July 6, 2024 00:57:37
post

Jasbeer Singh

(Chief Editor)

Latest update

ਪਾਖੰਡੀ ਬਾਬੇ ਬਣ ਕੇ ਲੋਕਾਂ ਨੂੰ ਠੱਗਣ ਵਾਲੇ ਤਿੰਨ ਨੌਸਰਬਾਜ ਗਿ੍ਰਫ਼ਤਾਰ

post-img

ਪਟਿਆਲਾ, 9 ਮਾਰਚ (ਜਸਬੀਰ)-ਸ਼ਹਿਰ ’ਚ ਬਜ਼ੁਰਗ ਮਹਿਲਾਵਾਂ ਅਤੇ ਭੋਲੇ-ਭਾਲੇ ਲੋਕਾਂ ਪਾਖੰਡੀ ਬਾਬੇ ਬਣ ਕੇ ਠੱਗਣ ਵਾਲੇ ਤਿੰਨ ਨੌਸਰਬਾਜਾਂ ਨੂੰ ਕੋਤਵਾਲੀ ਪੁਲਸ ਨੇ ਐਸ. ਐਚ. ਓ. ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ  ਗਿ੍ਰਫ਼ਤਾਰ ਕਰ ਲਿਆ ਹੈ, ਇਨ੍ਹਾਂ ’ਚ ਇਕ ਮਹਿਲਾ ਵੀ ਸ਼ਾਮਲ ਹੈ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਇੰਸਪੈਕਟਰ ਐਸ. ਐਚ. ਓ. ਢਿੱਲੋਂ ਨੇ ਦੱਸਿਆ ਕਿ ਇਸ ਮਾਮਲੇ ’ਚ ਲਾਡੀ ਬਾਬਾ, ਭੂਸ਼ਣ, ਅੰਬੋ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਇਹ ਤਿੰਨੋਂ ਤਰਨਤਾਰਨ ਦੇ ਰਹਿਣ ਵਾਲੇ ਹਨ ਤੇ ਹੁਣ ਤੱਕ ਸਤ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਇਸ ਮਾਮਲੇ ’ਚ ਕੁੱਝ ਦਿਨ ਪਹਿਲਾਂ ਸ਼ਹਿਰ ਦੇ ਅਨਾਰਦਾਨਾ ਚੌਂਕ ਵਿਖੇ ਇਸ ਗਿਰੋਹ ਦਾ ਸ਼ਿਕਾਰ ਹੋਏ ਓਮ ਗੋਪਾਲ ਪੁੱਤਰ ਸਾਉਣ ਰਾਮ ਵਾਸੀ ਸੰਜੇ ਕਾਲੋਨੀ ਦੀ ਸ਼ਿਕਾਇਤ ’ਤੇ ਥਾਣਾ ਕੋਤਵਾਲੀ ਦੀ ਪੁਲਸ ਨੇ ਤਿੰਨ ਵਿਅਕਤੀਆਂ ਦੇ ਖਿਲਾਫ਼  ਧਾਰਾ 420, 120-ਬੀ. ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ ਹੈ। ਓਮ ਗੋਪਾਲ ਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਅਨਾਰਦਾਨਾ ਚੌਂਕ ਪਟਿਆਲਾ ਦੇ ਕੋਲ ਜਾ ਰਿਹਾ ਸੀ ਤਾਂ ਇਕ ਅਣਪਛਾਤਾ ਵਿਅਕਤੀ ਜਿਸਨੇ ਸਾਧਾਂ ਵਰਗੇ ਕੱਪੜੇ ਪਾਏ ਹੋਏ ਸਨ ਉਸਨੂੰ ਰੋਕ ਕੇ ਰਸਤਾ ਪੁੱਛਣ ਲੱਗ ਪਿਆ। ਇਸ ਦੌਰਾਨ ਇਕ ਅਣਪਛਾਤਾ ਵਿਅਕਤੀ ਤੇ ਮਹਿਲਾ ਆਏ ਤੇ ਉਹ ਬਾਬੇ ਵਰਗੇ ਵਿਅਕਤੀ ਨੂੰ ਮੱਥਾ ਟੇਕਣ ਲੱਗ ਪਏ। ਇਸੇ ਦੌਰਾਨ ਉਹ ਵਿਅਕਤੀ ਅਤੇ ਬਾਬਾ ਸ਼ਿਕਾਇਤਕਰਤਾ ਨੂੰ ਸਾਈਡ ’ਤੇ ਲੈ ਗਏ ਅਤੇ ਉਸਨੂੰ ਗੱਲਾਂ ਵਿਚ ਲਗਾ ਕੇ ਉਸਦਾ ਸੋਨੇ ਦਾ ਕੜ੍ਹਾ ਤੇ ਅੰਗੂਠੀ ਉਤਰਵਾ ਕੇ ਇਕ ਰੂਮਾਲ ਵਿਚ ਰੱਖ ਲਿਆ ਤੇ ਮੰਤਰ ਆਦਿ ਮਾਰ ਕੇ ਰੁਮਾਲ ਉਸਨੂੰ ਵਾਪਸ ਕਰ ਦਿੱਤਾ ਤੇ ਉਸਨੂੰ ਕਿਹਾ ਕਿ ਰੁਮਾਲ ਨੂੰ ਘਰ ਜਾ ਕੇ ਖੋਲ੍ਹੇ ਤੇ ਜਦੋਂ ਸ਼ਿਕਾਇਤਕਰਤਾ ਨੇ ਥੋੜੀ ਦੂਰ ਜਾ ਕੇ ਰੁਮਾਲ ਖੋਲ੍ਹਿਆ ਤਾਂ ਉਸ ਵਿਚੋਂ ਰੋੜੇ ਨਿਕਲੇ। ਇਸ ਤੋਂ ਬਾਅਦ ਪੁਲਸ ਹਰਕਤ ’ਚ ਆਈ ਤੇ ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਜਦੋਂ ਤਫਤੀਸ਼ ਸ਼ੁਰੂ ਕੀਤੀ ਤਾਂ  ਤਿੰਨਾਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ। 

Related Post