July 6, 2024 00:50:40
post

Jasbeer Singh

(Chief Editor)

Latest update

1478 ਰਾਮ ਭਗਤ ਅਯੁੱਧਿਆ ਵਿੱਚ ਰਾਮ ਲਾਲਾ ਦੇ ਸ਼ਾਨਦਾਰ ਦਰਸ਼ਨਾਂ ਤੋਂ ਬਾਅਦ ਪਟਿਆਲਾ ਪਰਤੇ

post-img

-ਭਾਜਪਾ ਵਰਕਰਾਂ ਨੇ ਅਯੁੱਧਿਆ ਪਹੁੰਚੇ ਰਾਮ ਭਗਤਾਂ ਦਾ ਕੀਤਾ ਵਿਸ਼ੇਸ਼ ਸਨਮਾਨ, ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ ਨੇ ਕੀਤਾ ਧੰਨਵਾਦਪਟਿਆਲਾ1478  ਰਾਮ ਭਗਤ 3 ਮਾਰਚ ਨੂੰ ਪਟਿਆਲਾ ਤੋਂ ਵਿਸ਼ੇਸ਼ ਆਸਥਾ ਰੇਲਗੱਡੀ ਰਾਹੀਂ ਸ੍ਰੀ ਅਯੁੱਧਿਆ ਵਿਖੇ ਭਗਵਾਨ ਸ਼੍ਰੀ ਰਾਮ ਦੇ ਦਰਸ਼ਨਾਂ ਲਈ ਰਵਾਨਾ ਹੋਏ ਸਨ। ਸਹਿਕੁਸ਼ਲ ਰਾਮ ਲਾਲਾ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਉਹ ਸੋਮਵਾਰ ਨੂੰ ਸਵੇਰੇ 1  ਵਜੇ ਦੇ ਕਰੀਬ ਪਟਿਆਲਾ ਰੇਲਵੇ ਸਟੇਸ਼ਨ ਤੇ ਵਾਪਸ ਪਰਤੇ। 6 ਮਾਰਚ ਦੀ ਸਵੇਰ ਪਟਿਆਲਾ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ ਨੇ ਦੱਸਿਆ ਕਿ ਸਾਰੇ ਰਾਮ ਭਗਤ ਸਹੀ ਸਲਾਮਤ ਆਪੋ-ਆਪਣੇ ਘਰਾਂ ਨੂੰ ਪਹੁੰਚ ਗਏ ਹਨ। ਆਪਣੇ ਤਜਰਬੇ ਦਾ ਵਰਣਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸ਼੍ਰੀ ਰਾਮ ਮੰਦਿਰ ਦੀ ਮਹਿਮਾ ਵਾਰੇ ਸੁਣਿਆ ਸੀ, ਪਰ ਆਪਣੀਆਂ ਅੱਖਾਂ ਨਾਲ ਭਗਵਾਨ ਸ਼੍ਰੀ ਰਾਮ ਜੀ ਦੀ ਅਦਭੁਦ ਮਹਿਮਾ ਵੇਖ ਉਹ ਹੈਰਾਨ ਰਹਿ ਗਏ। ਉਹਨਾਂ ਕਿਹਾ ਕਿ ਜਿਹੜੇ ਰਾਮ ਭਗਤਾਂ ਨੇ ਭਗਵਾਨ ਸ਼੍ਰੀ ਰਾਮ ਜੀ ਦੇ ਦਸ਼ਨ ਕੀਤੇ ਹਨ ਉਹ ਸਾਰੇ ਹੀ ਬੇਹਦ ਕਿਸਮਤ ਵਾਲੇ ਹਨ। ਉਨ੍ਹਾਂ ਦੱਸਿਆ ਕਿ ਅਯੁੱਧਿਆ ਜਾਣ ਸਮੇਂ ਰੇਲਵੇ ਵੱਲੋਂ ਕੀਤੇ ਪ੍ਰਬੰਧਾਂ ਨੇ ਸਾਢੇ ਅੱਠ ਸੌ ਕਿਲੋਮੀਟਰ ਦਾ ਸਫ਼ਰ ਬਹੁਤ ਆਸਾਨ ਬਣਾ ਦਿੱਤਾ। ਅਯੁੱਧਿਆ ਪਹੁੰਚ ਕੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਅਤੇ ਰਾਮ ਮੰਦਰ ਕਮੇਟੀ ਟਰੱਸਟ ਵੱਲੋਂ ਜੋ ਪਿਆਰ ਅਤੇ ਸਤਿਕਾਰ ਦਿਖਾਇਆ ਗਿਆ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਲ ਹੈ। ਟੈਂਟ ਸਿਟੀ ਵਿੱਚ ਸਾਰਿਆਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਭਗਵਾਨ ਸ਼੍ਰੀ ਰਾਮ ਦੇ ਮੰਦਰ ਵਿੱਚ ਹਰ ਕਿਸੇ ਦੇ ਦਰਸ਼ਨਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਕਿਸੇ ਵੀ ਰਾਮ ਭਗਤ ਨੂੰ ਆਪਣੇ ਰਾਮ ਲਲਾ ਦੇ ਦਰਸ਼ਨਾਂ ਲਈ ਲੰਮੀਆਂ-ਲੰਮੀਆਂ ਕਤਾਰਾਂ ਵਿੱਚ ਖੜ੍ਹ ਕੇ ਇੰਤਜ਼ਾਰ ਨਹੀਂ ਕਰਨਾ ਪਿਆ। ਭਾਜਪਾ ਨੇਤਾ ਸੰਜੀਵ ਸ਼ਰਮਾ ਨੇ ਸਾਰੇ ਰਾਮ ਭਗਤਾਂ ਅਤੇ ਅਯੁੱਧਿਆ ਚ ਸ਼੍ਰੀ ਰਾਮ ਮੰਦਰ ਕਮੇਟੀ ਦੇ ਸਹਿਯੋਗ ਲਈ ਧੰਨਵਾਦ ਕੀਤਾ

Related Post