April 20, 2024 21:15:57
post

Jasbeer Singh

(Chief Editor)

Latest update

ਜੈ ਜਵਾਨ ਕਾਲੋਨੀ ਵਿਖੇ ਘਰ ’ਚੋਂ ਦੱਬੀ ਲਾਸ਼ ਨੂੰ ਕੱਢ ਕੇ ਕੀਤਾ ਸਸਕਾਰ

post-img

ਪਟਿਆਲਾ, 8 ਦਸੰਬਰ ( ਭਾਰਤ ਭੂਸ਼ਣ ਸ਼ਰਮਾ )-ਸ਼ਹਿਰ ਦੀ ਜੈ ਜਵਾਨ ਕਾਲੋਨੀ ਵਿਖੇ ਘਰ ’ਚ ਦੱਬੀ ਇਕ 17 ਸਾਲ ਦੇ ਕਿਸ਼ੋਰ ਦੀ ਲਾਸ਼ ਕੱਢੀ ਗਈ ਤੇ ਉਸ ਤੋਂ ਬਾਅਦ ਉਸਦਾ ਸਸਕਾਰ ਪਰਿਵਾਰ ਵਲੋਂ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਜੈ ਜਵਾਨ ਕਲੋਨੀ ਦੇ ਕੱਚੇ ਮਕਾਨ ਵਿਚ ਭਗਵਾਨ ਦਾਸ ਆਪਣੀ ਪਤਨੀ ਦੇ ਤਿੰਨ ਬੱਚਿਆਂ ਨਾਲ ਕਾਫੀ ਸਮੇਂ ਰਹਿ ਰਿਹਾ ਹੈ। ਮੁਹੱਲਾ ਵਾਸੀਆਂ ਅਨੁਸਾਰ ਭਗਵਾਨ ਦਾਸ ਕੋਲ ਦੋ ਬੇਟੀਆਂ ਤੇ ਇਕ ਬੇਟਾ ਹੈ। ਭਗਵਾਨ ਦਾਸ ਦੀ ਪਤਨੀ ਦੀ ਦਿਮਾਗੀ ਹਾਲਤ ਵੀ ਠੀਕ ਨਹੀਂ ਸੀ ਤੇ ਉਸਦੇ ਅਵੱਲ ਨਾਮ ਦੇ 17 ਸਾਲ ਦੇ ਬੱਚੇ ਦੀ ਹਾਲਤ ਵੀ ਠੀਕ ਨਹੀਂ ਸੀ। ਕੁੱਝ ਦਿਨ ਪਹਿਲਾਂ ਉਸਦੇ ਬੱਚੇ ਦੀ ਕੁਦਰਤੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਸਸਕਾਰ ਕਰਨ ਦੀ ਬਜਾਏ ਉਸਨੂੰ ਘਰ ਵਿਚ ਹੀ ਦਫਨਾ ਦਿੱਤਾ। ਭਗਵਾਨ ਦਾਸ ਦੀਆਂ ਦੋ ਧੀਆਂ ਵੀ ਹਨ ਜੋ 10ਵੀਂ ਤੇ 12ਵੀਂ ਜਮਾਤ ਵਿਚ ਪੜ੍ਹ ਰਹੀਆਂ ਹਨ। ਓਹੀ ਪਰਿਵਾਰ ਦਾ ਧਿਆਨ ਰੱਖ ਰਹੀਆਂ ਹਨ ਜਦੋਂ ਘਰ ਵਿਚ ਬਦਬੂ ਮਾਰਨੀ ਸ਼ੁਰੂ ਹੋਈ ਤਾਂ ਲੜਕੀਆਂ ਨੇ ਆਪਣੀ ਮਾਸੀ ਨੂੰ ਇਸ ਘਟਨਾ ਬਾਰੇ ਦੱਸਿਆ ਤਾਂ ਮਾਸੀ ਅੱਜ ਪਟਿਆਲਾ ਪਹੁੰਚੀ ਅਤੇ ਉਸਨੇ ਪੁਲਸ ਨੂੰ ਸੂਚਿਤ ਕੀਤਾ ਤੇ ਪੁਲਸ ਨੇ ਲਾਸ਼ ਨੂੰ ਕੱਢਵਾਇਆ ਤੇ ਪਰਿਵਾਰ ਨੇ ਉਸਦਾ ਸਸਕਾਰ ਕਰਨ ਦੀ ਗੱਲ ਕੀਤੀ ਤੇ ਪਰਿਵਾਰ ਦੀ ਸਹਿਮਤੀ ਨਾਲ ਲੜਕੇ ਦਾ ਸਸਕਾਰ ਕਰ ਦਿੱਤਾ ਗਿਆ। ਲੜਕੇ ਦੇ ਪਿਤਾ ਦਾ ਦਾਅਵਾ ਸੀ ਕਿ ਉਹ ਮੁਸਲਿਮ ਧਰਮ ਦੇ ਮੁਤਾਬਕ ਉਸਨੇ ਲੜਕੇ ਨੂੰ ਦਫਨਾਇਆ ਸੀ। ਫਿਲਹਾਲ ਪੁਲਸ ਨੂੰ ਇਸ ਮਾਮਲੇ ’ਚ ਕੋਈ ਸ਼ਿਕਾਇਤ ਨਹੀਂ ਮਿਲੀ। ਥਾਣਾ ਸਿਵਲ ਲਾਈਨ ਦੇ ਐਸ. ਐਚ. ਓ. ਹਰਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਜੇਕਰ ਕਿਸੇ ਨੇ ਕੋਈ ਸ਼ਿਕਾਇਤ ਕੀਤੀ ਤਾਂ ਪੁਲਸ ਲਾਜ਼ਮੀ ਤੌਰ ’ਤੇ ਕੋਈ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਬੱਚੇ ਦੀ ਮੌਤ ਕੁਦਰਤੀ ਹੋਈ ਹੈ ਤੇ ਹੁਣ ਪਰਿਵਾਰ ਦੀ ਸਹਿਮਤੀ ਨਾਲ ਬੱਚੇ ਦਾ ਸਸਕਾਰ ਕਰ ਦਿੱਤਾ ਗਿਆ ਹੈ।  

Related Post