
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਦਿਆਲਪੁਰਾ ਰਜਬਾਹਾ ਕਾਇਆ ਕਲਪ ਉਪਰੰਤ ਲੋਕ ਅਰਪਿਤ
- by Jasbeer Singh
- May 19, 2025

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਦਿਆਲਪੁਰਾ ਰਜਬਾਹਾ ਕਾਇਆ ਕਲਪ ਉਪਰੰਤ ਲੋਕ ਅਰਪਿਤ ਪ੍ਰੋਜੈਕਟ ਉੱਤੇ ਖਰਚੇ ਗਏ ਹਨ 04 ਕਰੋੜ ਰੁਪਏ ਕੁੱਲ 7881 ਏਕੜ ਰਕਬੇ ਨੂੰ ਫਾਇਦਾ ਮਿਲੇਗਾ ਅਤੇ ਲਹਿਰਾ ਸ਼ਹਿਰ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਪੂਰਨ ਤੌਰ 'ਤੇ ਨਿਜਾਤ ਮਿਲੇਗੀ ਲਹਿਰਾ, 19 ਮਈ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ ਤੇ ਇਸੇ ਲੜੀ ਤਹਿਤ ਹਲਕਾ ਲਹਿਰਾ ਵਿੱਚ ਵੀ ਵਿਕਾਸ ਕਾਰਜ ਦਿਨ ਰਾਤ ਇੱਕ ਕਰ ਕੇ ਕਰਵਾਏ ਜਾ ਰਹੇ ਹਨ, ਜਿਨ੍ਹਾਂ ਨਾਲ ਹਲਕੇ ਦੀ ਨੁਹਾਰ ਬਦਲ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਰੀਬ 04 ਕਰੋੜ ਰੁਪਏ ਦੀ ਲਾਗਤ ਨਾਲ ਕਾਇਆ ਕਲਪ ਉਪਰੰਤ ਤਿਆਰ ਹੋਏ ਦਿਆਲਪੁਰਾ ਰਜਬਾਹਾ ਇੱਥੇ ਲਹਿਰਾ ਵਿਖੇ ਲੋਕ ਅਰਪਿਤ ਕਰਨ ਮੌਕੇ ਕੀਤਾ। ਪ੍ਰੋਜੈਕਟ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕੈਬਨਿਟ ਮੰਤਰੀ ਸ਼੍ਰੀ ਗੋਇਲ ਨੇ ਦੱਸਿਆ ਕਿ ਦਿਆਲਪੁਰਾ ਰਜਬਾਹਾ ਘੱਗਰ ਬ੍ਰਾਂਚ ਦੀ ਤੋਂ ਨਿਕਲਦਾ ਹੈ। ਇਸ ਰਜਬਾਹੇ ਨੂੰ 10 ਫ਼ੀਸਦ ਵਾਧੇ ਨਾਲ 32.45 ਕਿਊਸਕਸ ਡਿਸਚਾਰਜ ਨਾਲ ਬਣਾਇਆ ਗਿਆ ਹੈ। ਇਹ ਰਜਬਾਹਾ ਬਣਨ ਨਾਲ ਕੁੱਲ 7881 ਏਕੜ ਰਕਬੇ ਨੂੰ ਫਾਇਦਾ ਮਿਲੇਗਾ ਅਤੇ ਲਹਿਰਾ ਸ਼ਹਿਰ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਪੂਰਨ ਤੌਰ 'ਤੇ ਨਿਜਾਤ ਮਿਲੇਗੀ ਕਿਉਂਕਿ ਪਹਿਲਾਂ ਬਣੇ ਰਜਬਾਹੇ ਵਿੱਚ ਪਾਣੀ ਦੀ ਸਪਲਾਈ ਸਬੰਧੀ ਰੁਕਾਵਟਾਂ ਆਉਂਦੀਆਂ ਸਨ। ਇਸ ਰਜਬਾਹੇ ਦੀ ਕੁੱਲ ਲੰਬਾਈ 41947 ਫੁੱਟ ਹੈ। ਬੁਰਜੀ 0-37600 ਤੱਕ ਇਹ ਰਜਬਾਹਾ ਓਪਨ ਚੈਨਲ ਹੈ ਅਤੇ ਬੁਰਜੀ 37600-41947 ਤੱਕ ਇਹ ਰਜਬਾਹਾ ਅੰਡਰਗਰਾਊਂਡ ਪਾਈਪ ਲਾਈਨ ਹੈ। ਇਹ ਰਜਬਾਹਾ ਬੁਰਜੀ 0-20000 ਤੱਕ ਬਲਾਕ ਦਿੜ੍ਹਬਾ ਅਤੇ ਬੁਰਜੀ 20000-41947 ਤੱਕ ਬਲਾਕ ਲਹਿਰਾ ਅਧੀਨ ਪੈਂਦਾ ਹੈ ਜੀ। ਇਸ ਪ੍ਰੋਜੈਕਟ ਤਹਿਤ ਬੁਰਜੀ 0-36000 ਤੱਕ ਕੰਕਰੀਟ ਲਾਈਨਿੰਗ ਕੀਤੀ ਗਈ ਹੈ ਅਤੇ ਬੁਰਜੀ 36000-37600 ਤੱਕ 800 ਐਮ.ਐਮ. ਪਾਈਪਲਾਈਨ ਪਾਈ ਗਈ ਹੈ। ਇਸ ਤੋਂ ਇਲਾਵਾ ਇਸ ਉੱਪਰ 06 ਪੁਲ ਲਾਏ ਗਏ ਹਨ। ਇਸ ਰਜਬਾਹੇ ਰਾਹੀਂ ਬਲਾਕ ਦਿੜ੍ਹਬਾ ਅਤੇ ਬਲਾਕ ਲਹਿਰਾ ਦੇ ਪਿੰਡਾਂ ਸੰਗਤੀਵਾਲਾ, ਭਾਈ ਕੀ ਪਿਸ਼ੌਰ, ਨੰਗਲਾ, ਸੇਖੂਵਾਸ, ਅੜਕਵਾਸ, ਰਾਮਗੜ੍ਹ ਸੰਧੂਆਂ, ਖਾਈ, ਲਹਿਰਾ ਨੂੰ ਸਿੰਚਾਈ ਦੀਆਂ ਸਹੂਲਤਾਂ ਅਤੇ ਲਹਿਰਾ ਸ਼ਹਿਰ ਦੇ ਵਾਟਰ ਵਰਕਸ ਨੂੰ ਵੀ ਪੀਣ ਵਾਲਾ ਪਾਣੀ ਵੀ ਮੁਹਈਆ ਕਰਵਾਈਆ ਜਾ ਰਿਹਾ ਹੈ। ਇਸ ਮੌਕੇ ਕੈਬਨਟ ਮੰਤਰੀ ਪਰਿੰਦਰ ਕੁਮਾਰ ਗੋਇਲ ਦੇ ਸਪੁੱਤਰ ਗੌਰਵ ਗੋਇਲ , ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਦੇ ਓ. ਐਸ.ਡੀ. ਰਾਕੇਸ਼ ਕੁਮਾਰ ਗੁਪਤਾ, ਸ.ਤਪਿੰਦਰ ਸੋਹੀ, ਐਕਸੀਅਨ ਅਤਿੰਦਰ ਪਾਲ ਸਿੰਘ, ਐਸ.ਡੀ.ਓ. ਆਰਿਅਨ ਜਾਨਦਾ, ਗੁਰਲਾਲ ਸਿੰਘ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਲਹਿਰਾ, ਅਸ਼ਵਨੀ ਕੁਮਾਰ, ਅਜੇ ਕੁਮਾਰ ਠੋਲੀ, ਪ੍ਰਮੋਦ ਕੁਮਾਰ, ਸਰਪੰਚ ਜਸਪ੍ਰੀਤ ਸਿੰਘ ਸੇਖੋਵਾਸ, ਸਰਪੰਚ ਜਰਨੈਲ ਸਿੰਘ ਪਿੰਡ ਖਾਈ, ਸ਼ੀਸ਼ਪਾਲ ਗਰਗ, ਲੀਲਾ ਸਿੰਘ ਅੜਕਬਾਸ, ਸਾਬਕਾ ਸਰਪੰਚ ਅਮਰੀਕ ਸਿੰਘ ਪਿੰਡ ਰਾਮਗੜ੍ਹ ਸੰਧੂਆਂ, ਪ੍ਰਸ਼ੋਤਮ ਗੋਇਲ ਲੇਹਲ ਕਲਾਂ, ਦੇਵ ਸਿੰਘ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.