July 6, 2024 01:48:11
post

Jasbeer Singh

(Chief Editor)

Latest update

ਚੋਰੀ ਦੇ 13 ਮੋਟਰਸਾਈਕਲਾਂ ਸਮੇਤ ਤਿੰਨ ਵਿਅਕਤੀ ਗ੍ਰਿਫ਼ਤਾਰ : ਐਸ. ਐਚ. ਓ. ਯਸ਼ਪਾਲ ਸ਼ਰਮਾ

post-img

ਪਟਿਆਲਾ, ਸ਼ੁਤਰਾਣਾ, 2 ਮਾਰਚ (ਜਸਬੀਰ)-ਥਾਣਾ ਸ਼ੁਤਰਾਣਾ ਦੀ ਪੁਲਸ ਨੇ ਐਸ. ਐਚ. ਓ. ਯਸ਼ਪਾਲ ਸ਼ਰਮਾ ਦੀ ਅਗਵਾਈ ਹੇਠ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਸੁਲਝਾਉਂਦਿਆਂ ਤਿੰਨ ਵਿਅਕਤੀਆਂ ਨੂੰ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ ਚੋਰੀ ਦੇ 13 ਮੋਟਰਸਾਈਕਲ ਬਰਾਮਦ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ. ਐਚ. ਓ. ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਐਸ. ਐਸ. ਪੀ. ਵਰੁਣ ਸ਼ਰਮਾ, ਡੀ. ਐਸ. ਪੀ. ਇਨਵੈਸਟੀਗੇਸ਼ਨ ਯੋਗੇਸ਼ ਸ਼ਰਮਾ, ਐਸ. ਪੀ. ਜਸਬੀਰ ਸਿੰਘ ਅਤੇ ਐਸ. ਪੀ. ਦਲਜੀਤ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਾਰਵਾਈ ਕਰਦਿਆਂ ਏ. ਐਸ. ਆਈ. ਜਸਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਇਸ ਮਾਮਲੇ ’ਚ ਕਸ਼ਮੀਰ ਕੌਰ ਪਤਨੀ ਸੱਤਪਾਲ, ਸੋਨੂੰ ਰਾਮ ਪੁੱਤਰ ਜੀਤਾ ਰਾਮ ਵਾਸੀਆਨ ਡੇਰਾ ਹੀਰਾ ਨਗਰ ਸੁਤਰਾਣਾ ਤਹਿਸੀਲ ਪਾਤੜਾਂ ਅਤੇ ਸੰਦੀਪ ਕੁਮਾਰ ਉਰਫ ਰੈੱਡੀ ਪੁੱਤਰ ਸੱਤਪਾਲ ਰਾਮ ਵਾਸੀ ਹੀਰਾ ਨਗਰ ਸੁਤਰਾਣਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਨਾਮਜਦ ਵਿਅਕਤੀਆਂ ’ਚ ਅਜੇ ਦੋ ਭਗੌੜੇ ਵੀ ਹਨ, ਜਿਨ੍ਹਾਂ ’ਚ ਸੂਰਜ ਰਾਮ ਪੁੱਤਰ ਸੱਤਪਾਲ ਵਾਸੀਆਨ ਤੁਗੋਪੱਤੀ ਸੁਤਰਾਣਾ, ਬੰਟੀ ਪੁੱਤਰ ਜਗਦੀਸ ਚੰਦ ਅਜੇ ਫਰਾਰ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਪੁਲਸ ਰਿਮਾਂਡ ਪ੍ਰਾਪਤ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਐਸ. ਐਚ. ਓ. ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਐਸ. ਐਸ. ਪੀ. ਵਰੁਣ ਸ਼ਰਮਾ ਵਲੋਂ ਦਿੱਤੇ ਨਿਰਦੇਸ਼ਾਂ ਦੇ ਮੁਤਾਬਕ ਥਾਣਾ ਸ਼ੁਤਰਾਣਾ ਦੀ ਪੁਲਸ ਵਲੋਂ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਡੁੰਘਾਈ ਨਾਲ ਪੁੱਛਗਿੱਛ ਜਾਰੀ ਹੈ ਤੇ ਜੇਕਰ ਕਿਸੇ ਹੋਰ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਤਾਂ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਐਸ. ਐਚ. ਓ. ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੀ ਗਈ ਕਸ਼ਮੀਰ ਕੌਰ ਅਤੇ ਸੋਨੂੰ ਰਾਮ ਦੇ ਖਿਲਾਫ਼ ਪਹਿਲਾਂ ਵੀ ਕੇਸ ਦਰਜ ਹਨ।        ਡੱਬੀਸ਼ੁਤਰਾਣਾ ਪੁਲਸ ਨੇ ਇਕ ਭਗੌੜੇ ਨੂੰ ਕੀਤਾ ਗ੍ਰਿਫ਼ਤਾਰਐਸ. ਐਚ. ਓ. ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਥਾਣਾ ਸ਼ੁਤਰਾਣਾ ਦੀ ਪੁਲਸ ਨੇ ਇਕ ਭਗੌੜੇ ਰਾਜ ਕੁਮਾਰ ਉਰਫ਼ ਰਾਜੂ ਪੁੱਤਰ ਗੁਰਦੀਪ ਸਿੰਘ ਵਾਸੀ ਅੰਦਲੀ ਥਾਣਾ ਸਦਰ ਜ਼ਿਲਾ ਕੈਥਲ ਹਰਿਆਣਾ, ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਜ ਕੁਮਾਰ ਨੂੰ ਮਾਨਯੋਗ ਅਦਾਲਤ ਨੇ 27 ਜੂਨ 2020 ਨੂੰ ਥਾਣਾ ਪਾਤੜਾਂ ਵਿਖੇ ਦਰਜ 379 ਆਈ. ਪੀ. ਸੀ. ਤਹਿਤ ਦਰਜ ਕੇਸ ’ਚ 174-ਏ. ਆਈ. ਪੀ. ਸੀ. ਤਹਿਤ ਭਗੌੜਾ ਕਰਾਰ ਦਿੱਤਾ ਸੀ, ਜਿਸਨੂੰ ਹੌਲਦਾਰ ਸੁਨੀਲ ਕੁਮਾਰ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਗ੍ਰਿਫ਼ਤਾਰ ਕਰ ਲਿਆ ਹੈ।

Related Post