July 6, 2024 00:44:06
post

Jasbeer Singh

(Chief Editor)

Latest update

CAA: ਸੀਏਏ ਦੇ ਦਾਇਰੇ ਚ ਆਉਣ ਲਈ ਕਿਹੜੇ ਦਸਤਾਵੇਜ਼ਾਂ ਦੀ ਪਵੇਗੀ ਲੋੜ, ਇੱਥੇ ਜਾਣੋ ਹਰੇਕ ਗੱਲ

post-img

CAA Rules: ਸੀਏਏ ਲਾਗੂ ਹੋ ਚੁੱਕਿਆ ਹੈ। ਅਜਿਹੇ ਵਿੱਚ ਜੇਕਰ ਤੁਸੀਂ ਸੋਚ ਰਹੇ ਹੋ ਕਿ ਇਸ ਦੇ ਦਾਇਰੇ ਵਿੱਚ ਆਉਣ ਲਈ ਕਿਹੜੇ ਕਾਗਜ਼ਾਤ ਚਾਹੀਦੇ ਹਨ ਤਾਂ ਅਸੀਂ ਤੁਹਾਨੂੰ ਇਸ ਆਰਟਿਕਲ ਵਿੱਚ ਪੂਰੀ ਜਾਣਕਾਰੀ ਦੇਵਾਂਗੇ।CAA Rules: ਲੋਕਸਭਾ ਚੋਣਾਂ ਹੋਣ ਨੂੰ ਕੁਝ ਹੀ ਸਮਾਂ ਬਾਕੀ ਰਹਿ ਗਿਆ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਵੱਡਾ ਕਦਮ ਚੁੱਕਦਿਆਂ ਹੋਇਆਂ ਸੋਮਵਾਰ ਨੂੰ ਨਾਗਰਿਕਤ ਸੰਸ਼ੋਧਨ ਐਕਟ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ। ਵਿਵਾਦਤ ਨਾਗਰਿਕਤਾ ਸੋਧ ਕਾਨੂੰਨ ਦੇ ਨਿਯਮਾਂ ਨੂੰ ਨੋਟੀਫਾਈ ਕਰਨ ਦਾ ਕਦਮ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਚੁੱਕਿਆ ਗਿਆ ਹੈ। ਉੱਥੇ ਹੀ ਘੋਸ਼ਣਾ ਕਰਨ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਅਰਜ਼ੀਆਂ ਪੂਰੀ ਤਰ੍ਹਾਂ ਆਨਲਾਈਨ ਮੋਡ ਵਿੱਚ ਜਮ੍ਹਾਂ ਕੀਤੀਆਂ ਜਾਣਗੀਆਂ। ਜਿਸ ਲਈ ਇੱਕ ਵੈੱਬ ਪੋਰਟਲ ਵੀ ਉਪਲਬਧ ਕਰਵਾਇਆ ਗਿਆ ਹੈ। ਜੇਕਰ ਤੁਸੀਂ ਇਸ ਦੇ ਲਈ ਲੋੜੀਂਦੇ ਦਸਤਾਵੇਜ਼ਾਂ ਨੂੰ ਲੈ ਕੇ ਚਿੰਤਤ ਹੋ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਦੇ ਲਈ ਤੁਹਾਨੂੰ ਕਿਹੜੇ-ਕਿਹੜੇ ਜ਼ਰੂਰੀ ਦਸਤਾਵੇਜ਼ਾਂ ਦੀ ਲੋੜ ਪਵੇਗੀ। ਇਹ ਵੀ ਪੜ੍ਹੋ: CAA In India: ਨਾਗਰਿਕਤਾ ਸੋਧ ਕਾਨੂੰਨ ਨਾਲ ਜੁੜੇ ਹਰ ਸਵਾਲਾਂ ਦੇ ਜਵਾਬ, ਹੁਣ ਹੀ ਕਿਉਂ ਕਰਨਾ ਪਿਆ ਲਾਗੂ, ਕਿਸ ਕਿਸ ਨੂੰ ਹੋਵੇਗਾ ਫਾਇਦਾ ? ਇਨ੍ਹਾਂ ਕਾਗਜ਼ਾਤਾਂ ਦੀ ਪਵੇਗੀ ਲੋੜ CAA ਦੇ ਦਾਇਰੇ ਚ ਆਉਣ ਲਈ ਤੁਹਾਨੂੰ ਇਨ੍ਹਾਂ ਜ਼ਰੂਰੀ ਦਸਤਾਵੇਜ਼ਾਂ ਦੀ ਲੋੜ ਹੋਵੇਗੀ। ਬੰਗਲਾਦੇਸ਼ ਜਾਂ ਅਫ਼ਗ਼ਾਨਿਸਤਾਨ ਜਾਂ ਪਾਕਿਸਤਾਨ ਸਰਕਾਰ ਵਲੋਂ ਜਾਰੀ ਕੀਤੀ ਪਾਸਪੋਰਟ ਦੀ ਕਾਪੀ ਅਫ਼ਗ਼ਾਨਿਸਤਾਨ, ਬੰਗਲਾਦੇਸ਼ ਜਾਂ ਪਾਕਿਸਤਾਨ ਵਿੱਚ ਸਕੂਲ ਜਾਂ ਕਾਲਜ ਜਾਂ ਬੋਰਡ ਜਾਂ ਯੂਨੀਵਰਸਿਟੀ ਅਥਾਰਟੀਆਂ ਵਲੋਂ ਜਾਰੀ ਕੀਤਾ ਸਕੂਲ ਸਰਟੀਫਿਕੇਟ ਜਾਂ ਵਿਦਿਅਕ ਸਰਟੀਫਿਕੇਟ ਭਾਰਤ ਵਿੱਚ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਅਫ਼ਸਰ (FRRO) ਜਾਂ ਵਿਦੇਸ਼ੀ ਰਜਿਸਟ੍ਰੇਸ਼ਨ ਅਫ਼ਸਰ (FRO) ਵਲੋਂ ਜਾਰੀ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਂ ਰਿਹਾਇਸ਼ੀ ਪਰਮਿਟ, ਅਫ਼ਗ਼ਾਨਿਸਤਾਨ ਜਾਂ ਬੰਗਲਾਦੇਸ਼ ਜਾਂ ਪਾਕਿਸਤਾਨ ਵਿੱਚ ਸਰਕਾਰੀ ਅਥਾਰਟੀ ਵਲੋਂ ਜਾਰੀ ਕੀਤਾ ਜਨਮ ਸਰਟੀਫਿਕੇਟ ਅਫ਼ਗ਼ਾਨਿਸਤਾਨ, ਬੰਗਲਾਦੇਸ਼ ਜਾਂ ਪਾਕਿਸਤਾਨ ਦੇ ਸਰਕਾਰੀ ਅਥਾਰਟੀ ਦੁਆਰਾ ਜਾਰੀ ਕੀਤਾ ਕੋਈ ਵੀ ਲਾਇਸੈਂਸ ਜਾਂ ਸਰਟੀਫਿਕੇਟ ਅਫ਼ਗ਼ਾਨਿਸਤਾਨ ਜਾਂ ਬੰਗਲਾਦੇਸ਼ ਜਾਂ ਪਾਕਿਸਤਾਨ ਜਾਂ ਇਨ੍ਹਾਂ ਦੇਸ਼ਾਂ ਵਿੱਚ ਕਿਸੇ ਹੋਰ ਸਰਕਾਰੀ ਅਥਾਰਟੀ ਜਾਂ ਸਰਕਾਰੀ ਏਜੰਸੀਆਂ ਵਲੋਂ ਜਾਰੀ ਕੀਤੇ ਗਏ ਪਛਾਣ ਦਸਤਾਵੇਜ਼ ਦਾ ਕੋਈ ਵੀ ਰੂਪ ਅਫ਼ਗ਼ਾਨਿਸਤਾਨ ਜਾਂ ਬੰਗਲਾਦੇਸ਼ ਜਾਂ ਪਾਕਿਸਤਾਨ ਵਿੱਚ ਜ਼ਮੀਨ ਜਾਂ ਕਿਰਾਏਦਾਰੀ ਦੇ ਰਿਕਾਰਡ ਅਫ਼ਗ਼ਾਨਿਸਤਾਨ ਜਾਂ ਬੰਗਲਾਦੇਸ਼ ਜਾਂ ਪਾਕਿਸਤਾਨ ਵਿੱਚ ਕਿਸੇ ਸਰਕਾਰੀ ਅਥਾਰਟੀ ਜਾਂ ਸਰਕਾਰੀ ਏਜੰਸੀ ਵਲੋਂ ਜਾਰੀ ਕੋਈ ਹੋਰ ਦਸਤਾਵੇਜ਼ ਜੋ ਇਹ ਸਥਾਪਿਤ ਕਰੇਗਾ ਕਿ ਬਿਨੈਕਾਰ ਅਫ਼ਗ਼ਾਨਿਸਤਾਨ ਜਾਂ ਬੰਗਲਾਦੇਸ਼ ਜਾਂ ਪਾਕਿਸਤਾਨ ਤੋਂ ਹੈ। ਕੋਈ ਵੀ ਦਸਤਾਵੇਜ਼ ਜੋ ਦਰਸਾਉਂਦਾ ਹੈ ਕਿ ਬਿਨੈਕਾਰ ਦੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਜਾਂ ਪੜਦਾਦਾ ਤਿੰਨਾਂ ਵਿੱਚੋਂ ਕਿਸੇ ਇੱਕ ਦੇਸ਼ ਦਾ ਨਾਗਰਿਕ ਹੈ ਜਾਂ ਰਿਹਾ ਹੈ, ਜਿਵੇਂ ਕਿ ਅਫ਼ਗ਼ਾਨਿਸਤਾਨ ਜਾਂ ਬੰਗਲਾਦੇਸ਼ ਜਾਂ ਪਾਕਿਸਤਾਨ। ਨੋਟ- ਇਹ ਸਾਰੇ ਦਸਤਾਵੇਜ਼ ਆਪਣੀ ਵੈਧਤਾ ਦੀ ਮਿਆਦ ਦੇ ਬਾਅਦ ਵੀ ਸਵੀਕਾਰ ਕੀਤੇ ਜਾਣਗੇ। ਇਹ ਵੀ ਪੜ੍ਹੋ: CAPF Canteen: ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਨੂੰ ਕੇਂਦਰ ਸਰਕਾਰ ਦਾ ਵੱਡਾ ਤੋਹਫ਼ਾ, ਕੰਟੀਨ ਦੇ ਸਮਾਨ ਤੇ 50% GST ਹਟਾਇਆ

Related Post