July 6, 2024 00:50:45
post

Jasbeer Singh

(Chief Editor)

Patiala News

ਭਾਜਪਾ ਦੀ ਲਗਾਤਾਰ ਸਿੱਖ ਵੋਟ ਬੈਂਕ ’ਚ ਸੰਨ੍ਹਮਾਰੀ ਜਾਰੀ , ਸ੍ਰੀ ਹਰਿਮੰਦਰ ਸਾਹਿਬ ’ਚ ਪਾਠੀ ਰਹੇ ਕਸ਼ਮੀਰ ਸਿੰਘ ਭਾਜਪਾ ’ਚ

post-img

ਅੰਮ੍ਰਿਤਸਰ : ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ 62 ਸਾਲਾ ਸਾਬਕਾ ਹੈੱਡ ਗ੍ਰੰਥੀ ਕਸ਼ਮੀਰ ਸਿੰਘ ਸ੍ਰੀ ਹਰਿਮੰਦਰ ਸਾਹਿਬ ’ਚ ਸਾਲ 2004-05 ਦੌਰਾਨ ਪਾਠੀ ਵਜੋਂ ਧਾਰਮਿਕ ਸੇਵਾਵਾਂ ਨਿਭਾਅ ਚੁੱਕੇ ਹਨ। ਭਾਜਪਾ ਦੀ ਲਗਾਤਾਰ ਸਿੱਖ ਵੋਟਬੈਂਕ ’ਚ ਸੰਨ੍ਹਮਾਰੀ ਜਾਰੀ ਹੈ, ਇਸ ਦੇ ਲਈ ਉਹ ਧਾਰਮਿਕ ਚਿਹਰਿਆਂ ਨੂੰ ਟਾਰਗੈੱਟ ਕਰ ਰਹੀ ਹੈ। ਸਥਾਨਕ ਦਲੀਪ ਐਵੇਨਿਊ ਜੀਟੀ ਰੋਡ ਵਾਸੀ ਕਸ਼ਮੀਰ ਸਿੰਘ ਦਾ ਜਨਮ ਇਕ ਫਰਵਰੀ 1961 ਨੂੰ ਅੰਮ੍ਰਿਤਸਰ ’ਚ ਹੋਇਆ ਸੀ। ਉਨ੍ਹਾਂ ਨੇ ਸਾਲ 1984 ’ਚ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਦਸਵੀਂ ਦੀ ਕਲਾਸ ਪਾਸ ਕੀਤੀ ਸੀ। ਉਨ੍ਹਾਂ ਅਪ੍ਰੈਲ 2004 ’ਚ ਲੁਧਿਆਣਾ ਸਥਿਤ ਸਿੱਖ ਮਿਸ਼ਨਰੀ ਕਾਲਜ ਤੋਂ ਧਾਰਮਿਕ ਸਿੱਖਿਆ ਦਾ ਪੱਤਰ ਵਿਹਾਰ ਕੋਰਸ ਪਾਸ ਕੀਤਾ ਸੀ। ਇਕ ਮਈ 2006 ਨੂੰ ਉਨ੍ਹਾਂ ਨੇ ਰਣਜੀਤ ਐਵਨਿਊ ਸਥਿਤ ਗੁਰਦੁਆਰਾ ਛੇਵੀਂ ਪਾਤਸ਼ਾਹੀ ’ਚ ਗ੍ਰੰਥੀ ਵਜੋਂ ਅਹੁਦਾ ਸੰਭਾਲਿਆ ਸੀ। ਉਕਤ ਗੁਰਦੁਆਰਾ ਸਾਹਿਬ ’ਚ ਉਨ੍ਹਾਂ ਨੇ ਹੈੱਡ ਗ੍ਰੰਥੀ, ਅਰਦਾਸੀਆ, ਕਥਾਵਾਚਕ ਵਜੋਂ ਸੇਵਾਵਾਂ ਦਿੱਤੀਆਂ ਸਨ।

Related Post