਮਕਸਦ ਬਿਜਲੀ ਨੈੱਟਵਰਕ ਵਿੱਚ ਸੁਧਾਰ ਕਰ ਕੇ ਬਿਜਲੀ ਲਾਈਨਾਂ ਉਪਰ   ਘਟਾ ਕੇ ਵਿੱਤੀ ਘਾਟੇ ਨੂੰ ਕੰਟਰੋਲ ਕਰਕੇ ਵਿੱਤੀ ਘਾਟੇ ਨੂੰ ਘਟਾਉਣਾ ਹੈ।

            ਇਸ ਸਕੀਮ ਦੇ ਪਹਿਲੇ ਪੜਾਅ ਅਧੀਨ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਵੱਖ-ਵੱਖ ਸ਼ਹਿਰਾਂਕਸਬਿਆਂ ਅਤੇ ਪਿੰਡਾਂ ਵਿੱਚ ਬਿਜਲੀ ਨੈੱਟਵਰਕ ਦੇ ਸੁਧਾਰਾਂ ਤੇ ਲਗਭਗ 52 ਕਰੋੜ 82 ਲੱਖ  ਰੁਪਏ ਖ਼ਰਚੇ ਜਾਣਗੇ  ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੰਡਮ ਪੋਲਾਂਤਾਰਾਂ ਅਤੇ ਕੇਬਲਾਂ ਦਾ ਵੀ ਸੁਧਾਰ ਕੀਤਾ ਜਾਵੇਗਾ । ਉਨ੍ਹਾਂ ਹੋਰ ਦੱਸਿਆ ਕਿ ਨਵੇਂ ਬਿਜਲੀ ਘਰ (66 ਕੇਵੀ ਬਿਜਲੀ ਘਰ ਇੰਡਸਟਰੀਅਲ ਏਰੀਆ ਮਾਲੇਰਕੋਟਲਾ) ਦੀ ਉਸਾਰੀ ਅਤੇ 66 ਕੇਵੀ ਬਿਜਲੀ ਘਰ ਹਥਨ ਤੇ ਕੁਠਾਲਾ ਦੇ ਪਾਵਰ ਟਰਾਂਸਫ਼ਾਰਮਰਾਂ ਦੀ ਕਪੈਸਟੀ ਵਿੱਚ ਵਾਧਾ ਕਰਨ ਉਪਰ ਲਗਭਗ 12.18 ਕਰੋੜ ਰੁਪਏ ਖ਼ਰਚੇ ਜਾਣਗੇ। 66 ਕੇਵੀ ਲਾਈਨਾਂ ਦੇ ਸੁਧਾਰ ਲਈ ਲਗਭਗ 2.67 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ 8.0 ਕਿੱਲੋਮੀਟਰ ਲੰਬਾ ਕੰਡਕਟਰ ਬਦਲੀ ਕੀਤਾ ਜਾਵੇਗਾ।

                ਕਨਵੀਨਰ ਜ਼ਿਲ੍ਹਾ ਬਿਜਲੀ ਕਮੇਟੀ-ਕਮ- ਕਨਵੀਨਰ ਉਪ ਮੁੱਖ ਇੰਜੀਨੀਅਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਾਮ.(ਵੰਡ ਹਲਕਾ) ਬਰਨਾਲਾ ਵੱਲੋਂ ਭਰੋਸਾ ਦਿੱਤਾ ਗਿਆ ਕਿ ਇਸ ਸਕੀਮ ਅਧੀਨ ਹੋਣ ਵਾਲੇ ਕੰਮਾਂ ਦੀ                        ਗੁਣਵੱਤਾ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇਗਾ  ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜਦੀਪ ਕੌਰ ਨੇ ਮੈਂਬਰ ਪਾਰਲੀਮੈਂਟ ਅਤੇ ਜ਼ਿਲ੍ਹਾ ਪੱਧਰੀ ਕਮੇਟੀ ਮੈਂਬਰਾਂ ਦਾ ਸਵਾਗਤ ਕਰਦਿਆ ਜ਼ਿਲ੍ਹੇ ਬਾਰੇ ਮੁਕੰਮਲ ਜਾਣਕਾਰੀ ਪ੍ਰਦਾਨ ਕੀਤੀ । ਮੀਟਿੰਗ ਦੌਰਾਨ  ਵਿਧਾਇਕਾਂ ਮਾਲੇਰਕੋਟਲਾ ਦੇ ਨੁਮਾਇੰਦੇ ਨੇ ਸ਼ਹਿਰ ਵੀ ਬਿਜਲੀ ਦੀ ਵਿਵਸਥਾ ਅਤੇ ਰਮਜ਼ਾਨ ਮਹੀਨੇ ਦੌਰਾਨ ਨਿਰਵਿਘਨ ਬਿਜਲੀ ਦੀ ਸਪਲਾਈ ਜਾਰੀ ਰੱਖਣ,ਅੰਦਰੂਨੀ ਸ਼ਹਿਰ ਅੰਦਰ ਬਿਛੇ ਬਿਜਲੀ ਦੀਆਂ ਤਾਰਾ ਦੇ ਜਾਲ ਸਬੰਧੀ ਆਦਿ ਮੁੱਦੇ ਰੱਖੇ । ਇਸੇ ਤਰ੍ਹਾਂ ਵਿਧਾਇਕਾਂ ਅਮਰਗੜ੍ਹ ਦੇ ਨੁਮਾਇੰਦੇ  ਵਲੋਂ ਪਿੰਡਾਂ ਦੇ ਫੀਡਰਾਂ ਦੀ ਸਪਲਾਈ ਅਤੇ ਰੱਖ ਰਖਾਓ ਸਬੰਧੀ ਨੁਕਤੇ ਸਾਂਝੇ ਕੀਤੇ । ਐਕਸੀਅਨ ਇੰਜ.ਹਰਵਿੰਦਰ ਸਿੰਘ ਨੇ ਭਰੋਸਾ ਦਵਾਇਆ ਕਿ ਰਮਜ਼ਾਨ ਮਹੀਨੇ ਦੌਰਾਨ ਨਿਰਵਿਘਨ ਬਿਜਲੀ ਦੀ ਸਪਲਾਈ ਜਾਰੀ ਰੱਖਣ ਲਈ  ਸਾਰੇ ਪੁਖ਼ਤਾ ਪ੍ਰਬੰਧ ਸਮੇਂ ਸਿਰ ਮੁਕੰਮਲ ਕਰ ਲਏ ਜਾਣਗੇ ।

               ਇਸ ਮੌਕੇ ਸ੍ਰੀ ਰਣਦੀਪ ਸਿੰਘ,ਨਿਰਭੈ ਪ੍ਰੀਤ ਸਿੰਘ,ਸ੍ਰੀ ਰਾਜਿੰਦਰ ਪਾਲ ਸਿੰਘ, ਹਾਜੀ ਅਨਵਰ ਅਹਿਮਦ, ਸ੍ਰੀ ਕਰਨੈਲ ਸਿੰਘ,  ਸ੍ਰੀ ਹਰਦੇਵ ਸਿੰਘ,ਸ੍ਰੀ ਬਲਜਿੰਦਰ ਪਾਲ ਸਿੰਘ,ਕਮਲਜੀਤ ਸਿੰਘ, ਸ੍ਰੀ ਪਰਮਿੰਦਰ ਸਿੰਘ ਤੋਂ ਇਲਾਵਾ ਪੀ.ਐਸ.ਪੀ.ਸੀ.ਐਲ ਦੇ ਅਧਿਕਾਰੀ ਮੌਜੂਦ ਸਨ ।

Related Post