July 6, 2024 00:56:13
post

Jasbeer Singh

(Chief Editor)

Latest update

ਪਟਿਆਲਾ ਮੰਡਲ ਅਧੀਨ ਸਰਹੰਦ ਬਲਾਕ ਦੇ ਜੰਗਲਾਤ ਦੇ ਸੈਂਕੜੇ ਦਰੱਖਤ ਹੋਏ ਗਾਇਬ, ਦੋ ਮੁਲਾਜ਼ਮ ਸਸਪੈਂਡ

post-img

ਪਟਿਆਲਾ, 27 ਫਰਵਰੀ (ਜਸਬੀਰ)-ਜੰਗਲਾਤ ਵਿਭਾਗ ਦੇ ਪਟਿਆਲਾ ਮੰਡਲ ਅਧੀਨ ਸਰਹੰਦ ਬਲਾਕ ਦੇ ਕਈ ਬੀਟਾਂ ’ਤੇ ਬਿਨ੍ਹਾਂ ਮਨਜੂਰੀ ਲਏ ਦਰੱਖਤ ਕੱਟਣ ਦਾ ਮਾਮਲਾ ਸਾਹਮਣਾ ਆਇਆ ਹੈ, ਜਿਥੇ ਵਿਭਾਗ ਨੇ 2 ਮੁਲਾਜ਼ਮਾਂ ਨੂੰ ਸਸਪੈਂਡ ਕਰਕੇ ਖਾਨਾਪੂਰਤੀ ਰਾਹੀਂ ਵੱਡੇ ਲੱਕੜਚੋਰਾਂ ਨੂੰ ਬਚਾਉਣ ਦੀ ਤਾਕ ਵਿਚ ਵਿਭਾਗ ਦੇ ਅਧਿਕਾਰੀ ਲੱਗੇ ਹੋਏ ਹਨ। ਲੱਕੜ ਚੋਰੀ ਕਰਨ ਵਾਲਿਆਂ ਖਿਲਾਫ ਦੋ ਹਫਤਿਆਂ ਬਾਅਦ ਵੀ ਕੋਈ ਕਾਰਵਾਈ ਨਾ ਹੋਣਾ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ। ਵਿਭਾਗ ਦੀ ਅਫਸਰਸ਼ਾਹੀ ਸਮੁੱਚੇ ਮਾਮਲੇ ’ਤੇ ਪਰਦਾ ਪਾਉਣ ਲਈ ਤਰਲੋਮੱਛੀ ਹੁੰਦੀ ਨਜ਼ਰ ਆ ਰਹੀ ਹੈ। ਜਿਸ ਦੇ ਲੜੀਵਾਰ ਖੁਲਾਸੇ ਕੀਤੇ ਜਾਣਗੇ, ਜਿਸ ਵਿਚ ਪਟਿਆਲਾ, ਨਾਭਾ ਸਮੇਤ ਫਤਹਿਗੜ੍ਹ ਸਾਹਿਬ ਦੇ ਅਫਸਰਾਂ ਦੀ ਮਿਲੀਭੁਗਤ ਵੀ ਜੱਗ ਜ਼ਾਹਰ ਕੀਤੀ ਜਾਵੇਗੀ। ਜਿਸ ਵਿਚ ਕਰੋੜਾਂ ਰੁਪਏ ਦੇ ਘਪਲਾ ਸਾਹਮਣੇ ਆਉਣ ਦੀਆਂ ਚਰਚਾਵਾਂ ਸਿਖਰਾਂ ’ਤੇ ਹਨ। ਉਥੇ ਹੀ ਵਿਭਾਗ ਅਧੀਨ ਕੰਮ ਕਰਨ ਵਾਲੇ ਲੱਕੜ ਦੇ ਠੇਕੇਦਾਰਾਂ ਦੀਆਂ ਕੀਤੀਆਂ ਮਨਮਾਨੀਆਂ ਵੀ ਸਾਹਮਣੇ ਲਿਆਂਦੀਆਂ ਜਾਣਗੀਆਂ। ਜਿਕਰਯੋਗ ਹੈ ਕਿ ਜੇਕਰ ਸਰਹਿੰਦ ਬਲਾਕ ਦੀਆਂ ਸਟਿੱਪਾਂ ਦੋ ਸਟਿੱਪਾਂ ਵਿਚ ਹੀ ਐਨੀ ਵੱਡੀ ਗਿਣਤੀ ਵਿਚ ਵਿਭਾਗ ਦੇ ਟਾਹਲੀ ਦੇ ਦਰੱਖਤ ਘਟ ਸਕਦੇ ਹਨ ਤਾਂ ਸਰਹਿੰਦ ਬਲਾਕ ਦੀਆਂ ਪੂਰੀਆਂ ਸਟਿੱਪਾਂ ਦੇ ਦਰੱਖਤਾਂ ਦੀ ਗਿਣਤੀ ਹੋਈ ਤਾਂ ਅਸਲ ਸੱਚ ਸਾਹਮਣੇ ਆਵੇਗਾ ਕਿ ਇੰਨੀ ਵੱਡੀ ਗਿਣਤੀ ਵਿਚ ਸਿਸਮ ਦੇ ਦਰਖਤ ਕਿਵੇਂ ਗਾਇਬ ਹੋਏ।

Related Post