July 6, 2024 01:14:50
post

Jasbeer Singh

(Chief Editor)

Punjab, Haryana & Himachal

ਭਗਵੰਤ ਮਾਨ ਸਰਕਾਰ ਖਿਲਾਫ ਕੱਚੇ ਮੁਲਾਜ਼ਮਾਂ ਦਾ ਵੱਡਾ ਐਲਾਨ, 13 ਮਾਰਚ ਨੂੰ ਪੰਜਾਬ ਵਿਧਾਨ ਸਭਾ ਵੱਲ ਰੋਸ ਮਾਰਚ

post-img

Bhagwant Mann Government: ਮੰਨੀਆਂ ਮੰਗਾਂ ਨੂੰ ਸਹੀ ਤਰੀਕੇ ਦੇ ਨਾਲ ਲਾਗੂ ਨਾ ਕਰਨ ਤੇ ਭੜਕੇ ਟਰਾਂਸਪੋਰਟ ਦੇ ਕੱਚੇ ਮੁਲਾਜ਼ਮ -ਰੇਸ਼ਮ ਸਿੰਘ ਗਿੱਲBhagwant Mann Government: ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵੱਲੋਂ ਪੰਜਾਬ ਦੇ ਸਮੂਹ ਡਿੱਪੂਆਂ ਤੇ ਗੇਟ ਰੈਲੀਆਂ ਕੀਤੀਆ ਗਈਆ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਫਿਰੋਜ਼ਪੁਰ ਡਿੱਪੂ ਦੇ ਗੇਟ ਤੇ ਗੇਟ ਰੈਲੀ ਤੋਂ ਬੋਲਦਿਆਂ ਕਿਹਾ ਕਿ ਆਪ ਸਰਕਾਰ ਹਰ ਪਾਸੇ ਤੋ ਫੇਲ੍ਹ ਹੋ ਚੁੱਕੀ ਹੈ। ਪੰਜਾਬ ਦਾ ਹਰ ਵਰਗ ਦੁਖੀ ਹੈ ਜਿਸ ਦੇ ਚੱਲਦੇ ਜੱਥੇਬੰਦੀ ਵੱਲੋਂ ਵਾਰ ਵਾਰ ਸੰਘਰਸ਼ ਉਲੀਕੇ ਜਾਂਦੇ ਨੇ ਹਰ ਮੀਟਿੰਗ ਦੇ ਵਿੱਚ ਸਰਕਾਰ ਅਤੇ ਮਨੇਜਮੈਂਟ ਮੰਗਾ ਨੂੰ ਮੰਨ ਲੈਂਦੀ ਹੈ ਅਤੇ ਲਿਖਤੀ ਭਰੋਸਾ ਵੀ ਦਿੱਤਾ ਜਾਂਦਾ ਹੈ। ਪ੍ਰੰਤੂ ਮਨੇਜਮੈਂਟ ਵੱਲੋਂ ਮੰਗਾਂ ਨੂੰ ਮੰਨ ਕੇ ਵੀ ਲਾਗੂ ਕਰਨ ਵਿੱਚ ਦਿਕਤਾਂ ਪੈਦਾ ਕੀਤੀਆਂ ਜਾਂਦੀਆਂ ਹਨ ਪਿੱਛਲੇ ਸਮੇਂ 9 ਫਰਵਰੀ ਦੀ ਮੀਟਿੰਗ ਸਰਕਾਰ ਤੇ ਮਨੇਜਮੈਂਟ ਦੇ ਨਾਲ ਹੋਈ ਸੀ ਜਿਸ ਮੀਟਿੰਗ ਦੀ ਸਾਰੀ ਮੰਗਾ ਮੰਨ ਲਈਆਂ ਗਈਆਂ ਸੀ ਪ੍ਰੰਤੂ ਮਨੇਜਮੈਂਟ ਜਾਣ ਬੁੱਝ ਕੇ ਉਸ ਵਿੱਚ ਅੜਚਨਾਂ ਪੈਦਾ ਕਰ ਰਹੀ ਹੈ। ਜੱਥੇਬੰਦੀ ਨੂੰ ਸਰਕਾਰ ਦੇ ਖਿਲਾਫ ਧਰਨੇ ਮੁਜ਼ਾਹਰੇ ਕਰਨ ਦੇ ਲਈ ਮਜਬੂਰ ਕਰ ਰਹੀ ਹੈ। ਹੁਣ ਤੱਕ ਮਨੇਜਮੈਂਟ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਆਊਟਸੋਰਸਿੰਗ ਮੁਲਾਜ਼ਮਾ ਨੂੰ ਕੰਟਰੈਕਟ ਤੇ ਕਰਨ,ਤਨਖਾਹ ਬਰਾਬਰ ਕਰਨ, ਕੰਡੀਸ਼ਨਾਂ ਰੱਦ ਕਰਨ,ਸਰਵਿਸ ਰੂਲ ਲਾਗੂ ਕਰਨ ਆਦਿ ਕਿਸੇ ਵੀ ਕਮੇਟੀ ਦਾ ਗਠਨ ਨਹੀਂ ਕੀਤਾ ਗਿਆ ਮੁਲਾਜ਼ਮਾਂ ਦੀਆਂ ਮੰਗਾਂ ਜਿਉਂ ਦੀਆਂ ਤਿਉਂ ਲੰਮੇ ਸਮੇਂ ਤੋਂ ਲੰਮਕਦੀਆਂ ਆ ਰਹੀਆਂ ਹਨ ਨਾ ਹੀ ਮਾਰੂ ਕੰਡੀਸ਼ਨਾ ਲਾ ਕੇ ਕੱਢੇ ਮੁਲਾਜ਼ਮਾਂ ਨੂੰ ਬਾਹਰ ਕੀਤਾ ਗਿਆ ਉਲਟਾ ਜੋਂ ਕੰਟਰੈਕਟ ਦੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਓਹਨਾ ਨੂੰ ਮੁੜ ਤੋਂ ਆਊਟ ਸੋਰਸ ਠੇਕੇਦਾਰੀ ਸਿਸਟਮ ਤੇ ਲਿਆ ਜਾ ਰਿਹਾ। ਜਿਸ ਨਾਲ ਹਰ ਸਾਲ 20-25 ਕਰੋੜ.GST,ਕਮਿਸ਼ਨ ਦੀ ਲੁੱਟ ਹੋ ਰਹੀ ਹੈ ਅਤੇ ਠੇਕੇਦਾਰ ਵੱਲੋਂ ਐਗਰੀਮੈਂਟ ਦੀਆ ਸ਼ਰਤਾਂ ਅਨੁਸਾਰ ਸਹੂਲਤਾਂ ਲਾਗੂ ਨਹੀਂ ਹੋ ਰਹੀਆ ਮੈਨੇਜਮੈਂਟ ਠੇਕੇਦਾਰ ਨਾਲ ਮਿਲੀ ਹੋਈ ਹੈ ਸਰਕਾਰ ਠੇਕੇਦਾਰੀ ਸਿਸਟਮ ਨੂੰ ਖਤਮ ਕਰਨ ਦੀ ਗੱਲ ਕਰ ਰਹੀ ਹੈ ਪਰ ਮੈਨੇਜਮੈਂਟ ਆਪਣਾ ਪੱਲਾ ਝੜਦੇ ਹੋਏ ਮੁਲਾਜ਼ਮਾਂ ਨੂੰ ਛੁੱਟੀਆ ਤੇ ਰੈਸਟਾ ਲੈਣ ਦੇ ਲਈ ਵੀ ਠੇਕੇਦਾਰ ਕੋਲ ਜਾਣ ਦੇ ਲਈ ਕਹਿ ਰਹੀ ਹੈ ਕਰੋੜਾਂ ਰੁਪਏ ਇੱਕਠਾ ਕਰਕੇ ਜਿਹੜੇ ਕੱਚੇ ਮੁਲਾਜ਼ਮ ਵਿਭਾਗ ਨੂੰ ਚਲਾ ਰਹੇ ਹਨ ਸਰਕਾਰ ਤੇ ਮਨੇਜਮੈਂਟ ਠੇਕੇਦਾਰੀ ਸਿਸਟਮ ਤਹਿਤ ਮੁਲਾਜ਼ਮਾਂ ਦਾ ਸ਼ੋਸਣ ਕਰ ਰਹੀ ਹੈ। ਡਿੱਪੂ ਪ੍ਰਧਾਨ ਜਤਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਲਗਭਗ ਠੇਕੇਦਾਰੀ ਸਿਸਟਮ ਤਹਿਤ ਮੁਲਾਜ਼ਮ 10 -15 ਸਾਲ ਤੋਂ ਸੰਤਾਪ ਹੰਡਾ ਰਹੇ ਨੇ ਹੁਣ ਤੱਕ ਸਰਕਾਰਾ ਹਰ ਵਾਰੀ ਲਾਰੇ ਲਾ ਕੇ ਵੋਟਾਂ ਬਟੋਰ ਲੈਦੀਆ ਹਨ ਪਰ ਪੰਜਾਬ ਦੇ ਨੋਜਵਾਨਾਂ ਦਾ ਸ਼ੋਸਣ ਲਗਾਤਾਰ ਹੋ ਰਿਹਾ ਹੈ ਪਿਛਲੇ ਸਮੇਂ ਦੀ ਲਗਭਗ ਇੱਕ ਸਾਲ ਦੀ ਤਨਖਾਹ ਦਾ 5% ਏਰੀਅਲ ਵੀ ਪੈਡਿੰਗ ਹੈ ਵਿਭਾਗ ਅਤੇ ਮਨੇਜਮੈਂਟ ਦਾ ਉਸ ਵੱਲ ਕੋਈ ਵੀ ਧਿਆਨ ਨਹੀਂ ਹੈ ਇੱਕ ਤਾਂ ਮੁਲਾਜ਼ਮਾਂ ਦੀਆਂ ਪਹਿਲਾਂ ਹੀ ਤਨਖਾਹ ਬਹੁਤ ਘੱਟ ਹਨ ਦੁਸਰੇ ਪਾਸੇ ਬਣਦੇ ਬਕਾਏ ਵੀ ਨਹੀਂ ਦਿੱਤੇ ਜਾਂ ਰਹੇ। ਜਦੋਕਿ ਮੁਲਾਜ਼ਮਾਂ ਬੱਸ ਦੀ ਘਾਟ ਹੋਣ ਦੇ ਬਾਵਜੂਦ ਵੀ ਪੰਜਾਬ ਦੀ ਪਬਲਿਕ ਦੀ ਖੱਜਲ ਖੁਆਰੀ ਨੂੰ ਮੁੱਖ ਰੱਖਦੇ ਹੋਏ ਸਰਕਾਰ ਤੇ ਵਿਭਾਗ ਦਾ ਪੂਰਾ ਸਾਥ ਦੇ ਰਹੇ ਨੇ ਜੇਕਰ ਸਰਕਾਰ ਤੇ ਮਨੇਜਮੈਂਟ ਨੇ ਮੰਗਾ ਦਾ ਹੱਲ ਜਲਦੀ ਨਾ ਕੀਤਾ‌ ਅਤੇ ਮਨੇਜਮੈਂਟ ਵੱਲੋਂ ਤੋੜ ਮਰੋੜ ਕੇ ਪੇਸ ਕੀਤੀ ਗਈ ਮੰਗ ਨੂੰ ਸਹੀ ਨਾ ਕੀਤਾ ਗਿਆ ਤਾਂ ਆਉਣ ਵਾਲੀ 12 ਮਾਰਚ ਨੂੰ ਦੁਪਹਿਰ ਤੋਂ ਸਰਕਾਰੀ ਬੱਸਾਂ ਦੀ ਸਰਵਿਸ ਬੰਦ ਕੀਤੀ ਜਾਵੇਗੀ ਚੱਕਾ ਜਾਮ ਕੀਤਾ ਜਾਵੇਗਾ ਅਤੇ 13 ਮਾਰਚ ਨੂੰ ਮੋਹਾਲੀ ਤੋਂ ਵਿਧਾਨ ਸਭਾ ਚੰਡੀਗੜ੍ਹ ਵੱਲ ਵਿਸ਼ਾਲ ਰੋਸ ਮਾਰਚ ਕੀਤਾ ਜਾਵੇਗਾ ਤੇ ਧਰਨਾ ਦਿੱਤਾ ਜਾਵੇਗਾ ਜਿਸ ਵਿੱਚ ਹੋਣ ਵਾਲੇ ਨੁਕਸਾਨ ਦੀ ਜ਼ਿਮੇਵਾਰੀ ਸਰਕਾਰ ਅਤੇ ਟਰਾਸਪੋਰਟ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ। ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News. Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com (ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)

Related Post