April 20, 2024 21:45:02
post

Jasbeer Singh

(Chief Editor)

Latest update

ਮਨਿਸਟੀਰੀਅਲ ਕਾਮਿਆਂ ਵੱਲੋਂ ਐੱਮ.ਐੱਲ.ਏ ਅਜੀਤਪਾਲ ਕੋਹਲੀ ਦੇ ਘਰ ਦਾ ਘਿਰਾਓ ਕਰਕੇ ਜੋਰਦਾਰ ਨਾਅਰੇਬਾਜ਼ੀ ਕੀਤੀ

post-img

ਪਟਿਆਲਾ, 8 ਦਸੰਬਰ ( ਸਾਹਿਲਪ੍ਰੀਤ ਸਿੰਘ )-ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਪੰਜਾਬ ਵੱਲੋਂ ਮਨਿਸਟੀਰੀਅਲ ਮੁਲਾਜਮਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ 8 ਨਵੰਬਰ ਤੋਂ ਸ਼ੁਰੂ ਹੋਈ ਕਲਮਛੋੜ ਹੜਤਾਲ ਸਰਕਾਰ ਦੀ ਸਬ ਕਮੇਟੀ ਨਾਲ ਮਿਤੀ 5 ਦਸੰਬਰ ਨੂੰ ਹੋਈ ਬੇਸਿੱਟਾ ਮੀਟਿੰਗ ਉਪਰੰਤ ਸੂਬੇ ਦੇ ਮੁਲਾਜਮਾਂ ਵਿੱਚ ਨਿਰਾਸ਼ਤਾ ਦੇ ਨਾਲ ਨਾਲ ਭਾਰੀ ਰੋਸ ਫੈਲ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਵਿਰਕ ਵੱਲੋਂ ਦੱਸਿਆ ਗਿਆ ਕਿ ਸੂਬਾ ਕਮੇਟੀ ਵੱਲੋਂ ਸਮੂਹ ਵਿਭਾਗਾਂ ਦੇ ਸੂਬਾ ਪ੍ਰਧਾਨ/ਜਨਰਲ ਸਕੱਤਰ ਅਤੇ ਸਮੂਹ ਜਿਲਿਆਂ ਦੇ ਜਿਲਾ ਪ੍ਰਧਾਨ/ਜਨਰਲ ਸਕੱਤਰ ਨਾਲ ਵਰਚੂਅਲ ਮੀਟਿੰਗ ਕਰਕੇ ਵਿਚਾਰ ਲੈਣ ਉਪਰੰਤ ਕਲਮਛੋੜ ਹੜਤਾਲ 11 ਦਸੰਬਰ ਤੱਕ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ 9 ਦਸੰਬਰ ਨੂੰ ਮੌਹਾਲੀ ਵਿਖੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਸੀ.ਪੀ.ਐੱਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਦਾ ਪੂਰਨ ਤੌਰ ਤੇ ਸਮਰਥਨ ਕੀਤਾ ਗਿਆ ਅਤੇ  ਹਰੇਕ ਜਿਲ੍ਹੇ ਵਿੱਚੋਂ ਮਨਿਸਟੀਰੀਅਲ ਮੁਲਾਜਮਾਂ ਨੂੰ ਮੌਹਾਲੀ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਨ ਲਈ ਅਪੀਲ ਕੀਤੀ ਗਈ ਹੈ। ਜੇਕਰ ਇਸ ਦੌਰਾਨ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਤੈਅ ਕਰਕੇ ਮੰਗਾਂ ਦਾ ਹੱਲ ਨਾ ਹੋਇਆ ਤਾਂ ਹੋਰ ਤਿੱਖੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ। 