July 6, 2024 01:56:52
post

Jasbeer Singh

(Chief Editor)

Latest update

ਚੋਰੀ ਦੇ 131 ਮੋਬਾਇਲਾਂ ਸਮੇਤ ਅੰਤਰਰਾਜੀ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ : ਡੀ. ਐਸ. ਪੀ. ਸਿੰਗਲਾ

post-img

ਪਟਿਆਲਾ, 27 ਫਰਵਰੀ (ਜਸਬੀਰ)-ਥਾਣਾ ਕੋਤਵਾਲੀ ਦੀ ਪੁਲਸ ਨੇ ਐਸ. ਐਚ. ਓ. ਇੰਸ. ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਚਾਰ ਅੰਤਰਰਾਜੀ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 131 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਸਿਟੀ-1 ਸੰਜੀਵ ਸਿੰਗਲਾ ਨੇ ਦੱਸਿਆ ਕਿ ਇਨ੍ਹਾਂ ਮੋਬਾਇਲ ਫੋਨ ਦੇ ਚੋਰੀ ਹੋਣ ਸਬੰਧੀ ਕੋਇੰਬਟੂਰ ਤਾਮਿਲਨਾਡੂ ਵਿਖੇ ਦਰਜ ਹੈ ਅਤੇ ਇਨ੍ਹਾਂ ਦੀ ਬਰਾਮਦਗੀ ਥਾਣਾ ਕੋਤਵਾਲੀ ਦੀ ਪੁਲਸ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਬਲਵਿੰਦਰ ਸਿੰਘ ਉਰਫ਼ ਅਮਨ ਪੁੱਤਰ ਦਰਸ਼ਨ ਸਿੰਘ ਵਾਸੀ ਪ੍ਰੇਮ ਕਾਲੋਨੀ ਸਿਊਣਾ ਥਾਣਾ ਤ੍ਰਿਪੜੀ ਪਟਿਆਲਾ, ਪਰਮਜੀਤ ਸਿੰਘ ਉਰਫ਼ ਰਾਜਵੀਰ ਉਰਫ਼ ਰਾਜੂ ਪੁੱਤਰ ਬਲਦੇਵ ਸਿੰਘ ਵਾਸੀ ਵਿਕਾਸ ਨਗਰ ਪਟਿਆਲਾ, ਰਾਜ ਰਜਕ ਪੁੱਤਰ ਭੱਗੂਮਤੀ ਰਜਕ ਵਾਸੀ ਜਬਲਪੁਰ ਨਾਕਾ ਪੋਲੀਟੈਕਨੀਕਲ ਕਾਲਜ ਨੇੜੇ ਰਾਜ ਕਰਿਆਣਾ ਸਟੋਰ ਥਾਣਾ ਦਮੋਂਹ ਜ਼ਿਲਾ ਦਮੋਂਹ ਮੱਧ ਪ੍ਰਦੇਸ਼ ਅਤੇ ਚੰਦਨ ਪੁੱਤਰ ਕਾਸ਼ੀ ਰਾਮ ਵਾਸੀ ਰਾਮ ਨਗਰੀ ਰਹੇਲੀ, ਥਾਣਾ ਰਹੇਲੀ ਜ਼ਿਲਾ ਸਾਗਰ ਮੱਧ ਪ੍ਰਦੇਸ਼ ਸ਼ਾਮਲ ਹਨ। ਡੀ. ਐਸ. ਪੀ. ਸਿੰਗਲਾ ਨੇ ਦੱਸਿਆ ਕਿ ਐਸ. ਐਸ. ਪੀ. ਸ਼੍ਰੀ ਵਰੁਣ ਸ਼ਰਮਾ ਅਤੇ ਐਸ. ਪੀ. ਸਿਟੀ ਮੁਹੰਮਦ ਸਰਫਰਾਜ ਆਲਮ ਦੇ ਦਿਸ਼ਾ-ਨਿਰਦੇਸ਼ਾਂ ’ਤੇ ਗੈਰ-ਸਮਾਜਿਕ ਅਨਸਰਾਂ ਦੇ ਖਿਲਾਫ਼ ਵਿੱਢੀ ਗਈ ਕਾਰਵਾਈ ਤਹਿਤ ਐਸ. ਐਚ. ਓ. ਹਰਜਿੰਦਰ ਢਿੱਲੋਂ ਦੀ ਅਗਵਾਈ ਵਾਲੀ ਟੀਮ ਨੇ ਇਹ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਏ. ਐਸ. ਆਈ. ਪ੍ਰਤਾਪ ਸਿੰਘ ਪੁਲਸ ਪਾਰਟੀ ਸਮੇਤ ਸਨੌਰੀ ਅੱਡਾ ਪਟਿਆਲਾ ਵਿਖੇ ਮੌਜੂਦ ਸੀ, ਜਿਥੇ ਸੂਚਨਾ ਮਿਲੀ ਕਿ ਚਾਰ ਮੋਨੇ ਨੌਜਵਾਨ ਵਿਅਕਤੀ ਜੋ ਕਿ ਕ੍ਰਿਮੀਨਲ ਕਿਸਮ ਦੇ ਹਨ। ਕਿਸੇ ਜਗ੍ਹਾ ’ਤੇ ਮੋਬਾਇਲ ਫੋਨ ਚੋਰੀ ਕਰਕੇ ਰੰਗੇਸ਼ਾਹ ਕਾਲੋਨੀ ਪਟਿਆਲਾ ਦੇ ਨੇੜੇ ਚੋਰੀ ਕੀਤੇ ਮੋਬਾਇਲ ਫੋਨ ਵੇਚਣ ਦੀ ਫਿਰਾਕ ਵਿਚ ਖੜ੍ਹੇ ਹਨ, ਜਿਨ੍ਹਾਂ ਦੇ ਕੋਲ ਭਾਰੀ ਮਾਤਰਾ ’ਚ ਮੋਬਾਇਲ ਫੋਨ ਹਨ ਅਤੇ ਇਨ੍ਹਾਂ ਕੋਲ ਇਕ ਸਿਲਵਰ ਰੰਗ ਦਾ ਮੋਟਰਸਾਈਕਲ ਵੀ ਹੈ, ਜਿਸ ’ਤੇ ਜਾਅਲੀ ਨੰਬਰ ਲੱਗਿਆ ਹੋਇਆ ਹੈ। ਪੁਲਸ ਨੇ ਇਸ ਮਾਮਲੇ ’ਚ ਥਾਣਾ ਕੋਤਵਾਲੀ ਵਿਖੇ 411, 473 ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਉਕਤ ਵਿਅਕਤੀਆਂ ਤੋਂ 42 ਨਵੇਂ ਵੱਖ-ਵੱਖ ਕੰਪਨੀਆਂ ਦੇ ਐਂਡਰਾਇਡ ਫੋਨ ਬਰਾਮਦ ਕੀਤੇ ਗਏ ਹਨ। ਇਸ ਤੋਂ ਬਾਅਦ ਇਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕਰਕੇ ਜਦੋਂ ਉਨ੍ਹਾਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਤਾਂ 89 ਐਂਡਰਾਇਡ ਮੋਬਾਇਲ ਫੋਨ ਵੱਖ-ਵੱਖ ਕੰਪਨੀਆਂ ਦੇ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ 110 ਮੋਬਾਇਲ ਚਾਰਜਰ ਵੀ ਬਰਾਮਦ ਕੀਤੇ ਗਏ। ਡੀ. ਐਸ. ਪੀ. ਸਿੰਗਲਾ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਤੋਂ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ ਤਾਂ ਕਿ ਹੋਰ ਖੁਲਾਸੇ ਹੋ ਸਕਣ। ਉਨ੍ਹਾਂ ਦੱਸਿਆ ਕਿ ਰਾਜ ਰਜਕ ਦੇ ਖਿਲਾਫ਼ ਪਹਿਲਾਂ ਮੱਧ ਪ੍ਰਦੇਸ਼ ਵਿਚ ਇਕ ਇਰਾਦਾ ਕਤਲ ਦਾ ਕੇਸ ਦਰਜ ਹੈ ਜਦੋਂ ਕਿ ਚੰਦਨ ਦੇ ਖਿਲਾਫ਼ ਇਕ ਐਕਸਾਈਜ਼ ਐਕਟ ਦਾ ਕੇਸ ਦਰਜ ਹੈ। ਇਸ ਮੌਕੇ ਥਾਣਾ ਕੋਤਵਾਲੀ ਦੇ ਐਸ. ਐਚ. ਓ. ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਅਤੇ ਪੁਲਸ ਪਾਰਟੀ ਵੀ ਹਾਜ਼ਰ ਸੀ।

Related Post