July 6, 2024 01:16:18
post

Jasbeer Singh

(Chief Editor)

Patiala News

ਐਂਟੀ ਟੈਰੋਰਿਸਟ ਐਂਟੀ ਕ੍ਰਾਈਮ ਫਰੰਟ ਵਲੋ ਗੈਂਗਸਟਰਾ ਦੀ ਗੁਪਤ ਸੂਚਨਾ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਦੇਣ ਦਾ ਕੀਤਾ ਐਲਾਨ

post-img

ਪਟਿਆਲਾ, 19 ਮਾਰਚ (ਜਸਬੀਰ)-ਆਲ ਇੰਡੀਆ ਐਂਟੀ ਟੈਰੋਰਿਸਟ ਐਂਟੀ ਕਰਾਈਮ ਫਰੰਟ ਦੇ ਪ੍ਰਮੁੱਖ ਸ੍ਰੀ ਅਮਨ ਗਰਗ ਸੂਲਰ ਨੇ ਕਿਹਾ ਕਿ ਪੰਜਾਬ ਅੰਦਰ ਗੈਂਗਸਟਰ, ਨਸ਼ਾ ਸਮੱਗਲਰ ਅਤੇਹੋਰ ਗੁੰਡਾ ਅਨਸਰ ਵਾਰਦਾਤਾਂ ਨੂੰ ਅਨਜਾਮ ਦੇ ਕੇ ਫਰਾਰ ਹੋ ਜਾਂਦੇ ਹਨ ਅਤੇ ਜਦੋਂ ਪੁਲਸ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ ਤਾਂ ਇਹ ਗੁੰਡੇ ਪੁਲਸ ਪਾਰਟੀ ਉੱਤੇ ਹੀ ਗੋਲੀਆ ਚਲਾ ਕੇ ਪੁਲਸ ਮੁਲਾਜਮਾਂ ਨੂੰ ਸ਼ਹੀਦ ਕਰ ਦਿੰਦੇ ਹਨ ਜੋ ਕਿ ਪੂਰੇ ਪੰਜਾਬ ਲਈ ਪੂਰਾ ਨਾ ਹੋਣ ਵਾਲਾ ਘਾਟਾ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕੀਤਾ ਜਾ ਸਕਦਾ। ਅਮਨ ਗਰਗ ਸੂਲਰ ਨੇ ਪੁਲਸ ਮੁਲਾਜਮਾ ਦੀਆਂ ਜਾ ਰਹੀਆਂ ਬੇਸ਼ੁਮਾਰ ਕੀਮਤੀ ਜਾਨਾ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਿੰਨਾਂ ਪਰਿਵਾਰਾ ਨਾਲ ਇਹ ਅਣਹੋਣੀ ਵਾਪਰਦੀ ਹੈ ਉਹਨਾਂ ਨੇ ਦੁੱਖ ਦਰਦ ਨੂੰ ਸ਼ਬਦਾ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਗਰਗ ਨੇ ਗੈਂਗਸਟਰਾਂ ਅਤੇ ਹੋਰ ਗੁੰਡੇ ਅਨਸਰਾਂ ਨੂੰ ਕਰੜੇ ਹੱਥੀ ਲੈਂਦਿਆਂ ਚੇਤਾਵਨੀ ਦਿੱਤੀ ਕਿ ਪੰਜਾਬ ਸਾਂਤੀ ਅਤੇ ਅਮਨ ਪਸੰਦ ਸੂਬਾ ਹੈ। ਇੱਥੇ ਗੋਲੀਆ ਮਾਰ ਕੇ ਖੂਨੀ ਹੋਲੀ ਨਹੀਂ ਖੇਡਣ ਦਿੱਤੀ ਜਾਵੇਗੀ ਅਜਿਹਾ ਕਰਨ ਵਾਲਿਆਂ ਦੀ ਹਸਤੀ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਵੇਗਾ, ਪੰਜਾਬ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ। ਫਰੰਟ ਦੇ ਮੁੱਖੀ ਨੇ ਅੱਜ ਕੱਲ ਹੋ ਰਹੀਆਂ ਅਜਿਹੀਆਂ ਵਾਰਦਾਤਾਂ ਨੂੰ ਰੋਕਣ ਲਈ ਆਮ ਜਨਤਾ ਨੂੰ ਅਪੀਲ ਕੀਤੀ ਕਿ ਜਿਹੜਾ ਵੀ ਵਿਅਕਤੀ ਸਾਨੂੰ ਪੁਲਸ ਨੂੰ ਲੋੜੀਂਦੇ ਗੈਗਸਟਰ ਦੇ ਕਿਸੇ ਵੀ ਥਾਂ ਉੱਤੇ ਮੌਜੂਦ ਜਾਂ ਫਿਰ ਲੁਕੇ ਹੋਣ ਦੀ ਦਰੁਸਤ ਇਤਲਾਹ ਦਿੰਦਾ ਹੈ ਸਾਡਾ ਫਰੰਟ ਉਸ ਨੂੰ ਇਨਾਮ ਵਜੋਂ ਇੱਕ ਲੱਖ ਰੁਪਿਆ ਅਤੇ ਸੂਚਨਾ ਦੇਣ ਵਾਲੇ ਦਾ ਨਾਮ ਤੇ ਪਤਾ ਪੂਰਨ ਤੌਰ ਤੇ ਗੁਪਤ ਰੱਖਣ ਦਾ ਵਚਨਵੱਧ ਹੈ ਅਤੇ ਕਿਹਾ ਸਾਡੇ ਵੱਲੋਂ ਇਹ ਇਤਲਾਹ ਸਬੰਧਤ ਪੁਲਸ ਜਾਂ ਫਿਰ  ਨਾਲ ਸਾਂਝੀ ਕਰਕੇ ਕਾਰਵਾਈ ਕਰਵਾਈ ਜਾਵੇਗੀ। ਪੰਜਾਬ ਪ੍ਰਧਾਨ ਰਾਜ ਕੁਮਾਰ ਜਿੰਦਲ ਅਤੇ ਜਨਰਲ ਸਕੱਤਰ ਨਾਨਕ ਸਿੰਘ ਖੁਰਮੀ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕਿਸੇ ਵੀ ਅਪਰਾਧ ਨੂੰ ਰੋਕਣਾ ਸੰਭਵ ਨਹੀਂ ਹੈ ਅਤੇ ਨਾਲ ਹੀ ਫਰੰਟ ਦੇ ਇਸ ਫੈਸਲੇ ਨੂੰ ਪੰਜਾਬ ਦੇ ਹਰ ਕੋਨੇ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।   

Related Post