April 20, 2024 21:40:24
post

Jasbeer Singh

(Chief Editor)

Latest update

ਪੀ. ਓ. ਸਟਾਫ਼ ਨੇ ਕੀਤਾ ਇਕ ਭਗੌੜੇ ਨੂੰ ਗਿ੍ਰਫ਼ਤਾਰ ਤੇ ਇਕ ਨੂੰ ਟ੍ਰੇਸ

post-img

ਪਟਿਆਲਾ, 8 ਦਸੰਬਰ ( ਜਸਬੀਰ ਜੱਸੀ )-ਪੀ. ਓ. ਸਟਾਫ਼ ਪਟਿਆਲਾ ਦੀ ਪੁਲਸ ਨੇ ਏ. ਐਸ. ਆਈ. ਦਲਜੀਤ ਸਿੰਘ ਖੰਨਾ ਇੰਚਾਰਜ ਪੀ. ਓ. ਸਟਾਫ ਦੀ ਅਗਵਾਈ ਹੇਠ ਇਕ ਭਗੌੜੇ ਨੂੰ ਗਿ੍ਰਫ਼ਤਾਰ ਕੀਤਾ ਹੈ ਤੇ ਇਕ ਨੂੰ ਟ੍ਰੇਸ ਕਰ ਲਿਆ ਹੈ। ਪਹਿਲੇ ਕੇਸ ’ਚ ਸੰਦੀਪ ਕੁਮਾਰ ਪੁੱਤਰ ਕਾਲੂ ਰਾਮ ਵਾਸੀ ਮਕਾਨ ਨੰ 54-ਈ. ਜੰਮੂ ਮਾਰਕੀਟ ਬਾਲਮੀਕ ਕਾਲੋਨੀ ਨੇੜੇ ਰਤਨ ਨਗਰ ਚੌਂਕ ਤਿ੍ਰਪੜੀ ਟਾਊਨ ਪਟਿਆਲਾ ਦੇ ਖਿਲਾਫ਼ ਥਾਣਾ ਤਿ੍ਰਪੜੀ ਪਟਿਆਲਾ ਦੀ ਪੁਲਸ ਨੇ 14 ਜੁਲਾਈ 2019 ਨੂੰ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਸੀ ਨੂੰ ਮਾਨਯੋਗ ਕੋਰਟ ਨੇ 16 ਸਤੰਬਰ 2023 ਨੂੰ ਭਗੌੜਾ ਕਰਾਰ ਦਿੱਤਾ ਸੀ। ਇਕ ਹੋਰ ਕੇਸ ’ਚ ਜਸਪਾਲ ਸਿੰਘ ਉਰਫ਼ ਰੂੜਾ ਪੁੱਤਰ ਨਰਿੰਦਰ ਸਿੰਘ ਵਾਸੀ ਰਾਜਾ ਫਾਰਮ ਬਹਾਦਰਗੜ੍ਹ ਜ਼ਿਲਾ ਪਟਿਆਲਾ ਨੂੰ ਟ੍ਰੇਸ ਕਰ ਲਿਆ ਹੈ। ਉਕਤ ਵਿਅਕਤੀ ਖਿਲਾਫ ਥਾਣਾ ਸਦਰ ਪਟਿਆਲਾ ਪੁਲਸ ਨੇ 28 ਮਾਰਚ 2013 ਨੂੰ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਸੀ ਨੂੰ ਮਾਨਯੋਗ ਕੋਰਟ ਨੇ 19 ਜਨਵਰੀ 2022 ਨੂੰ ਭਗੌੜਾ ਕਰਾਰ ਦਿੱਤਾ ਸੀ ਹੁਣ ਥਾਣਾ ਸਦਰ ਪਟਿਆਲਾ ਵਲੋਂ ਹੀ 27 ਨਵੰਬਰ 2020 ਨੂੰ ਧਾਰਾ 457, 380, 411 ਆਈ. ਪੀ. ਸੀ. ਤਹਿਤ ਦਰਜ ਕੀਤੇ ਗਏ ਮਾਮਲੇ ’ਚ ਕੇਂਦਰੀ ਜੇਲ ਪਟਿਆਲਾ ਵਿਖੇ ਬੰਦ ਹੈ।  ਉਕਤ ਭਗੌੜਿਆਂ ਨੂੰ ਗਿ੍ਰਫ਼ਤਾਰ ਕਰਨ ਅਤੇ ਟ੍ਰੇਸ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲਿਆਂ ਵਿਚ ਏ. ਐਸ. ਆਈ. ਜਸਪਾਲ ਸਿੰਘ, ਏ. ਐਸ. ਆਈ. ਬਲਵਿੰਦਰ ਸਿੰਘ, ਏ. ਐਸ. ਆਈ. ਹਰਜਿੰਦਰ ਸਿੰਘ, ਏ. ਐਸ. ਆਈ. ਸੁਰੇਸ਼ ਕੁਮਾਰ ਤੇ ਏ. ਐਸ. ਆਈ. ਸੁਰਜੀਤ ਸਿੰਘ ਸ਼ਾਮਲ ਸਨ। 

Related Post