July 6, 2024 00:41:02
post

Jasbeer Singh

(Chief Editor)

Patiala News

ਡਕੈਤੀ ਕਰਨ ਵਾਲੇ ਗਿਰੋਹ ਦੇ 6 ਮੈਂਬਰ ਗਿ੍ਰਫਤਾਰ, 20 ਲੱਖ ਰੁਪਏ ਬਰਾਮਦ: ਐਸ.ਐਸ.ਪੀ. ਵਰੁਣ ਸ਼ਰਮਾ

post-img

ਪਟਿਆਲਾ, 14 ਮਾਰਚ (ਜਸਬੀਰ) : ਸੀ.ਆਈ.ਏ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ਼ ਇੰਸ: ਸ਼ਮਿੰਦਰ ਸਿੰਘ ਅਤੇ ਥਾਣਾ ਤਿ੍ਰਪੜੀ ਦੀ ਪੁਲਸ ਨੇ ਐਸ.ਐਚ.ਓ. ਇੰਸ: ਗੁਰਪ੍ਰੀਤ ਸਿੰਘ ਭਿੰਡਰ ਦੀ ਅਗਵਾਈ ਹੇਠ ਜੁਆਇੰਟ ਆਪਰੇਸ਼ਨ ਵਿਚ ਤਿ੍ਰਪੜੀ ਇਲਾਕੇ ਵਿਚ 29 ਫਰਵਰੀ ਨੂੰ ਹੋਈ ਲੁੱਟ ਦੀ ਵਾਰਦਾਤ ਨੂੰ ਟਰੇਸ ਕਰ ਲਿਆ ਹੈ। ਪੁਲਸ ਨੇ ਇਸ ਮਾਮਲੇ ਵਿਚ ਛੇ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ ਅਤੇ ਉਨ੍ਹਾਂ ਤੋਂ ਲੁੱਟ ਦੇ 20 ਲੱਖ ਰੁਪਏ, ਖੋਹੀ ਹੋਈ ਸਕੂਟਰੀ ਅਤੇ ਲੁੱਟੇ ਪੈਸਿਆਂ ਦੀ ਖਰੀਦੀ ਵਰਨਾ ਕਾਰ ਵੀ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਚਮਕੌਰ ਸਿੰਘ ਉਰਫ ਨੰਨੂੰ ਪੁੱਤਰ ਪਾਲ ਸਿੰਘ ਵਾਸੀ ਪੇਧਨ ਥਾਣਾ ਭਾਸਦੋਂ ਜਿਲਾ ਪਟਿਆਲਾ, ਸੁਪਿੰਦਰ ਸਿੰਘ ਉਫਰ ਸਿੱਪੀ ਪੁੱਤਰ ਰਘਬੀਰ ਸਿੰਘ ਵਾਸੀ ਖਾਲਸਾ ਨਗਰ ਭਾਦਸੋਂ ਰੋਡ ਪਟਿਆਲਾ, ਸਮਸ਼ਾਦ ਉਰਫ ਅਤੁਲ ਪੁੱਤਰ ਮੁਹੰਮਦ ਸਦੀਕ ਵਾਸੀ ਬਾਬੂ ਸਿੰਘ ਕਲੋਨੀ ਪਟਿਆਲਾ, ਅੰਕਿਤ ਉਰਫ ਗੁਗਲੀ ਪੁੱਤਰ ਰਾਮ ਰਾਜ ਵਾਸੀ ਬਾਬੂ ਸਿੰਘ ਕਲੋਨੀ ਪਟਿਆਲਾ, ਤਰੁਣ ਚੌਹਾਨ ਪੁੱਤਰ ਹੁਕਮ ਚੰਦ ਵਾਸੀ ਪੀ.ਬੀ.ਸੀ ਕਲੋਨੀ ਨਾਭਾ ਰੋਡ ਪਟਿਆਲਾ  ਅਤੇ ਅਮਿਤ ਕੁਮਾਰ ਪੁੱਤਰ ਸੁਧਾਂਸ਼ੂੰ ਪੁੱਤਰ ਵਿਨੋਦ ਕੁਮਾਰ ਵਾਸੀ ਬਾਬੂ ਸਿੰਘ ਕਲੋਨੀ ਨੇੜੇ ਧਰਮਸ਼ਾਲਾ ਅਬਲੋਵਾਲ ਨੂੰ ਗਿ੍ਰਫਤਾਰ ਕੀਤਾ ਗਿਆ ਹੈ।  