DECEMBER 9, 2022
post

Jasbeer Singh

(Chief Editor)

Latest update

ਕਰਾਫ਼ਟ ਮੇਲੇ ਦੇ ਸੱਤਵੇਂ ਦਿਨ ਪੰਜਾਬੀ ਸੱਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਦੇ ਹੋਏ ਮੁਕਾਬਲੇ

post-img


ਕਰਾਫ਼ਟ ਮੇਲੇ ਦੇ ਸੱਤਵੇਂ ਦਿਨ ਪੰਜਾਬੀ ਸੱਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਦੇ ਹੋਏ ਮੁਕਾਬਲੇ

-ਕਬਾੜ ਤੋਂ ਕਲਾਤਮਿਕ (ਬੈੱਸਟ ਆਊਟ ਆਫ਼ ਵੇਸਟ) ਰਾਹੀਂ ਦਿੱਤਾ ਸਵੱਛਤਾ ਦਾ ਸੁਨੇਹਾ
ਪਟਿਆਲਾ, 4 ਮਾਰਚ:ਜੀਵਨ ਸਿੰਘ

ਰੰਗਲਾ ਪੰਜਾਬ ਕਰਾਫ਼ਟ ਮੇਲੇ ਦੇ ਸੱਤਵੇਂ ਦਿਨ ਸਭਿਆਚਾਰਕ ਪ੍ਰੋਗਰਾਮਾਂ 'ਚ ਵੱਖ ਵੱਖ ਸਭਿਆਚਾਰਕ ਵੰਨਗੀਆਂ ਦੇ ਮੁਕਾਬਲੇ ਕਰਵਾਏ ਗਏ। ਵਧੀਕ ਡਿਪਟੀ ਕਮਿਸ਼ਨਰ  ਕਮ- ਮੇਲਾ ਅਫ਼ਸਰ ਈਸ਼ਾ ਸਿੰਘਲ ਨੇ ਕਿਹਾ ਕਿ ਨੌਜਵਾਨਾਂ _ਚ ਸਵੱਛਤਾ ਦੀ ਭਾਵਨਾ ਪੈਦਾ ਕਰਨ ਲਈ ਕਬਾੜ ਤੋਂ ਕਲਾਤਮਿਕ ਰੁਚੀਆਂ ਦੇ ਮੁਕਾਬਲੇ ਵੀ ਕਰਾਫ਼ਟ ਮੇਲੇ ਦੌਰਾਨ ਅੱਜ ਕਰਵਾਏ ਗਏ ਹਨ।
ਸਭਿਆਚਾਰਕ ਪ੍ਰੋਗਰਾਮਾਂ ਦੇ ਇੰਚਾਰਜ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਸਟੇਜ 'ਤੇ ਹੋਏ ਲੋਕ ਸਾਜ਼, ਗਰੁੱਪ ਡਾਂਸ, ਕਵੀਸ਼ਰੀ ਅਤੇ ਮਲਵਈ ਗਿੱਧੇ ਦੇ ਮੁਕਾਬਲੇ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਹੇ। ਉਨ੍ਹਾਂ ਦੱਸਿਆ ਕਿ  ਹਰਿਆਣਵੀ ਲੋਕ ਨਾਚ ਘੁੰਮ ਪੇਸ਼ ਕਰਕੇ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਨੇ ਮੁਕਾਬਲਿਆਂ 'ਚ ਬਾਜ਼ੀ ਮਾਰੀ।
ਲੋਕ ਸਾਜ਼ 'ਚ ਪਬਲਿਕ ਕਾਲਜ ਸਮਾਣਾ ਨੇ ਪਹਿਲਾ ਅਤੇ ਸਰਕਾਰੀ ਸਟੇਟ ਸਿੱਖਿਆ ਕਾਲਜ ਨੇ ਦੂਜਾ ਸਥਾਨ ਹਾਸਲ ਕੀਤਾ। ਕਵੀਸ਼ਰੀ ਵਿਚ ਪਟੇਲ ਕਾਲਜ ਰਾਜਪੁਰਾ ਦੀਆਂ ਵਿਦਿਆਰਥਣਾਂ ਜੇਤੂ ਰਹੀਆਂ। ਕਬਾੜ ਤੋਂ ਕਲਾਤਮਿਕ  ਸਫ਼ਰ (ਬੈੱਸਟ ਆਊਟ ਆਫ਼ ਵੇਸਟ) 'ਚ ਸਕੂਲਾਂ ਦੇ ਹੋਏ ਮੁਕਾਬਲਿਆਂ 'ਚ ਆਕਾਸ਼ਦੀਪ ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪਹਿਲਾ, ਚਾਂਦਨੀ ਕੁਮਾਰੀ ਕੈਰੀਅਰ ਅਕਾਦਮੀ ਅਸਮੀਤ ਕੌਰ ਨੇ ਦੂਸਰਾ ਅਤੇ ਮਨਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ।
ਪ੍ਰੋ ਅਨਟਾਲ ਨੇ ਦੱਸਿਆ ਕਿ ਕਾਲਜਾਂ ਦੇ ਮੁਕਾਬਲੇ ਵਿਚ ਮੰਜੂ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਨੇ ਪਹਿਲਾ, ਰਾਹੁਲ ਮੋਦੀ ਕਾਲਜ ਅਤੇ ਯਾਸ਼ੀਕਾ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਨੇ ਦੂਜਾ ਅਤੇ ਸੁਖਵਿੰਦਰ ਕੌਰ ਅਤੇ ਅਵਲੀਨ ਕੌਰ ਸਰਕਾਰੀ ਆਈ.ਟੀ.ਆਈ ਪਟਿਆਲਾ ਨੇ ਤੀਜਾ ਸਥਾਨ ਹਾਸਲ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਸੁਮਨ ਬਤਰਾ ਅਤੇ ਡਾ ਨਰਿੰਦਰ ਸਿੰਘ ਨੇ ਨਿਭਾਈ।

Related Post