DECEMBER 9, 2022
post

Jasbeer Singh

(Chief Editor)

Latest update

ਸੁਰੱਖਿਆ ਦਾ ਹਵਾਲਾ ਦੇ ਕੇ ਸੁਪ੍ਰੀਮ ਕੋਰਟ ਵੱਲੋਂ ਰਾਜੋਆਣਾ ਦੀ ਅਪੀਲ ਨਕਾਰਨਾ ਨਿਰਾਸ਼ਾਜਨਕ : ਟੌਹੜਾ

post-img

   ਪਟਿਆਲਾ 4 ਮਾਰਚ( ਜਸਬੀਰ ਸਿੰਘ ਜੱਸੀ) ਸੁਪਰੀਮ ਕੋਰਟ ਦੇ ਬੈਂਚ ਵੱਲੋਂ ਜਿਸ ਦੀ ਅਗਵਾਈ ਜਸਟਿਸ ਬੀ ਆਰ ਗਵਈ ਕਰ ਰਹੇ ਹਨ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਅਪੀਲ ਨੂੰ ਇਹ ਕਹਿ ਕੇ ਨਕਾਰਨਾ ਕੀ ਇਨ੍ਹਾਂ ਨਾਲ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਹੈ ਇਹ ਬਹੁਤ ਨਿਰਾਸ਼ਾਜਨਕ ਫੈਸਲਾ ਹੈ ਇਸ ਨਾਲ ਹਰ ਉਹ ਇਨਸਾਨ ਜਿਹੜਾ ਸਿੱਖੀ ਪ੍ਰਤੀ ਦਰਦ ਰਖਦਾ ਹੈ ਤਾਂ ਦਿਲ ਦੁਖਾਇਆ ਹੈ ਜਿਸ ਇਨਸਾਨ ਦੀ ਫਾਂਸੀ ਦੀ ਸਜ਼ਾ ਮੁਆਫ ਕਰਕੇ ਉਮਰ ਕੈਦ ਕਰ ਦਿੱਤੀ ਹੋਵੇ ਉਸ ਦਾ ਪੈਰੋਲ ਲੈਣ ਦਾ ਹੱਕ ਹੈ ਜਿਹੜਾ ਬੰਦਾ ਪਿਛਲੇ 27 ਸਾਲਾਂ ਤੋਂ ਜੇਲ ਵਿੱਚ ਰਹਿ ਰਿਹਾ ਹੋਵੇ ਉਸ ਤੋਂ ਰਾਸ਼ਟਰ ਨੂੰ ਕਿ ਖਤਰਾ ਹੋ ਸਕਦਾ ਹੈ ਜਿਹੜੇ ਗੁੰਡਿਆ ਜਾਂ ਗੈਂਗਸਟਰ ਤੋਂ ਆਮ ਲੋਕਾਂ ਨੂੰ ਖਤਰਾ ਹੈ ਉਹ ਆਜ਼ਾਦ ਘੁੰਮ ਰਹੇ ਹਨ ਕਈ ਸਾਲਾਂ ਤੋਂ ਜੇਲਾਂ ਵਿੱਚ ਬੈਠੇ ਬੰਦੀ ਸਿੰਘਾਂ ਤੋਂ ਰਾਸ਼ਟਰੀ ਖਤਰਾ ਦੱਸਣਾ ਗਲਤ ਹੈ ਮੈਂ ਆਪਣੇ ਵੱਲੋਂ ਇਸ ਫੈਸਲੇ ਦੀ ਨਿਖੇਧੀ ਕਰਦਾ ਹਾਂ ਅਤੇ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾ ਇਸ ਮਸਲੇ ਤੇ ਸਾਥ ਦਿੱਤਾ ਜਾਵੇ ਅਤੇ ਸੈਂਟਰ ਸਰਕਾਰ ਨੂੰ ਸਿੱਖਾਂ ਪ੍ਰਤੀ ਨਰਮ ਰਵਇਆ ਅਖ਼ਤਿਆਰ ਕਰਨਾ ਚਾਹੀਦਾ ਹੈ ਇਹੋ ਜਿਹੇ ਫੈਸਲੇ ਨਾਲ  ਸਿੱਖਾਂ ਵਿਚ ਬੇਗਾਨਗੀ ਦਾ ਅਹਿਸਾਸ ਹੋਇਆ ਹੈ ਜਿਸ ਨੂੰ ਦੂਰ ਕਰਨ ਦੀ ਲੋੜ ਹੈ ਸਰਕਾਰ ਨੂੰ ਘੱਟ ਗਿਣਤੀ ਸਿੱਖਾਂ ਪ੍ਰਤੀ ਆਪਣਾ ਰਵਈਆ ਪਿਆਰ ਨਰਮ ਕਰਨਾ ਚਾਹੀਦਾ ਹੈ

Related Post