post

Jasbeer Singh

(Chief Editor)

ਬੀਬੀਐੱਮਬੀ ਦੇ ਨਹਿਲਾ ਫਲੋਟਿੰਗ ਸੋਲਰ ਪਲਾਂਟ ਦਾ ਕੁਝ ਹਿੱਸਾ ਪਾਣੀ ’ਚ ਰੁੜਿਆ

post-img

ਬੀਬੀਐਮਬੀ ਵੱਲੋਂ ਸਤਲੁਜ ਦਰਿਆ ’ਤੇ ਪਿੰਡ ਨਹਿਲਾ ਹਿਮਾਚਲ ਪ੍ਰਦੇਸ਼ ਵਿੱਚ ਲਗਪਗ 92 ਕਰੋੜ ਰੁਪਏ ਦੀ ਲਾਗਤ ਨਾਲ ਮਾਰਚ ਮਹੀਨੇ ਵਿੱਚ ਸਥਾਪਤ ਕੀਤੇ 18 ਮੈਗਾਵਾਟ ਦੇ ਪਲਾਂਟ ਦਾ ਕੁਝ ਹਿੱਸਾ ਪਾਣੀ ’ਚ ਰੁੜ੍ਹ ਗਿਆ| ਜਾਣਕਾਰੀ ਅਨੁਸਾਰ ਉਕਤ ਫਲੋਟਿੰਗ ਸੋਲਰ ਪਲਾਂਟ ਦੇ ਕੁੱਝ ਹਿੱਸੇ ਬੀਤੀ ਰਾਤ ਤੋਂ ਹੀ ਸਤਲੁਜ ਦਰਿਆ ਵਿੱਚ ਵਹਿਣੇ ਸ਼ੁਰੂ ਹੋ ਗਏ ਸਨ। ਕੰਪਨੀ ਦੇ ਮੁਲਾਜ਼ਮ ਸੋਲਰ ਪਲਾਂਟ ਦੇ ਭਾਗਾਂ ਨੂੰ ਕਿਸ਼ਤੀਆਂ ਰਾਹੀਂ ਇਕੱਠੇ ਕਰਦੇ ਰਹੇ ਪਰ ਦੇਖਦੇ ਹੀ ਦੇਖਦੇ ਸੋਲਰ ਪਲਾਂਟ ਤਿਨਕਿਆਂ ਵਾਂਗ ਖਿੰਡ ਗਿਆ ਤੇ ਇਸ ਦੀਆਂ ਸੋਲਰ ਪਲੇਟਾਂ ਪੰਜ ਕਿਲੋਮੀਟਰ ਦੂਰ ਤੱਕ ਪਹੁੰਚ ਗਈਆਂ। ਜ਼ਿਕਰਯੋਗ ਹੈ ਕਿ ਉਕਤ ਪਲਾਂਟ ਦੇ ਪਾਣੀ ਵਿੱਚ ਵਹਿ ਜਾਣ ਕਾਰਨ ਇਸ ਨੂੰ ਸਥਾਪਿਤ ਕਰਨ ਵਾਲੀ ਕੰਪਨੀ ’ਤੇ ਵੀ ਕਈ ਸਵਾਲੀਆ ਚਿੰਨ੍ਹ ਲੱਗ ਰਹੇ ਹਨ। ਦੂਜੇ ਪਾਸੇ ਡੀਜੀਐੱਮ ਪੁਸ਼ਕਰ ਵਰਮਾ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਉਕਤ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਤੇ ਉਹ ਖਾਮੀਆਂ ਨੂੰ ਵਾਚ ਰਹੇ ਹਨ ਜਿਨ੍ਹਾਂ ਕਾਰਨ ਸੋਲਰ ਪਲਾਂਟ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਉਕਤ ਪਲਾਂਟ ਪਹਿਲਾਂ ਮਈ-ਜੂਨ ਵਿੱਚ ਸ਼ੁਰੂ ਹੋ ਜਾਣਾ ਸੀ ਪਰ ਹੁਣ ਕੁਝ ਦੇਰੀ ਹੋ ਸਕਦੀ ਹੈ।

Related Post