July 6, 2024 01:16:52
post

Jasbeer Singh

(Chief Editor)

Punjab, Haryana & Himachal

ISRO ਵਿੱਚ ਨਿਕਲੀ ਅਸਿਸਟੈਂਟ ਦੀ ਭਰਤੀ, ਜਾਣੋ ਅਪਲਾਈ ਕਰਨ ਦੀ ਯੋਗਤਾ ਅਤੇ ਭਰਤੀ ਪ੍ਰਕਿਰਿਆ ਬਾਰੇ ਡਿਟੇਲ

post-img

ਇਸਰੋ ਦੀ ਇਸ ਭਰਤੀ ਤਹਿਤ ਸਹਾਇਕ ਦੀਆਂ ਕੁੱਲ 16 ਅਸਾਮੀਆਂ ਭਰੀਆਂ ਜਾਣਗੀਆਂ। ਇਨ੍ਹਾਂ ਕੁੱਲ ਅਸਾਮੀਆਂ ਵਿਚੋਂ 10 ਅਸਾਮੀਆਂ ਭੌਤਿਕ ਖੋਜ ਪ੍ਰਯੋਗਸ਼ਾਲਾ (PRL) ਵਿਚ ਸਹਾਇਕ ਅਤੇ 06 ਅਸਾਮੀਆਂ ਜੂਨੀਅਰ ਨਿੱਜੀ ਸਹਾਇਕ ਦੀਆਂ ਨਿਰਧਾਰਿਤ ਕੀਤੀਆਂ ਗਈਆਂ ਹਨ। ਇਨ੍ਹਾਂ ਅਸਾਮੀਆਂ ਦੇ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ 31 ਮਾਰਚ ਰੱਖੀ ਗਈ ਹੈ। ਇਸ ਮਿਤੀ ਤੱਕ ਤੁਸੀਂ ਆਨਲਾਈਨ ਰੂਪ ਵਿਚ ਅਰਜ਼ੀ ਦੇ ਸਕਦੇ ਹੋ।ਵਿਗਿਆਨ ਦੇ ਖੇਤਰ ਵਿਚ ਸਰਕਾਰੀ ਨੌਕਰੀ ਪ੍ਰਪਾਤ ਕਰਨ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਲਈ ਖ਼ੁਸ਼ੀ ਦੀ ਖ਼ਬਰ ਹੈ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ISRO) ਨੇ ਹਾਲ ਹੀ ਵਿਚ ਕੁਝ ਅਸਾਮੀਆਂ ਕੱਢੀਆਂ ਹਨ। ਇਸਰੋ ਨੇ ਇਹ ਅਸਾਮੀਆਂ ਭੌਤਿਕ ਖੋਜ ਪ੍ਰਯੋਗਸ਼ਾਲਾ (PRL) ਵਿਚ ਸਹਾਇਕ ਅਤੇ ਜੂਨੀਅਰ ਨਿੱਜੀ ਸਹਾਇਕ ਦੇ ਅਹੁਦਿਆਂ ਲਈ ਕੱਢੀਆਂ ਹਨ। ਇਨ੍ਹਾਂ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸਦੇ ਲਈ ਚਾਹਵਾਨ ਅਤੇ ਯੋਗ ਉਮੀਦਵਾਰ ਇਸਰੋ ਦੀ ਅਧਿਕਾਰਤ ਵੈੱਬਸਾਇਟ ਉੱਤੇ ਜਾ ਕੇ ਆਨਲਾਈਨ ਰੂਪ ਵਿਚ ਅਪਲਾਈ ਕਰ ਸਕਦੇ ਹਨ। ਆਓ ਜਾਣਦੇ ਹਾਂ ਇਸ ਭਰਤੀ ਬਾਰੇ ਡਿਟੇਲ-ਕੁੱਲ ਅਸਾਮੀਆਂ ਇਸਰੋ ਦੀ ਇਸ ਭਰਤੀ ਤਹਿਤ ਸਹਾਇਕ ਦੀਆਂ ਕੁੱਲ 16 ਅਸਾਮੀਆਂ ਭਰੀਆਂ ਜਾਣਗੀਆਂ। ਇਨ੍ਹਾਂ ਕੁੱਲ ਅਸਾਮੀਆਂ ਵਿਚੋਂ 10 ਅਸਾਮੀਆਂ ਭੌਤਿਕ ਖੋਜ ਪ੍ਰਯੋਗਸ਼ਾਲਾ (PRL) ਵਿਚ ਸਹਾਇਕ ਅਤੇ 06 ਅਸਾਮੀਆਂ ਜੂਨੀਅਰ ਨਿੱਜੀ ਸਹਾਇਕ ਦੀਆਂ ਨਿਰਧਾਰਿਤ ਕੀਤੀਆਂ ਗਈਆਂ ਹਨ। ਇਨ੍ਹਾਂ ਅਸਾਮੀਆਂ ਦੇ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ 31 ਮਾਰਚ ਰੱਖੀ ਗਈ ਹੈ। ਇਸ ਮਿਤੀ ਤੱਕ ਤੁਸੀਂ ਆਨਲਾਈਨ ਰੂਪ ਵਿਚ ਅਰਜ਼ੀ ਦੇ ਸਕਦੇ ਹੋ।