31ਵੇਂ ਦਿਨ ਵੀ ਸੂਬਾ ਬਾਡੀ ਪੀ.ਐੱਸ.ਐੱਮ.ਐੱਸ.ਯੂ ਦੇ ਸੱਦੇ ਤੇ ਪਟਿਆਲਾ ਦੇ ਸਮੂਹ ਵਿਭਾਗਾਂ ਦੇ ਕਲੈਰੀਕਲ ਸਾਥੀਆਂ ਨੇ ਅਤੇ ਭਰਾਤਰੀ ਜੱਥੇਬੰਦੀਆਂ ਨਾਲ ਮਿਲ ਮੁਕੰਮਲ ਕੰਮ ਬੰਦ ਕਰਕੇ ਖਜ਼ਾਨਾ ਵਿਭਾਗ ਵਿਖੇ ਇਕੱਤਰ ਹੋਣ ਉਪਰੰਤ ਰੋਸ ਮਾਰਚ ਕਰਦੇ ਹੋਏ ਐੱਮ.ਐੱਲ.ਏ. ਅਜੀਤਪਾਲ ਕੋਹਲੀ ਦੇ ਘਰ ਦਾ ਘਿਰਾਓ ਕੀਤਾ ਅਤੇ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕਰਕੇ ਤਿੱਖਾ ਰੋਸ ਪ੍ਰਦਰਸ਼ਨ ਕੀਤਾ । ਗੁਰਮੇਲ ਵਿਰਕ ਨੇ ਕਿਹਾ ਕਿ ਸਰਕਾਰ ਤੁਰੰਤ ਐਨ.ਪੀ.ਐਸ.ਰੱਦ ਕਰਕੇ ਮੁਲਾਜਮਾਂ ਦੇ ਜੀ.ਪੀ.ਫੰਡ ਖਾਤੇ ਖੋਲੇ ਤਾਂ ਜੋ 14 ਪ੍ਰਤੀਸ਼ਤ ਸਰਕਾਰ ਤੇ ਬੇਸਿਕ ਤੇ ਡੀ.ਏ. ਦਾ 10 ਪ੍ਰਤੀਸ਼ਤ ਹਿੱਸਾ ਮੁਲਾਜਮਾਂ ਦਾ ਜੋ ਇੱਕ ਪ੍ਰਾਈਵੇਟ ਫਰਮ ਪੀ.ਐਫ.ਆਰ.ਡੀ.ਏ. ਕੋਲ ਕਰੋੜਾਂ ਦੇ ਰੂਪ ਵਿੱਚ ਜਾ ਰਿਹਾ ਹੈ ਉਸ ਨੂੰ ਰੋਕ ਕੇ ਮੁਲਾਜਮਾਂ ਤੇ ਸਰਕਾਰ ਦੇ ਹੋ ਰਹੇ ਨੁਕਸਾਨ ਨੂੰ ਠੱਲ ਪਾਈ ਜਾਵੇ । ਇਸ ਮੌਕੇਭਰਾਤਰੀ ਜੱਥੇਬੰਦੀਆਂ ਡਰਾਫਟਸਮੈਨ ਯੂਨੀਅਨ, ਦੀ ਕਾਲਸ-4 ਗੋਰਮਿੰਟ ਇਮਪਲਾਇਜ ਯੂਨੀਅਨ ਪੰਜਾਬ, ਡਿਪਲੋਮਾ ਇੰਜੀਨੀਅਰਿੰਗਐਸੋਸੀਏਸ਼ਨ ,ਨਰਸਿੰਗ ਐਸੋਸੀਏਸ਼ਨ ਅਤੇ ਆਬਕਾਰੀ ਤੇ ਕਰ ਵਿਭਾਗ , ਸਿਵਲ ਸਰਜਨ ਤੇ ਮਾਤਾ ਕੌਸ਼ੱਲਿਆ , ਬੀ ਐਂਡ ਆਰ, ਫੂਡ ਸਪਲਾਈ,ਰੋਜਗਾਰ ਦਫਤਰ, ਖਜਾਨਾ ਵਿਭਾਗ , ਡੀ.ਸੀ.ਦਫ਼ਤਰ , ਹੈਲਥ ਵਿਭਾਗ , ਵਾਟਰ ਸਪਲਾਈ , ਪੀ ਪੀ ਐਸ ਸੀ ਵਿਭਾਗ, ਭਾਸਾ ਵਿਭਾਗ , ਸਿੰਜਾਈ ਵਿਭਾਗ , ਵਾਟਰ ਸਪਲਾਈ ਵਿਭਾਗ, ਕਮਿਸਨਰ ਦਫਤਰ, ਸਮਾਜਿਕ ਸੁਰੱਖਿਆ, ਮੱਛੀ ਪਾਲਣ ਵਿਭਾਗ ਆਦਿ ਵਿਭਾਗਾਂ ਦੇ ਸਾਥੀ ਹਾਜ਼ਰ ਸਨ।

Related Post