July 6, 2024 01:18:07
post

Jasbeer Singh

(Chief Editor)

Latest update

ਸਕੂੁਲ ਆਫ ਸਾਇੰਸਜ਼ ਵਿਭਾਗ ਦੇ ਹੈਡ ਦੇ ਆਫਿਸ ਵਿਚ ਭੰਨ ਤੋੜ ਦੇ ਮਾਮਲੇ ਵਿਚ ਇੱਕ ਸਾਲ ਬਾਅਦ ਕੇਸ ਦਰਜ

post-img

ਪਟਿਆਲਾ, 2 ਮਾਰਚ (ਜਸਬੀਰ) :ਪੰਜਾਬੀ ਯੂਨੀਵਰਸਿਟੀ ਦੇ ਸਕੂੁਲ ਆਫ ਸਾਇੰਸਜ਼ ਵਿਭਾਗ ਦੇ ਹੈਡ ਦੇ ਆਫਿਸ ਵਿਚ ਭੰਨ ਤੋੜ ਦੇ ਮਾਮਲੇ ਵਿਚ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਇੱਕ ਸਾਲ ਬਾਅਦ ਕੇਸ ਦਰਜ ਕਰ ਲਿਆ ਹੈ। ਇਹ ਕੇਸ ਵਿਭਗਾ ਦੇ ਹੈੜ ਡਾ. ਦਵਿੰਦਰ ਕੁਮਾਰ ਮਦਾਨ ਪੁੱਤਰ ਨਾਨਕ ਚੰਦ ਵਾਸੀ ਫਲੈਟ ਨੰ: 403 ਪਟਿਆਲਾ ਹਾੲਂਟਸ ਫੇਸ 2 ਅਰਬਨ ਅਸਟੇਟ ਪਟਿਆਲਾ ਦੀ ਸਿਕਾਇਤ ’ਤੇ ਲਵਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਅਰਬਨ ਅਸਟੇਟ ਪਟਿਆਲਾ ਦੇ ਖਿਲਾਫ 427 ਆਈ.ਪੀ.ਸੀ ਅਤੇ ਪ੍ਰੀਵੈਨਸ਼ਨ ਆਫ ਡੈਮੇਜ਼ ਆਫ ਪਬਲਿਕ ਪ੍ਰਾਪਰਟੀ ਐਕਟ 1984 ਦੀ ਧਾਰਾ 3 ਦੇ ਤਹਿਤ ਕੇਸ ਦਰਜ ਕੀਤਾ ਹੈ। ਡਾ. ਦਵਿੰਦਰ ਕੁਮਾਰ ਨੇ ਸਿਕਾਇਤ ਦਰਜ ਕਰਵਾਈ ਸੀ ਕਿ ਉਹ ਪੰਜਾਬੀ ਯੂਨੀਵਰਸਿਟੀ ਵਿਖੇ ਸਕੂੁਲ ਆਫ ਸਾਇੰਸਜ਼ ਵਿਭਾਗ ਵਿਚ ਬਤੌਰ ਹੈਡ ਸੇਵਾ ਨਿਭਾ ਰਹੇ ਹਨ ਤਾਂ 20 ਮਾਰਚ 2023 ਨੂੰ ਉਸ ਦੀ ਗੈਰ ਹਾਜ਼ਰੀ ਵਿਚ ਲਵਦੀਪ ਸਿੰਘ ਨੇ ਉਸ ਦੇ ਦਫਤਰ ਜਾ ਕੇ ਸ਼ੀਸ਼ਿਆਂ ਦੀ ਭੰਨਤੋੜ ਕੀਤੀ ਅਤੇ ਪੁਲਸ ਨੇ ਪੜ੍ਹਤਾਲ ਤੋਂ ਬਾਅਦ ਲਵਦੀਪ ਸਿੰਘ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post