July 6, 2024 00:50:25
post

Jasbeer Singh

(Chief Editor)

National

Bengaluru blast: ਬੈਂਗਲੁਰੂ ਪੁਲਿਸ ਨੇ ਸਕੂਲ ਨੇੜਿਓਂ ਵਿਸਫੋਟਕ ਕੀਤੇ ਜ਼ਬਤ, ਕੁਝ ਦਿਨ ਪਹਿਲਾਂ ਕੈਫੇ ਚ ਹੋਇਆ ਸੀ ਧਮਾ

post-img

Bengaluru blast: ਤਿੰਨ ਹਫ਼ਤੇ ਪਹਿਲਾਂ ਹੋਏ ਆਈਈਡੀ ਧਮਾਕੇ ਦੇ ਮੱਦੇਨਜ਼ਰ ਬੈਂਗਲੁਰੂ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ ਜਿਸ ਦੌਰਾਨ ਐਤਵਾਰ ਰਾਤ ਨੂੰ ਬੇਲੰਦੂਰ ਪ੍ਰਕ੍ਰਿਆ ਸਕੂਲ ਦੇ ਨੇੜੇ ਇੱਕ ਟਰੈਕਟਰ ਦੇ ਅੰਦਰ ਲੁਕੋਈ ਗਈ ਵਿਸਫੋਟਕ ਸਮੱਗਰੀ ਅਤੇ ਜੈਲੇਟਿਨ ਸਟਿਕਸ ਮਿਲੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਅਪਰੇਸ਼ਨ ਦੌਰਾਨ ਗੈਰ-ਰਜਿਸਟਰਡ ਇਲੈਕਟ੍ਰਾਨਿਕ ਡੈਟੋਨੇਟਰਾਂ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ ਧਮਾਕਾਖੇਜ ਸਮੱਗਰੀ ਨੂੰ ਜ਼ਬਤ ਕਰਕੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਇਹ ਘਟਨਾ 17 ਮਾਰਚ ਦੀ ਹੈ। ਬੇਲੰਦੂਰ ਥਾਣੇ ਦੇ ਪੀਐਸਆਈ ਰੇਵੰਨਾ ਸਿੱਡੱਪਾ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਸ ਨੇ ਦੇਖਿਆ ਕਿ ਚਿੱਕਨਾਇਕਨਹੱਲੀ ਪ੍ਰਕ੍ਰਿਆ ਸਕੂਲ ਦੇ ਸਾਹਮਣੇ ਜ਼ਮੀਨ ਤੇ ਕਈ ਲੇਬਰ ਸ਼ੈੱਡ ਸਨ, ਜਿਸ ਦੇ ਨੇੜੇ ਇੱਕ ਟਰੈਕਟਰ ਕੰਪ੍ਰੈਸ਼ਰ ਖੜ੍ਹਾ ਸੀ। ਤਲਾਸ਼ੀ ਲੈਣ ਤੇ, ਪੁਲਿਸ ਨੂੰ ਟਰੈਕਟਰ ਕੰਪ੍ਰੈਸਰ ਵਾਹਨ ਦੇ ਅੰਦਰ ਜਿਲੇਟਿਨ ਸਟਿਕਸ, ਇਲੈਕਟ੍ਰਿਕ ਡੈਟੋਨੇਟਰ ਅਤੇ ਹੋਰ ਵਿਸਫੋਟਕ ਸਮੱਗਰੀ ਮਿਲੀ। ਇਸ ਵਿਚ ਸਹੀ ਲਾਇਸੈਂਸ ਅਤੇ ਸੁਰੱਖਿਆ ਉਪਾਵਾਂ ਦੀ ਘਾਟ ਸੀ, ਜਿਸ ਤੋਂ ਬਾਅਦ ਪੁਲਿਸ ਨੇ ਗੈਰ-ਰਜਿਸਟਰਡ ਵਿਸਫੋਟਕ ਸਮੱਗਰੀ ਜ਼ਬਤ ਕੀਤੀ। ਇੰਨਾ ਹੀ ਨਹੀਂ ਪੁਲਿਸ ਨੇ ਟਰੈਕਟਰ ਮਾਲਕਾਂ ਖਿਲਾਫ ਐੱਫ.ਆਈ.ਆਰ. ਦਰਜ ਕਰ ਲਈ ਹੈ। 1 ਮਾਰਚ ਨੂੰ ਹੋਇਆ ਸੀ ਧਮਾਕਾ ਦੱਸ ਦੇਈਏ ਕਿ 1 ਮਾਰਚ ਨੂੰ ਦੁਪਹਿਰ ਕਰੀਬ 1 ਵਜੇ ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ਚ ਬੰਬ ਧਮਾਕਾ ਹੋਇਆ ਸੀ। ਇਸ ਚ 10 ਲੋਕ ਜ਼ਖਮੀ ਹੋ ਗਏ। ਧਮਾਕਾ ਹੁੰਦੇ ਹੀ ਅੰਦਰ ਧੂੰਆਂ ਭਰ ਗਿਆ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਦੇ ਦੇਖੇ ਗਏ। ਪਹਿਲਾਂ ਤਾਂ ਲੋਕਾਂ ਨੇ ਸੋਚਿਆ ਕਿ ਸ਼ਾਇਦ ਇਹ ਸਿਲੰਡਰ ਧਮਾਕਾ ਹੈ, ਪਰ ਜਦੋਂ ਪੁਲਿਸ ਅਤੇ ਐਨਆਈਏ ਦੀ ਟੀਮ ਮੌਕੇ ਤੇ ਪਹੁੰਚੀ ਤਾਂ ਸ਼ੱਕ ਦੀ ਸੂਈ ਦੂਜੇ ਪਾਸੇ ਘੁੰਮ ਗਈ। ਇਸ ਤੋਂ ਬਾਅਦ ਇਹ ਮਾਮਲਾ ਪੂਰੀ ਤਰ੍ਹਾਂ NIA ਨੂੰ ਸੌਂਪ ਦਿੱਤਾ ਗਿਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਧਮਾਕਾ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਰਾਹੀਂ ਕੀਤਾ ਗਿਆ ਸੀ। ਇਸ ਤੋਂ ਤੁਰੰਤ ਬਾਅਦ ਕਰਨਾਟਕ ਪੁਲਿਸ ਨੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਯਾਨੀ UAPA ਦੇ ਤਹਿਤ ਮਾਮਲਾ ਦਰਜ ਕੀਤਾ ਹੈ।

Related Post