July 6, 2024 00:54:09
post

Jasbeer Singh

(Chief Editor)

Punjab, Haryana & Himachal

ਹਰਜੋਤ ਬੈਂਸ ਵੱਲੋਂ ਕਰੋੜਾਂ ਰੁਪਏ ਨਾਲ ਸਰਕਾਰੀ ਸਕੂਲਾਂ ਦੀ ਬਦਲੀ ਜਾ ਰਹੀ ਨੁਹਾਰ

post-img

ਸੁਖਸਾਲ (ਨੰਗਲ ) 16 ਫਰਵਰੀ 2024 : ਸ.ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਨੇ ਕਿਹਾ ਹੈ ਕਿ ਸਰਕਾਰੀ ਸਕੂਲਾਂ ਦਾ ਵਿਆਪਕ ਤੇ ਯੋਜਨਾਬੱਧ ਢੰਗ ਨਾਲ ਨਵੀਨੀਕਰਨ ਕਰਵਾਇਆ ਜਾ ਰਿਹਾ ਹੈ। 4 ਕਰੋੜ ਦੀ ਲਾਗਤ ਨਾਲ ਗੰਭੀਰਪੁਰ, 1 ਕਰੋੜ ਦੀ ਲਾਗਤ ਨਾਲ ਭਲਾਣ ਅਤੇ 50 ਲੱਖ ਰੁਪਏ ਦੀ ਲਾਗਤ ਨਾਲ ਭਲਾਣ ਪ੍ਰਾਇਮਰੀ ਸਕੂਲ, ਐਲਗਰਾਂ ਪ੍ਰਾਇਮਰੀ ਸਕੂਲ ਨੂੰ 30 ਲੱਖ ਰੁਪਏ ਨਾਲ ਨਮੂਨੇ ਦੇ ਸਕੂਲ ਬਣਾਏ ਜਾਣਗੇ। ਵਿਦਿਆਰਥੀਆਂ ਲਈ 30 ਲੱਖ ਦੀ ਲਾਗਤ ਨਾਲ ਭਲਾਣ ਸਕੂਲ ਵਿਖੇ ਖੇਡ ਮੈਦਾਨ ਤਿਆਰ ਹੋਵੇਗਾ।    ਅੱਜ ਆਪਣੇ ਦੌਰੇ ਦੌਰਾਨ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਐਲਗਰਾਂ ਤੇ ਭਲਾਣ ਪਿੰਡਾਂ ਵਿੱਚ ਚੱਲ ਰਹੇ ਆਪ ਦੀ ਸਰਕਾਰ ਆਪ ਦੇ ਦੁਆਰ ਕੈਂਪ ਦੇ ਪ੍ਰਬੰਧਾਂ ਦਾ ਜਾਇਜਾ ਲੈਣ ਉਪਰੰਤ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਿੰਡਾਂ ਵਿੱਚ ਲੋਕਾਂ ਦੀਆਂ ਬਰੂਹਾਂ ਤੇ ਸਰਕਾਰੀ ਅਧਿਕਾਰੀਆਂ ਨੂੰ ਲਿਆ ਕੇ ਲੋਕਾਂ ਤੱਕ ਲੋਕਪੱਖੀ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਇਹ ਕੈਂਪ ਨਿੱਜੀ ਅਤੇ ਸਾਝੇ ਮਸਲੇ ਹੱਲ ਕਰਨ ਲਈ ਸਹੀ ਪਲੇਟਫਾਰਮ ਸਾਬਤ ਹੋਏ ਹਨ, ਇਨ੍ਹਾਂ ਕੈਪਾਂ ਵਿਚ ਲੋਕਾਂ ਨੂੰ ਸਰਕਾਰੀ ਦੀਆਂ ਯੋਜਨਾਵਾਂ ਦੀ ਜਾਣਕਾਰੀ ਅਤੇ ਉਨ੍ਹਾਂ ਦੀ ਲਾਭ ਲੈਣ ਦੀ ਪ੍ਰਕਿਰਿਆ ਬਾਰੇ ਹਰ ਤਰਾਂ ਦੀ ਜਾਣਕਾਰੀ ਮਿਲ ਰਹੀ ਹੈ, ਵੱਖ ਵੱਖ ਵਿਭਾਗਾ ਵੱਲੋਂ ਯੋਗ ਲੋੜਵੰਦਾਂ ਦੇ ਫਾਰਮ ਭਰਵਾਏ ਜਾ ਰਹੇ ਹਨ, ਹੁਣ ਸਰਕਾਰ ਪਿੰਡਾਂ ਤੋ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਮਾਈਨਿੰਗ ਦਾ 22 ਲੱਖ ਰੁਪਏ ਪਿੰਡ ਨੂੰ ਦਿੱਤਾ ਗਿਆ ਹੈ, ਜਲ ਸਪਲਾਈ ਵਿਭਾਗ ਵੱਲੋਂ ਇਨ੍ਹਾਂ ਪਿੰਡਾਂ ਵਿੱਚ ਡੂੰਘੇ ਟਿਊਬਵੈਲ ਲਗਾ ਕੇ ਸੁੱਧ ਪਾਣੀ ਹਰ ਘਰ ਪਹੁੰਚਾਇਆ ਜਾ ਰਿਹਾ ਹੈ, ਸਿਹਤ ਸਹੂਲਤਾਂ ਵਿਚ ਮਿਆਰੀ ਸੁਧਾਰ ਹੋਏ ਹਨ, ਆਮ ਆਦਮੀ ਕਲੀਨਿਕ ਇਸ ਦਿਸ਼ਾ ਵਿਚ ਮੀਲ ਪੱਥਰ ਸਿੱਧ ਹੋਏ ਹਨ, ਹਰ ਕਲੀਨਿਕ ਵਿਚ ਰੋਜ਼ਾਨਾ ਸੈਕੜੇ ਮਰੀਜ਼ ਆਉਦੇ ਹਨ, ਮੁਫਤ ਦਵਾਈ ਤੇ ਟੈਸਟ ਦੀ ਸਹੂਲਤ ਲੈ ਕੇ ਤੰਦਰੁਸਤ ਹੋ ਕੇ ਘਰ ਪਰਤਦੇ ਹਨ।   ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ "ਆਪ ਦੀ ਸਰਕਾਰ ਆਪ ਦੇ ਦੁਆਰ" ਮੁਹਿੰਮ ਤਹਿਤ ਲਗਾਏ ਗਏ ਜਾ ਰਹੇ ਕੈਂਪਾਂ ਦਾ ਆਮ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਦੇਣ ਲਈ ਸਰਕਾਰ ਵੱਲੋਂ ਵੱਖੋ ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਡੀ ਗਿਣਤੀ ਲੋਕ ਇਨ੍ਹਾਂ ਕੈਂਪਾਂ ਵਿੱਚ ਜਾ ਕੇ ਭਰਪੂਰ ਲਾਹਾ ਲੈ ਰਹੇ ਹਨ ਤੇ ਆਪਣੀਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਕਰਵਾ ਰਹੇ ਹਨ, ਜਿਸ ਨਾਲ ਕੈਂਪਾਂ ਨੂੰ ਕਾਮਯਾਬੀ ਮਿਲ ਰਹੀ ਹੈ।     ਇਸ ਮੌਕੇ ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਬਲਵੰਤ ਬਲਾਕ ਪ੍ਰਧਾਨ, ਰਾਕੇਸ਼ ਚੇਅਰਮੈਨ, ਨਿਤਿਨ ਪੁਰੀ ਭਲਾਣ, ਰਾਜੀਵ ਸ਼ਰਮਾ, ਰਾਕੇਸ਼ ਸੈਣੀ, ਚਮਨ ਸੈਦੀ, ਬਿੱਟੂ ਫੋਜੀ, ਹਰਸ਼ ਪੁਰੀ, ਰਾਧੇ ਪੁਰੀ, ਨੰਦਾ ਪੁਰੀ, ਭਲਾਣ ਸਰਪੰਚ, ਦਲਜੀਤ ਸਿੰਘ ਕਾਕਾ ਨਾਨਗਰਾ, ਨਿਤਿਨ ਬਾਸੋਵਾਲ ,ਕਾਕੂ, ਕਾਲਾ, ਰਿੰਕੂ, ਕਾਲੂ, ਤਰਸੇਮ ਸਿੰਘ ਸਰਪੰਚ ਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

Related Post