July 6, 2024 02:16:03
post

Jasbeer Singh

(Chief Editor)

Entertainment

Badshah: ਬਾਦਸ਼ਾਹ ਨੇ ਇਸ ਐਲਬਮ ਲਈ 25 ਵੱਖ-ਵੱਖ ਕਲਾਕਾਰਾਂ ਨਾਲ ਕੀਤਾ ਕੋਲੈਬ

post-img

ਬਾਦਸ਼ਾਹ ਦੀ ਨਵੀਂ ਐਲਬਮ “Ek Tha Raja’ ਰਿਲੀਜ਼ ਹੋ ਚੁੱਕੀ ਹੈ। ਇਸ ਐਲਬਮ ਦੀ ਖਾਸ ਗੱਲ ਇਹ ਹੈ ਕਿ ਇਸ ‘ਚ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਆਪਣੀ ਆਵਾਜ਼ ਦਿੱਤੀ ਹੈ। ਇਹ ਗੀਤ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।ਬਾਦਸ਼ਾਹ ਦੀ ਨਵੀਂ ਐਲਬਮ “Ek Tha Raja’ ਰਿਲੀਜ਼ ਹੋ ਚੁੱਕੀ ਹੈ। ਇਸ ਐਲਬਮ ਦੀ ਖਾਸ ਗੱਲ ਇਹ ਹੈ ਕਿ ਇਸ ‘ਚ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਆਪਣੀ ਆਵਾਜ਼ ਦਿੱਤੀ ਹੈ। ਇਹ ਗੀਤ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਵਿੱਚ 16 ਗੀਤਾਂ ਦੀ ਇੱਕ ਸ਼ਾਨਦਾਰ ਲੜੀ ਦੱਸੀ ਗਈ ਹੈ। ਦੱਸ ਦੇਈਏ ਕਿ ਇਸ ਵੀਡੀਓ ਨੂੰ ਭਾਰਤ ਤੋਂ ਬਾਹਰ ਸ਼ੂਟ ਕੀਤਾ ਗਿਆ ਹੈ। ਇਸ ਦੀ ਸ਼ੁਰੁਆਤ ਸ਼ਾਹਰੁਖ ਖਾਨ ਦੀ ਆਵਾਜ਼ ਨਾਲ ਸ਼ੁਰੂ ਹੁੰਦੀ ਹੈ। ਉਹ ਇੱਕ ਰਾਜੇ ਦੀ ਕਹਾਣੀ ਦੱਸਦੇ ਹੋਏ ਨਜ਼ਰ ਆ ਰਹੇ ਹਨ। ਦੂਜੇ ਪਾਸੇ ਵੀਡੀਓ ‘ਚ ਬਾਦਸ਼ਾਹ ਨਜ਼ਰ ਆ ਰਹੇ ਹਨ।ਰਿਪੋਰਟਾਂ ਮੁਤਾਬਕ ਇਸ ਐਲਬਮ ਬਾਰੇ ਗੱਲ ਕਰਦੇ ਹੋਏ ਬਾਦਸ਼ਾਹ ਨੇ ਸ਼ਾਹਰੁਖ ਦਾ ਜ਼ਿਕਰ ਕੀਤਾ ਸੀ। ਬਾਦਸ਼ਾਹ ਨੇ ਕਿਹਾ ਸੀ- ਜੋ ਲੋਕ ਮੈਨੂੰ ਜਾਣਦੇ ਹਨ, ਉਹ ਮੇਰੀ ਜ਼ਿੰਦਗੀ ‘ਚ ਸ਼ਾਹਰੁਖ ਸਰ ਦੇ ਮਹੱਤਵ ਨੂੰ ਸਮਝਦੇ ਹਨ। ਉਹ ਮੇਰੇ ਲਈ ਪ੍ਰੇਰਣਾ ਹਨ। ਮੈਂ ਉਨ੍ਹਾਂ ਦੀ ਸ਼ਖਸੀਅਤ, ਉਨ੍ਹਾਂ ਦੀ ਅਦਾਕਾਰੀ, ਉਨ੍ਹਾਂ ਦੀ ਮਿਹਨਤ, ਉਨ੍ਹਾਂ ਦੀ ਜਨੂੰਨ ਅਤੇ ਉਨ੍ਹਾਂ ਦੀ ਬ੍ਰਾਂਡ ਦਾ ਹਰ ਚੀਜ਼ ਦਾ ਫੈਨ ਹਾਂ। ਇਹ ਮੇਰੇ ਲਈ ਸੱਚਮੁੱਚ ਇੱਕ ਸੁਪਨਾ ਸੀ। ਜਦੋਂ ਮੈਂ ਪੂਜਾ ਮੈਮ ਕੋਲ ਗਿਆ, ਜੋ ਸ਼ਾਹਰੁਖ ਸਰ ਦਾ ਦੇਖਦੀ ਹਨ, ਮੈਂ ਉਨ੍ਹਾਂ ਨਾਲ ਨੈਰੇਸ਼ਨ ਦੀ ਗੱਲ ਕੀਤੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਆਖਰੀ ਮਿੰਟ ਦੀ ਬੇਨਤੀ ਦੇ ਬਾਵਜੂਦ ਸ਼ਾਹਰੁਖ ਸਰ ਨੇ ਇਸ ਲਈ ਹਾਂ ਕਰ ਦਿੱਤੀ। ਜਿਸ ਲਈ ਮੈਂ ਤਹਿ ਦਿਲੋਂ ਧੰਨਵਾਦੀ ਹਾਂ।ਇਸ ਐਲਬਮ ‘ਚ ਖਾਸ ਗੱਲ ਇਹ ਹੈ ਕਿ “ਗੋਡ ਡੈਮ” ਗਾਣੇ ਚ ਕਰਨ ਔਜਲਾ ਤੇ ਬਾਦਸ਼ਾਹ ਇਕੱਠੇ ਨਜ਼ਰ ਆਏ ਹਨ। ਜਿਸ ਦਾ ਫੈਨਜ਼ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ। ਦੱਸ ਦੇਈਏ ਕਿ ਬਾਦਸ਼ਾਹ ਨੇ ‘ਏਕ ਥਾ ਰਾਜਾ’ ਲਈ 25 ਭਾਰਤੀ ਅਤੇ ਵਿਦੇਸ਼ੀ ਕਲਾਕਾਰਾਂ ਨਾਲ ਕੰਮ ਕੀਤਾ ਹੈ। ਇਸ ਸੂਚੀ ਵਿੱਚ ਰਫਤਾਰ, ਐਮਸੀ ਸਟੈਨ, ਰਾਗ, ਸ਼ਰਵਰੀ ਯਾਦਵ, ਨੋਰਾ ਫਤੇਹੀ, ਨਿਕਿਤਾ ਗਾਂਧੀ, ਇਕਾ, ਡੀਨੋ ਜੇਮਸ, ਅਰਿਜੀਤ ਸਿੰਘ, ਹਿਤੇਨ ਆਦਿ ਸ਼ਾਮਲ ਹਨ।

Related Post