July 6, 2024 01:19:29
post

Jasbeer Singh

(Chief Editor)

Patiala News

ਪੁਲਸ ਸਾਂਝ ਕਮੇਟੀ ਮੈਂਬਰ ਸੇਵਾਵਾਂ ਦੀ ਜਾਣਕਾਰੀ ਲਈ ਵੱਧ ਤੋਂ ਵੱਧ ਸਹਿਯੋਗ ਦੇਣ : ਐਸ. ਆਈ. ਦਵਿੰਦਰਪਾਲ

post-img

ਪਟਿਆਲਾ, 16 ਮਾਰਚ (ਜਸਬੀਰ) : ਪੁਲਸ ਸਾਂਝ ਕੇਂਦਰ ਸਿਟੀ -2 ਦੇ ਇੰਚਾਰਜ ਐਸ. ਆਈ. ਦਵਿੰਦਰਪਾਲ ਦੀ ਅਗਵਾਈ ਹੇਠ ਪੁਲਸ ਸਾਂਝ ਕੇਂਦਰ ਤ੍ਰਿਪੜੀ ਦੇ ਮੈਂਬਰਾਂ ਦੀ ਮਹੀਨਾਵਾਰ ਮੀਟਿੰਗ ਹੋਈ।ਮੀਟਿੰਗ ਵਿੱਚ ਏ. ਐਸ. ਆਈ. ਓਮ ਪ੍ਰਕਾਸ਼  ਪੀ. ਵੀ. ਓ.,ਕਮੇਟੀ ਮੈਂਬਰਜ ਲਾਭ ਸਿੰਘ, ਐਸ. ਐਸ. ਛਾਬੜਾ, ਪ੍ਰੀਤਮ ਸਿੰਘ, ਦਰਸਨ ਸਿੰਘ, ਸਟੇਟ ਐਵਾਰਡੀ ਪਰਮਜੀਤ ਸਿੰਘ, ਰਜੇਸ਼ ਮਿੱਤਲ, ਸਾਧੂ ਰਾਮ, ਭਗਵਾਨ ਦਾਸ ਗੁਪਤਾ, ਗੁਰਜੀਤ ਸਿੰਘ, ਜੇ. ਪੀ. ਅੇੈਸ. ਕਾਲੜਾ, ਜਸਵੰਤ ਸਿੰਘ, ਓਪਰੇਟਰ ਕਰਮਨਦੀਪ ਸਿੰਘ ਤੇ ਰਮਨਦੀਪ ਸਿੰਘ ਸਾਮਲ ਹੋਏ।ਐਸ. ਆਈ. ਦਵਿੰਦਰਪਾਲ ਵੱਲੋ ਵਿਸਥਾਰ ਸਹਿਤ ਪੁਲਸ ਸਾਂਝ ਦੀਆਂ ਸੇਵਾਵਾਂ ਦੀ ਜਾਣਕਾਰੀ ਦਿੱਤੀ ਗਈ।ਇਸ ਮੌਕੇ ਵੱਖ ਵੱਖ ਮੈਂਬਰਾਂ ਵੱਲੋਂ ਆਪੋ ਆਪਣੇ ਸੁਝਾਅ ਦਿੱਤੇ ਗਏ ਜਿਨ੍ਹਾਂ ਨੂੰ ਵਿਚਾਰਨ ਲਈ ਜ਼ਿਲ੍ਹਾ ਸਾਂਝ ਕਮੇਟੀ ਦੇ ਇੰਚਾਰਜ ਵੱਲੋਂ ਸਹਿਮਤੀ ਦਿੱਤੀ ਗਈ। ਇਸ ਮੌਕੇ ਮੈਂਬਰਾਂ ਨੇ ਕਿਹਾ ਕਿ ਲੋਕਾਂ ਨੂੰ ਜੋ ਮੁਸ਼ਕਲਾਂ ਅਤੇ ਦਿੱਕਤਾਂ ਕੁੱਝ ਆਉਂਦੀਆਂ ਹਨ ਉਨ੍ਹਾਂ ਦੇ ਹੱਲ ਲਈ ਪਬਲਿਕ ਨੂੰ ਜਾਗਰੂਕ ਹੋਣਾ ਚਾਹੀਦਾ ਹੈ।ਕਿਉਂਕਿ ਪੁਲਸ ਸਾਂਝ ਕੇਂਦਰਾਂ ਰਾਂਹੀ ਪਬਲਿਕ ਨੂੰ ਕਾਫ਼ੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਜੋ ਇੱਕ ਬਹੁਤ ਵੱਡਾ ਪੁਲਸ ਵਿਭਾਗ ਦਾ ਉਪਰਾਲਾ ਹੈ।ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਰਾਹਤ ਮਿਲੀ ਹੈ।ਕਮੇਟੀ ਮਂੈੰਬਰਾਂ ਵਲੋਂ ਵਿਸ਼ਵਾਸ ਦਿੱਤਾ ਗਿਆ ਕਿ ਜਦੋਂ ਵੀ ਪੁਲਸ ਸਾਂਝ ਕੇਂਦਰਾਂ ਵੱਲੋਂ ਸਾਨੂੰ ਡਿਊਟੀ ਦਿੱਤੀ ਜਾਵੇਗੀ ਉਸਨੂੰ ਪੂਰਾ ਕਰਨ ਲਈ ਮੈਂਬਰਾਂ ਦਾ ਸਹਿਯੋਗ ਪੂਰਨ ਤੌਰ ਤੇ ਦਿੱਤਾ ਜਾਵੇਗਾ।   

Related Post