ਨਿਰਧਾਰਿਤ ਉਮਰ ਸੀਮਾ ਇਸਰੋ ਨੇ ਅਸਿਸਟੈਂਟ ਦੀ ਇਸ ਭਰਤੀ ਦੇ ਲਈ ਉਮਰ ਸੀਮਾ ਨਿਰਧਾਰਿਤ ਕੀਤੀ ਹੈ। ਇਸ ਭਰਤੀ ਦੇ ਲਈ ਅਪਲਾਈ ਕਰਨ ਵਾਲੇ ਨੌਜਵਾਨਾਂ ਦੀ ਉਮਰ ਘੱਟ ਤੋਂ ਘੱਟ 18 ਸਾਲ ਅਤੇ ਵੱਧ ਤੋਂ ਵੱਧ 28 ਸਾਲ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ SC/ST ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਸੀਮਾ 33 ਸਾਲ ਅਤੇ OBC ਉਮੀਦਵਾਰਾਂ ਲਈ ਅਧਿਕਤਮ ਉਮਰ ਸੀਮਾ 31 ਸਾਲ ਨਿਰਧਾਰਿਤ ਕੀਤੀ ਗਈ ਹੈ।ਕੀ ਹੋਵੇਗੀ ਭਰਤੀ ਪ੍ਰਕਿਰਿਆ ਇਸਰੋ ਵਿਚ ਅਸਿਸਟੈਂਟ ਦੀ ਇਸ ਭਰਤੀ ਦੇ ਲਈ ਅਪਲਾਈ ਕਰਨ ਵਾਲੇ ਨੌਜਵਾਨਾਂ ਨੂੰ ਪ੍ਰੀਖਿਆ ਦੇਣੀ ਪਵੇਗੀ। ਇਸ ਪ੍ਰਖਿਆ ਦੇ ਦੋ ਪੱਧਰ ਹੋਣਗੇ। ਪਹਿਲੀ ਪ੍ਰੀਖਿਆ ਲਿਖਤੀ ਪ੍ਰੀਖਿਆ ਹੋਵੇਗੀ ਅਤੇ ਦੂਜੀ ਪ੍ਰੀਖਿਆ ਪ੍ਰੈਕਟੀਕਲ ਦੇ ਆਧਾਰ ਉੱਤੇ ਲਈ ਜਾਵੇਗੀ। ਪ੍ਰੀਖਿਆ ਦੀ ਮਿਤੀ, ਸਮਾਂ ਅਤੇ ਸਥਾਨ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਬਾਅਦ ਵਿੱਚ ਸੂਚਿਤ ਕੀਤਾ ਜਾਵੇਗਾ।ਕਿੰਨੀ ਹੋਵੇਗੀ ਤਨਖ਼ਾਹ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸਰੋ ਦੇ ਅਹੁਦਿਆਂ ਲਈ ਚੁਣੇ ਜਾਣ ਵਾਲੇ ਨੌਜਵਾਨਾਂ ਨੂੰ ਚੰਗੀ ਤਨਖਾਹ ਮਿਲੇਗੀ। ਇਸਦੇ ਇਲਾਵਾ ਇਸਰੋ ਇਨ੍ਹਾਂ ਅਹੁਦਿਆਂ ਉੱਤੇ ਨਿਯੁਕਤ ਹੋਣ ਵਾਲੇ ਨੌਜਵਾਨਾਂ ਨੂੰ ਕਈ ਹੋਰ ਸਹੂਲਤਾਂ ਵੀ ਪ੍ਰਦਾਨ ਕਰੇਗੀ। ਜੇਕਰ ਤਨਖਾਹ ਦੀ ਗੱਲ ਕਰੀਏ ਤਾਂ ISRO ਭਰਤੀ 2024 ਰਾਹੀਂ ਜੋ ਵੀ ਉਮੀਦਵਾਰ ਚੁਣੇ ਜਾਣਗੇ, ਉਨ੍ਹਾਂ ਉਮੀਦਵਾਰਾਂ ਨੂੰ ਲੈਵਲ 4 ਦੇ ਤਹਿਤ 25500 ਰੁਪਏ ਤੋਂ ਲੈ ਕੇ 81100 ਰੁਪਏ ਤੱਕ ਮਹੀਨਾਵਾਰ ਤਨਖਾਹ ਦਿੱਤੀ ਜਾਵੇਗੀ।ਨਿਰਧਾਰਿਤ ਅਰਜ਼ੀ ਫ਼ੀਸ ਇਸਰੋ ਦੀ ਇਸ ਭਰਤੀ ਲਈ ਅਪਲਾਈ ਕਰਨ ਵਾਸਤੇ ਅਰਜ਼ੀ ਫ਼ੀਸ 500 ਰੁਪਏ ਨਿਰਧਾਰਿਤ ਕੀਤੀ ਗਈ ਹੈ। ਉਮੀਦਵਾਰ ਇਸ ਫ਼ੀਸ ਦਾ ਭੁਗਤਾਨ ਆਨਲਾਈਨ ਤੇ ਆਫਲਾਈਨ ਦੋਵੇਂ ਤਰ੍ਹਾਂ ਨਾਲ ਕਰ ਸਕਦੇ ਹਨ। ਆਨਲਾਈਨ ਭੁਗਤਾਨ ਕਰਨ ਲਈ ਤੁਸੀਂ ਇੰਟਰਨੈੱਟ ਬੈਂਕਿੰਗ/ਡੈਬਿਟ ਕਾਰਡ/ਕ੍ਰੈਡਿਟ ਕਾਰਡ/UPI/NEFT/ਵਾਲਿਟ ਦੀ ਵਰਤੋਂ ਕਰ ਸਕਦੇ ਹੋ ਅਤੇ ਆਫਲਾਈਨ ਭੁਗਤਾਨ ਤੁਸੀਂ SBI ਬੈਂਕ ਰਾਹੀਂ ਕਰ ਸਕਦੇ ਹੋ।

Related Post