July 6, 2024 00:54:49
post

Jasbeer Singh

(Chief Editor)

Punjab, Haryana & Himachal

ਮਾਨਸਾ ਦੇ ਕਿਸਾਨ ਹੋਏ ਕਿਸਾਨ ਜਥੇਬੰਦੀ ਸਿੱਧੂਪੁਰ ਚ ਸ਼ਾਮਲ

post-img

ਮਾਨਸਾ, 16 ਫਰਵਰੀ 2024 : ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨਾ ਮੰਨਣ ਕਾਰਨ ਕੇਂਦਰ ਸਰਕਾਰ ਦੇ ਵਿਰੋਧ ਵਿੱਚ 13 ਫਰਵਰੀ ਤੋਂ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਦੀ ਅਗਵਾਈ ਜਗਜੀਤ ਸਿੰਘ ਡੱਲੇਵਾਲ ਕਰ ਰਹੇ ਹਨ। ਪਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਨਹੀਂ ਹੋਈ। ਬਾਜੇਵਾਲਾ ਪਿੰਡ ਦੇ ਨੌਜਵਾਨ ਤੇ ਕਿਸਾਨ ਇਸਤੋਂ  ਨਿਰਾਸ਼ ਸਨ, ਇਸੇ ਕਾਰਨ ਉਹਨਾਂ ਨੇ ਕਿਸਾਨ ਯੂਨੀਅਨ ਸਿੱਧੂਪੁਰ ਵਿੱਚ ਸ਼ਾਮਿਲ ਹੋਣ ਦਾ ਮਨ ਬਣਾਇਆ। ਇਸੇ ਤਹਿਤ ਅੱਜ ਪਿੰਡ ਬਾਜੇਵਾਲਾ ਦੀ ਸੱਥ ਵਿੱਚ  ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਲ੍ਹਾ ਪ੍ਰਧਾਨ  ਜਗਦੇਵ ਸਿੰਘ ਭੈਣੀਬਾਘਾ ਦੀ ਅਗਵਾਈ ਵਿੱਚ ਸ਼ਾਮਿਲ ਹੋਏ।  ਬਣਾਈ ਗਈ 25 ਮੈਂਬਰੀ ਕਮੇਟੀ ਨੇ ਕੇਂਦਰ ਸਰਕਾਰ ਦੇ ਵਿਰੁੱਧ ਚੱਲ ਰਹੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ। ਜਦੋਂ ਇਸ ਸਬੰਧੀ ਸ਼ਾਮਿਲ ਹੋਣ ਵਾਲੇ ਨੌਜਵਾਨਾਂ ਨਾਲ ਗੱਲ ਕੀਤੀ ਗਈ ਤਾਂ ਉਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜੋ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਕੇਂਦਰ ਸਰਕਾਰ ਨਾਲ ਲੜ ਰਹੇ ਹਨ ਤਾਂ ਉਸ ਵਿੱਚ ਸਭ ਦਾ ਹਿਤ ਹੈ ਤੇ ਸਾਨੂੰ ਇਸ ਗੱਲ ਦੀ ਨਾਰਾਜ਼ਗੀ ਰਹੀ ਕਿ ਉਗਰਾਹਾਂ ਗਰੁੱਪ ਇਸ ਵਿੱਚ ਕਿਉਂ ਨਹੀਂ ਸ਼ਾਮਿਲ ਹੋਇਆ ਇਸ ਨਰਾਜ਼ਗੀ ਤਹਿਤ ਹੀ ਅਸੀਂ ਫੈਸਲਾ ਲਿਆ ਹੈ ਕਿ ਅਸੀਂ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਇਸ ਪ੍ਰਦਰਸ਼ਨ ਦਾ ਹਿੱਸਾ ਬਣਾਂਗੇ।ਨਵੀਂ ਬਣਾਈ ਪਿੰਡ ਕਮੇਟੀ ਵਿੱਚ ਕੁਲਵਿੰਦਰ ਸਿੰਘ ਕਿੰਦਾ ਪ੍ਰਧਾਨ,  ਨੈਬਾ ਸਿੰਘ ਮੀਤ ਪ੍ਰਧਾਨ, ਜਸਵੀਰ ਸਿੰਘ ਖੋਖਰੀਆ ਸਹਾਇਕ ਮੈਂਬਰ, ਰਣਜੀਤ ਸਿੰਘ ਰਾਣਾ ਖਜਾਨਚੀ, ਰਜਿੰਦਰ ਸਿੰਘ ਸਹਾਇਕ ਖਜਾਨਚੀ, ਹਰਪ੍ਰੀਤ ਸਿੰਘ ਗੋਗੜੀ ਮੀਡੀਆ ਸਲਾਹਕਾਰ, ਨਿਰਮਲ ਸਿੰਘ ਬੱਬੂ ਸੈਕਟਰੀ, ਮੰਦਰ ਸਿੰਘ ਸਲਾਹਕਾਰ, ਗੁਰਪ੍ਰੀਤ ਸਿੰਘ ਮੋਹਨੀ ਪ੍ਰਬੰਧਕ, ਤੋਂ ਇਲਾਵਾ ਬਾਕੀ ਹਰਵਿੰਦਰ ਸਿੰਘ,  ਬਲਜੀਤ ਸਿੰਘ,  ਕਾਕਾ ਸਿੰਘ ਫੌਜੀ,  ਸੁਖਬੀਰ ਸਿੰਘ ਫੌਜੀ, ਬਿੰਦਰ ਸਿੰਘ, ਗੁਰਤੇਜ ਸਿੰਘ ਮਾਲਟਾ, ਜਗਦੇਵ ਸਿੰਘ ਨਿੱਕਾ ਖਟੜਾ, ਬਿੱਟੂ ਸਿੰਘ ਔਜਲਾ, ਮਨਜੀਤ ਸਿੰਘ ਪੱਪੂ, ਗੁਰਪ੍ਰੀਤ ਸਿੰਘ ਖਟੜਾ, ਹਰਵਿੰਦਰ ਸਿੰਘ, ਜਗਸੀਰ ਸਿੰਘ ਗੱਗੂ, ਜਰਨੈਲ ਸਿੰਘ ਜੈਲੂ, ਬੀਰਬਲ ਖਾਂ,  ਲਵਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਜਗਸੀਰ ਸਿੰਘ, ਸੁਖਜੀਤ ਸਿੰਘ ਸਿੰਧੂ, ਸੋਨੀ ਸਿੰਘ, ਹਰਪ੍ਰੀਤ ਸਿੰਘ,  ਰਾਜਾ ਸਿੰਘ, ਬਿੰਦਰ ਸਿੰਘ, ਸਤਨਾਮ ਸਿੰਘ, ਨਵਜੋਤ ਸਿੰਘ, ਨਾਲ ਗੁਰਮੇਲ ਸਿੰਘ ਗੇਲਾ ਇਸ ਕਮੇਟੀ ਵਿੱਚ ਸ਼ਾਮਿਲ ਹੋਏ।

Related Post