July 6, 2024 01:29:19
post

Jasbeer Singh

(Chief Editor)

Latest update

ਭਰਿਸ਼ਟਾਚਾਰ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ- ਡੀ.ਐਸ.ਪੀ ਰੰਧਾਵਾ

post-img

ਪਟਿਆਲਾ, 28 ਫਰਵਰੀ (ਜਸਬੀਰ) : ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਇੰਟਰਨੈਸ਼ਨਲ ਕਰਪਸ਼ਨ ਕੰਟਰੋਲ ਬਿਊਰੋ ਯੂਥ ਵਿੰਗ ਦੇ ਨੈਸ਼ਨਲ ਚੇਅਰਮੈਨ ਹਰਸ਼ ਸਿੰਗਲਾ ਅਤੇ ਉਹਨਾਂ ਦੀ ਟੀਮ ਨੇ ਪਟਿਆਲਾ ਜਿਲੇ ਦੇ ਨਵ ਨਿਯੁਕਤ ਡੀ.ਐਸ.ਪੀ 2 ਜਗਜੀਤ ਸਿੰਘ ਰੰਧਾਵਾ ਅਤੇ ਉਹਨਾਂ ਦੀ ਟੀਮ ਜਿਵੇਂ ਕਿ ਅਰਸ਼ਦੀਪ ਸਿੰਘ ਐਸ.ਐਚ.ਓ ਅਰਬਨ ਸਟੇਟ ਅਤੇ ਜੀ.ਐਸ ਸਿਕੰਦ ਐਸ.ਐਚ.ਓ ਸਮਾਣਾ  ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ ਡੀ.ਐਸ.ਪੀ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ  ਅਤੇ ਐਸ.ਐਸ.ਪੀ ਪਟਿਆਲਾ ਵਰੁਨ ਸ਼ਰਮਾ ਜੀ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਮੁੱਚੇ ਜਿਲ੍ਹੇ ਵਿੱਚ ਭਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਮੌਕੇ ਤੇ ਹੀ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਚੇਅਰਮੈਨ ਹਰਸ਼ ਸਿੰਗਲਾ ਨੇ ਡੀ.ਐਸ. ਪੀ ਰੰਧਾਵਾ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਬੜੀ ਹੀ ਖੁਸ਼ੀ ਦੀ ਗੱਲ ਹੈ,ਕਿ ਉਹਨਾਂ ਦੇ ਰੂਪ ਵਿੱਚ ਪਟਿਆਲਾ ਜਿਲ੍ਹੇ ਨੂੰ ਇੱਕ ਇਮਾਨਦਾਰ ਅਤੇ ਕਾਬਿਲ ਅਫਸਰ ਮਿਲਿਆ ਹੈ। ਇਸ ਮੌਕੇ ਸਾਹਿਲ ਰਾਣਾ ਚੇਅਰਮੈਨ ਪੰਜਾਬ, ਕਮਲ ਮਾਨ, ਵਿੱਕੀ ਗਰੇਵਾਲ, ਗੇਜਾ ਅਤੇ ਸਿਮਰਨ ਆਦਿ ਹਾਜ਼ਰ ਸਨ।

Related Post