July 6, 2024 01:00:30
post

Jasbeer Singh

(Chief Editor)

Latest update

ਪੁਲਸ ਅਫਸਰਾਂ ਦਾ ਨਾਮ ਵਰਤ ਕੇ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼, ਤਿੰਨ ਗ੍ਰਿਫ਼ਤਾਰ

post-img

ਪਟਿਆਲਾ, 8 ਮਾਰਚ (ਜਸਬੀਰ)-ਥਾਣਾ ਲਾਹੌਰੀ ਗੇਟ ਦੀ ਪੁਲਸ ਨੇ ਐਸ. ਐਚ. ਓ. ਇੰਸ. ਸ਼ਿਵਰਾਜ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੁਲਸ ਅਫਸਰਾਂ ਦਾ ਨਾਮ ਵਰਤ ਕੇ ਆਨਲਾਈਨ ਠੱਗੀਆਂ ਮਾਰਨ ਵਾਲੇ ਇਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਇਸ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਰਵੀ, ਦੀਪਕ ਅਤੇ ਸਨੀ ਸ਼ਾਮਲ ਹਨ। ਇਨ੍ਹਾਂ ਤਿੰਨਾ ਨੂੰ ਏ. ਐਸ. ਆਈ. ਬਲਜਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਗ੍ਰਿਫ਼ਤਾਰ ਕੀਤਾ। ਇਸ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਥਾਣਾ ਲਾਹੌਰੀ ਗੇਟ ਦੇ ਐਸ. ਐਚ. ਓ. ਇੰਸ. ਸ਼ਿਵਰਾਜ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਸ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਪੁਲਸ ਅਫਸਰਾਂ ਦੀਆਂ ਫੋਟੋਆਂ ਲਾ ਕੇ ਲੋਕਾਂ ਨੂੰ ਫੋਨ ਕਾਲ ’ਤੇ ਡਰਾ ਧਮਕਾ ਕੇ ਆਨਲਾਈਨ ਠੱਗੀ ਮਾਰੀਆਂ ਜਾ ਰਹੀਆਂ ਹਨ ਅਤੇ ਲਗਾਤਾਰ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ ਤਾਂ ਥਾਣਾ ਲਾਹੋਰੀ ਗੇਟ ਦੀ ਪੁਲਸ ਨੇ ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰਕੇ ਜਦੋਂ ਇਸ ਦੀ ਪੜ੍ਹਤਾਲ ਸ਼ੁਰੂ ਕੀਤਾ ਤਾਂ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ, ਐਸ. ਐਸ. ਪੀ. ਵਰੁਣ ਸ਼ਰਮਾ, ਐਸ. ਪੀ. ਸਿਟੀ ਮੁਹੰਮਦ ਸਰਫਰਾਜ ਆਲਮ ਅਤੇ ਡੀ. ਐਸ. ਪੀ. ਸੰਜੀਵ ਸਿੰਗਲਾ ਦੇ ਨਿਰਦੇਸ਼ਾਂ ’ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਉਕਤ ਤਿੰਨਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 30 ਲੱਖ ਰੁਪਏ ਕੈਸ਼, 16 ਚੈਕ ਬੁਕਾਂ ਅਤੇ 11 ਬਲੈਂਕ ਚੈਕ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਤਿੰਨਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਤਿੰਨਾਂ ਦਾ ਤਿੰਨ ਦਿਨ ਦਾ ਪੁਲਸ ਰਿਮਾਂਡ ਹਾਸਲ ਕਰਕੇ ਅੱਗੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇੰਸ. ਢਿੱਲੋਂ ਨੇ ਦੱਸਿਆ ਕਿ ਇਹ ਲੋਕ ਆਪਣੀ ਡੀ. ਪੀ. ’ਤੇ ਕਿਸੇ ਵੀ ਪੁਲਸ ਅਫਸਰ ਦੀ ਫੋਟੋ ਲਾ ਕੇ ਵੱਖ ਵੱਖ ਨੰਬਰਾਂ ’ਤੇ ਕਾਲ ਕਰਕੇ ਪਹਿਲਾਂ ਉਨ੍ਹਾਂ ਬਾਰੇ ਮੁੱਢਲੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਡਰਾਉਂਦੇ ਧਮਕਾਉਂਦੇ ਸਨ। ਇਹ ਆਪਣੇ ਆਪ ਨੂੰ ਕ੍ਰਾਈਮ ਬ੍ਰਾਂਚ, ਸੀ. ਆਈ. ਏ. ਸਟਾਫ, ਸੀ. ਬੀ. ਆਈ. ਜਾਂ ਹੋਰ ਜਾਂਚ ਏਜੰਸੀਆਂ ਦਾ ਨਾਮ ਲੈ ਕੇ ਸਾਹਮਣੇ ਵਾਲੇ ਵਿਅਕਤੀ ਨੂੰ ਪਹਿਲਾਂ ਬੁਰੀ ਤਰ੍ਹਾਂ ਡਰਾ ਦਿੰਦੇ ਸਨ ਫਿਰ ਉਨ੍ਹਾਂ ਨੂੰ ਆਪ ਹੀ ਬਚਣ ਦਾ ਰਸਤਾ ਦੱਸ ਕੇ ਉਨ੍ਹਾਂ ਨੂੰ ਝਾਂਸੇ ਵਿਚ ਲੈ ਲੈਂਦੇ ਸਨ। ਇਸ ਤੋਂ ਬਾਅਦ ਇਸ ਗਿਰੋਹ ਦੇ ਮੈਂਬਰ ਉਸ ਵਿਅਕਤੀ ਨੂੰ ਇਕ ਅਕਾਉਂਟ ਨੰਬਰ ਦਿੰਦੇ ਸਨ, ਉਸ ਅਕਾਉਂਟ ਵਿਚ ਪੈਸੇ ਪਵਾਉਂਦੇ ਸਨ ਤੇ ਫਿਰ ਫੋਨ ਬੰਦ ਕਰ ਦਿੰਦੇ ਸਨ। ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਸਨ ਅਤੇ ਲੋਕ ਪੁਲਸ ਦੇ ਨਾਮ ’ਤੇ ਬਲੈਕਮੇਲ ਹੋ ਕੇ ਇਸ ਦਾ ਸ਼ਿਕਾਰ ਹੋ ਰਹੇ ਸਨ। ਇੰਸ. ਢਿੱਲੋਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਧਿਆਨ ਵਿਚ ਇਹ ਮਾਮਲਾ ਆਇਆ ਤਾਂ ਇਸ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਮੌਕੇ ਏ. ਐਸ. ਆਈ. ਬਲਜਿੰਦਰ ਸਿੰਘ ਵੀ ਹਾਜ਼ਰ ਸਨ।(ਡੱਬੀ)ਜੇਕਰ ਕਿਸੇ ਨੂੰ ਕੋਈ ਇਸ ਤਰ੍ਹਾਂ ਪੁਲਸ ਦੇ ਨਾਮ ’ਤੇ ਬਲੈਕਮੇਲ ਕਰਦਾ ਹੈ ਤਾਂ ਤੁਰੰਤ ਪੁਲਸ ਨੂੰ ਸੂਚਿਤ ਕਰਨ : ਐਸ. ਐਸ. ਪੀ. ਵਰੁਣ ਸ਼ਰਮਾਇਸ ਸੰਬੰਧੀ ਐਸ. ਐਸ. ਪੀ. ਵਰੁਣ ਸ਼ਰਮਾ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਪੁਲਸ ਦੇ ਨਾਮ ’ਤੇ ਇਸ ਤਰ੍ਹਾਂ ਕਿਸੇ ਨੂੰ ਬਲੈਕਮੇਲ ਕਰਦਾ ਹੈ ਤਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਾਵੇ ਤਾਂ ਪੁਲਸ ਅਜਿਹੇ ਵਿਅਕਤੀਆਂ ’ਤੇ ਤੁਰੰਤ ਐਕਸ਼ਨ ਲੈ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਪੁਲਸ ਦੇ ਨਾਮ ’ਤੇ ਇਸ ਤਰ੍ਹਾਂ ਆਨਲਾਈਨ ਕਿਸੇ ਵੀ ਖਾਤੇ ਵਿਚ ਪੈਸੇ ਜਮ੍ਹਾ ਨਾ ਕਰਵਾਉਣ ਤਾਂ ਕਿ ਅਜਿਹੇ ਠੱਗ ਗਿਰੋਹਾਂ ਨੂੰ ਨੱਥ ਪਾਈ ਜਾ ਸਕੇ।

Related Post