July 6, 2024 00:38:59
post

Jasbeer Singh

(Chief Editor)

Patiala News

ਪਟਿਆਲਾ ਪੁਲਸ ਨੇ ਅੰਤਰਰਾਜੀ ਗੈਂਗ ਦੇ ਤਿੰਨ ਮੈਂਬਰ ਨਜਾਇਜ਼ ਹਥਿਆਰਾਂ ਸਮੇਤ ਗਿ੍ਰਫ਼ਤਾਰ : ਐਸ. ਐਸ. ਪੀ. ਵਰੁਣ ਸ਼ਰਮਾ

post-img

ਪਟਿਆਲਾ, 15 ਮਾਰਚ (ਜਸਬੀਰ) : ਸਪੈਸ਼ਲ ਬ੍ਰਾਂਚ ਰਾਜਪੁਰਾ ਦੀ ਪੁਲਸ ਨੇ ਇੰਚਾਰਜ ਇੰਸ. ਹੈਰੀ ਬੋਪਾਰਾਏ ਦੀ ਅਗਵਾਈ ਹੇ ਠ ਅੰਤਰਰਾਜੀ ਗੈਂਗ ਦੇ ਤਿੰਨ ਪੇਸੇਵਰ ਮੈਂਬਰਾਂ ਨੂੰ ਨਜਾਇਜ ਹਥਿਆਰਾਂ ਸਮੇਤ ਗਿ੍ਰਫ਼ਤਾਰ ਕੀਤਾ ਹੈ, ਜਿਨ੍ਹਾਂ ਤੋਂ ਤਿੰਨ ਨਜਾਇਜ ਪਿਸਟਲ ਅਤੇ 8 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਗੈਰ ਸਮਾਜਿਕ ਅਨਸਰਾਂ ਖਿਲਾਫ਼ ਕੀਤੀ ਜਾ ਰਹੀ ਕਾਰਵਾਈ ਦੌਰਾਨ ਐਸ. ਪੀ. ਇਨਵੈਸਟੀਗੇਸ਼ਨ ਯੋਗੇਸ਼ ਸ਼ਰਮਾ, ਡੀ. ਐਸ. ਪੀ. ਰਾਜਪੁਰਾ ਬਿਕਰਮਜੀਤ ਸਿੰਘ ਬਰਾੜ, ਡੀ. ਐਸ. ਪੀ. ਅਵਤਾਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਸਪੈਸ਼ਲ ਸੈਲ ਰਾਜਪੁਰਾ ਦੇ ਇੰਚਾਰਜ ਇੰਸ. ਹੈਰੀ ਬੋਪਾਰਾਏ ਦੀ ਟੀਮ ਵਲੋਂ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਸਰਾਏ, ਅਮਤਨ ਖਾਨ ਜ਼ਿਲਾ ਤਰਨਤਾਰਨ ਹਾਲ ਆਬਾਦ ਕਿੰਗ ਸਿਟੀ ਪਿਲਖਣੀ ਥਾਣਾ ਸਦਰ ਰਾਜਪੁਰਾ, ਰੋਹਿਤ ਕੁਮਾਰ ਪੁੱਤਰ ਬਲਵੀਰ ਚੰਦ ਅਤੇ ਗੁਲਸ਼ਨ ਕੁਮਾਰ ਉਰਫ਼ ਗੁਲੂ ਪੁੱਤਰ ਮਦਨ ਲਾਲ ਵਾਸੀ ਨਲਾਸ ਖੁਰਦ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਤਿੰਨਾਂ ਨੂੰ ਏ. ਐਸ. ਆਈ. ਤੇਜਿੰਦਰ ਸਿੰਘ ਤੇ ਪੁਲਸ ਪਾਰਟੀ ਨੇ ਸਰਹਿੰਦ ਰਾਜਪੁਰਾ ਰੋਡ ਨੇੜੇ ਜ਼ਸ਼ਨ ਪੈਲੇਸ ਵਿਖੇ ਮਿਲੀ ਸੂਚਨਾ ਦੇ ਆਧਾਰ ਤੇ ਪਿੰਡ ਉਖੜੀ ਸੈਣੀਆਂ ਦੇ ਅੰਡਰ ਬਿ੍ਰਜ ਕੋਲ ਕਾਰ ਵਿਚੋਂ ਗਿ੍ਰਫ਼ਤਾਰ ਕੀਤਾ ਹੈ। ਪੁਲਸ ਮੁਤਾਬਕ ਇਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਸਨ। ਐਸ. ਐਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਤਿੰਨੇ ਵਿਅਕਤੀਆਂ ਨੂੰ ਯੂ. ਐਸ. ਏ. ਵਿਚ ਗੁਰਿੰਦਰ ਸਿੰਘ ਹੈਂਡਲ ਕਰਦਾ ਸੀ। ਗੁਰਿੰਦਰ ਸਿੰਘ ਸਿੱਧੂ ਜ਼ੋ ਕਿ ਗੈਂਗਸਟਰ ਲੱਕੀ ਪਟਿਆਲ ਦਾ ਸਾਥੀ ਹੈ ਇਹ ਪੰਜਾਬ ਵਿਚ ਟਾਰਗੇਟ ਕਿਲਿੰਗ ਤੇ ਫਿਰੌਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਜਿਨ੍ਹਾਂ ਵਿਅਕਤੀਆਂ ਵਲੋਂ ਵਿਰੋਧੀ ਗੈਂਗ ਗੋਲਡੀ ਢਿਲੋਂ ਅਤੇ ਉਨ੍ਹਾ ਦੇ ਸਾਥੀਆਂ ਤੇ ਹਮਲਾ ਕਰਨ ਲਈ ਗੁਰਵਿੰਦਰ ਸਿੱਧੂ ਵਲੋਂ ਹਥਿਆਰ ਮੁਹਈਆ ਕਰਵਾਏ ਗਏ ਸਨ। ਐਸ. ਐਸ. ਪੀ. ਨੇ ਦੱਸਿਆ ਕਿ ਗੈਂਗਸਟਰ ਗੋਲਡੀ ਢਿੱਲੋਂ ਜ਼ੋ ਵਿਦੇਸ਼ ਵਿਚ ਆਪਣਾ ਗੈਂਗ ਚਲਾਉਂਦਾ ਹੈ ਤੇ ਗੋਲਡੀ ਬਰਾੜ ਦਾ ਕਰੀਬੀ ਸਾਥੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਚੰਡੀਗੜ੍ਹ ਦੇ ਸੈਕਟਰ 5 ਵਿਖੇ ਹੋਈ ਫਾਇਰਿੰਗ ਵਿਚ ਵੀ ਇਹ ਵਿਅਕਤੀ ਮਾਸਟਰ ਮਾਈਂਡ ਸੀ। ਐਸ. ਐਸ. ਪੀ. ਨੇ ਦੱਸਿਆ ਕਿ ਦੋਵੇਂ ਗੈਂਗਸਟਰ ਦੀ ਆਪਸ ਵਿਚ ਰੰਜਸ਼ ਚਲਦੀ ਹੈ ਤੇ ਪਹਿਲਾਂ ਵੀ ਗੁਰਿੰਦਰ ਸਿੰਘ ਸਿੱਧੂ ਦੇ ਕਹਿਣ ਤੇ ਰੋਹਿਤ ਨੇ ਰਾਜਪੁਰਾ ਦੇ ਇਕ ਵਪਾਰੀ ਤੇ ਫਾਇਰਿੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਗਿ੍ਰਫ਼ਤਾਰ ਰੋਹਿਤ ਕੁਮਾਰ ਪਹਿਲਾਂ ਵੀ ਜੇਲ ਜਾ ਚੁੱਕਿਆ ਹੈ ਤੇ ਜ਼ਮਾਨਤ ਤੇ ਬਾਹਰ ਆਇਆ ਹੋਇਆ ਹੈ।    

Related Post