ਗਿ੍ਰਫਤਾਰ ਵਿਅਕਤੀਅ ਤੋਂ 6 ਲੱਖ 60 ਹਜਾਰ ਭਾਰਤੀ ਕਰੰਸੀ, 9010 ਅਮਰੀਕਨ ਡਾਲਰ, 4720 ਕੈਨੇਡੀਅਨ ਡਾਲਰ, 13650 ਸਾਥੁਥ ਅਫਰੀਕਨ ਡਾਲਰ, ਵਰਨਾ ਕਾਰ ਅਤੇ ਸਕੂਟਰੀ ਬਾਮਦ ਕੀਤੀ ਗਈ ।  ਐਸ.ਐਸ.ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਜ਼ਸਦੀਪ ਸਿੰਘ ਵਾਸੀ ਹਰਿੰਦਰ ਨਗਰ ਸਰਹੰਦ ਰੋਡ ਪਟਿਆਲਾ ਲੀਲਾ ਭਵਨ ਮਾਰਕੀਟ ਵਿੱਚ ਵਿਖੇ ਮਨੀ ਟਰਾਸ਼ਫਰ ਅਤੇ ਏਅਰ ਟਿਕਟਾਂ ਕੰਮ ਕਰਦਾ ਹੈ ਅਤੇ 29 ਫਰਵਰੀ ਨੂੰ ਉਹ ਦੁਕਾਨ ਬੰਦ ਕਰਕੇ ਆਪਣੇ ਐਕਟਿਵਾ ’ਤੇ ਸਵਾਰ ਹੋ ਕੇ ਘਰ ਨੂੰ ਜਾ ਰਿਹਾ ਸੀ ਤਾਂ  ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਹਮਲਾ ਕਰਕੇ ਉਸ ਦੇ ਕੈਸ਼ ਵਾਲਾ ਬੈਗ ਖੋਹ ਲਿਆ ਸੀ। ਜਿਸ ਵਿਚ 22 ਲੱਖ ਦੇ ਕਰੀਬ ਪੈਸੇ ਸਨ। ਇਸ ਮਾਮਲੇ ਵਿਚ ਪੁਲਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਐਸ.ਪੀ. ਸਿਟੀ ਮੁਹੰਮਦ ਸਰਫਰਾਜ ਆਲਮ, ਐਸ.ਪੀ. ਇਨਵੈਸਟੀਗੇਸਨ ਯੋਗਸ਼ ਸ਼ਰਮਾ, ਡੀ.ਐਸ.ਪੀ. ਡੀ. ਅਵਤਾਰ ਸਿੰਘ, ਡੀ.ਐਸ.ਪੀ. ਸਿਟੀ-2 ਜੰਗਜੀਤ ਸਿੰਘ, ਸੀ.ਆਈ.ਏ. ਸਟਾਫ ਪਟਿਆਲਾ ਦੇ ਇੰਚਾਰਜ਼  ਇੰਸ: ਸ਼ਮਿੰਦਰ ਸਿੰਘ ਅਤੇ ਥਾਣਾ ਤਿ੍ਰਪੜੀ ਦੇ ਐਸ.ਐਚ.ਓ. ਇੰਸ: ਗੁਰਪ੍ਰੀਤ ਸਿੰਘ ਭਿੰਡਰ ਦੀ ਅਗਵਾਈ ਹੇਠ ਇੱਕ ਟੀਮ ਦਾ ਗਠਨ ਕਰਕੇ ਤਫਤੀਸ਼ ਸ਼ੁਰੂ ਕੀਤੀ ਤਾਂ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ। ਐਸ.ਐਸ.ਪੀ. ਨੇ ਦੱਸਿਆ ਕਿ ਇਸ ਡਕੈਤੀ ਦੀ ਵਾਰਦਾਤ ਦਾ ਮਾਸਟਰ ਮਾਂਇਡ ਤਰੁਨ ਚੌਹਾਨ ਹੈ ਜਿਹੜੇ ਕਿ ਜਸਦੀਪਸਿੰਘ ਸਿੰਘ ਨਾਲ ਕਾਫੀ ਸਮੇਂ ਤੋ ਮਨੀ ਟਰਾਸਫਰ ਦੇ ਕੰਮ ਵਿੱਚ ਜੁੜਿਆ ਹੋਇਆ ਸੀ ਅਤੇ ਤਰੁਣ ਚੌਹਾਨ ਨੂੰ ਪਤਾ ਸੀ ਕਿ ਜਸਦੀਪ ਸਿੰਘ ਹਰ ਰੋਜ਼ ਕੈਸ਼ ਲੈ ਕੇ ਜਾਂਦਾ ਹੈ।  ਤਰੁਣ ਚੋਹਾਨ ਨੇ ਗਿਣੀਮਿਥੀ ਸਾਜਿਸ ਦੇ ਤਹਿਤ ਬਾਕੀਆਂ ਨਾਲ ਸੰਪਰਕ ਕੀਤਾ ਅਤੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਸ਼ੁਰੂੁ ਕਰ ਕੀਤੀ ਅਤੇ ਇਹ ਯੋਜਨਾ ਪਿਛਲੇ ਦੋ ਮਹੀਨੇ ਤੋਂ ਚਲ ਰਹੀ ਸੀ। ਉਨ੍ਹਾਂ ਦੱਸਿਆ ਕਿ ਤਰੁਣ ਨੇ ਸੁਪਿੰਦਰ ਅਤੇ ਅਮਿਤ ਰਾਹੀਂ ਉਕਤ ਅੰਕਿਤ ਸਮਸ਼ਾਦ ਅਤੇ ਚਮਕੌਰ ਨੂੰ ਵੀ ਇਸ ਵਿਚ ਸ਼ਾਮਲ ਕਰ ਲਿਆ। ਵਾਰਦਾਤ ਵਾਲੇ ਦਿਨ ਅਮਿਤ ਅਤੇ ਸੁਧਾਂਸੰੁ ਅਲੱਗ ਅਲੱਗ ਵਹੀਕਲਾਂ ’ਤੇ ਰੈਕੀ ਕਰ ਰਹੇ ਸਨ ਅਤੇ ਜਸਦੀਪ ਦਾ ਲੀਲਾ ਭਵਨ ਤੋਂ ਪਿਛਾ ਕਰ ਰਹੇ ਸਨ ਅਤੇ ਜਾਣਕਾਰੀ ਬਾਕੀ ਸਾਥੀਆਂ ਨਾਲ ਸਾਂਝੀ ਕਰ ਰਹੇ ਸਨ,ਜਿਉ ਹੀ ਜਸਦੀਪ ਸਿੰਘ ਡਾਇਮੰਡ ਪ੍ਰਾਪਰਟੀ ਵਾਲੀ ਗਲੀ ਵਿਚੋਂ ਸਪੀਡ ਬ੍ਰੇਕਰ ਦੇ ਕੋਲ ਹੌਲੀ ਹੋਇਆ ਤਾਂ ਉਨ੍ਹਾਂ ਨੇ ਜਸਦੀਪ ਸਿੰਘ ਦੇ ਸਿਰ ਵਿਚ ਸੱਟ ਮਾਰ ਹੇਠਾਂ ਸੁੱਟ ਲਿਆ ਅਤੇ ਕੈਸ਼ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਐਸ.ਐਸ.ਪੀ ਨੇ ਦੱਸਿਆ ਕਿ ਚਮਕੋਰ ਅਤੇ ਅਕਿੰਤ ਦਾ ਅਪਰਾਧਕ ਪਿਛੋਕੜ ਵੀ ਹੈ। ਉਨ੍ਹਾਂ ਦੱਸਿਆ ਕਿ ਗਿ੍ਰਫਤਾਰ ਵਿਅਕਤੀਆਂ ਦਾ ਪੁਲਸ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ ਪੁਛ ਗਿਛ ਕੀਤੀ ਜਾਵੇਗੀ। ਇਸ ਮੌਕੇ ਐਸ.ਪੀ. ਸਿਟੀ ਮੁਹੰਮਦ ਸਰਫਰਾਜ ਆਲਮ, ਐਸ.ਪੀ. ਇਨਵੈਸਟੀਗੇਸਨ ਯੋਗਸ਼ ਸ਼ਰਮਾ, ਡੀ.ਐਸ.ਪੀ. ਡੀ. ਅਵਤਾਰ ਸਿੰਘ, ਡੀ.ਐਸ.ਪੀ. ਸਿਟੀ-2 ਜੰਗਜੀਤ ਸਿੰਘ, ਸੀ.ਆਈ.ਏ. ਸਟਾਫ ਪਟਿਆਲਾ ਦੇ ਇੰਚਾਰਜ਼  ਇੰਸ: ਸ਼ਮਿੰਦਰ ਸਿੰਘ ਅਤੇ ਥਾਣਾ ਤਿ੍ਰਪੜੀ ਦੇ ਐਸ.ਐਚ.ਓ. ਇੰਸ: ਗੁਰਪ੍ਰੀਤ ਸਿੰਘ ਭਿੰਡਰ  ਵੀ ਹਾਜਰ ਸਨ।    

Related Post