July 6, 2024 00:40:24
post

Jasbeer Singh

(Chief Editor)

Patiala News

ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿਚ ਚਾਰ ਵਿਅਕਤੀ ਗਿ੍ਰਫਤਾਰ: ਐਸ.ਐਸ.ਪੀ ਵਰੁਣ ਸ਼ਰਮਾ

post-img

ਪਟਿਆਲਾ, 19 ਮਾਰਚ (ਜਸਬੀਰ) : ਪਟਿਆਲਾ ਪੁਲਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿਚ ਚਾਰ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਨੂੰ ਗਿ੍ਰਫਤਾਰ ਕਰ ਲਿਆ ਹੈ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪਹਿਲੇ ਕੇਸ ਵਿਚ ਭੋਲੀ ਪਤਨੀ ਸੋਮ ਨਾਥ ਵਾਸੀ ਪਿੰਡ ਸ਼ੇਰਮਾਜਾ ਥਾਣਾ ਪਸਿਆਣਾ ਨੂੰ 30 ਗ੍ਰਾਮ ਹੈਰੋਇਨ ਸਮੇਤ ਗਿ੍ਰਫਤਾਰ ਕੀਤਾ ਹੈ। ਜਿਸ ਦੇ ਖਿਲਾਫ ਥਾਣਾ ਪਸਿਆਣਾ ਵਿਖੇ ਐਨ.ਡੀ.ਪੀ.ਐਸ. ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਮੁਤਾਬਕ ਏ.ਐਸ.ਆਈ ਪਿਆਰਾ ਸਿੰਘ ਪੁਲਸ ਪਾਰਟੀ ਸਮੇਤ ਸ਼ੇਰਮਾਜਰਾ ਵਿਖੇ ਮੌਜੂਦ ਸੀ , ਜਿਥੇ ਉਕਤ ਮਹਿਲਾ ਨੂੰ ਜਦੋਂ ਸ਼ੱਕ ਦੇ ਅਧਾਰ ’ਤੇ ਰੋਕ ਕੇ ਚੈਕ ਕੀਤਾ ਤਾਂ ਉਸ ਤੋਂ 30 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਦੂਜੇ ਕੇਸ ਵਿਚ ਥਾਣਾ ਬਖਸੀਵਾਲਾ ਦੀ ਪੁਲਸ ਨੇ ਰਾਜਵਿੰਦਰ ਸਿੰਘ ਪੁੱਤਰ ਬੁੱਧੂ ਸਿੰਘ ਵਾਸੀ ਪਿੰਡ ਦਿਲਾਵਰਪੁਰ ਥਾਣਾ ਪਸਿਆਣਾ ਨੂੰ ਸ਼ਰਾਬ ਦੀਆਂ 72 ਬੋਤਲਾਂ ਸਮੇਤ ਗਿ੍ਰਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਏ.ਐਸ.ਆਈ. ਹਰਸ਼ਰਨਵੀਰ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਰੱਖੜਾ ਵਿਖੇ ਮੌਜੂਦ ਸੀ, ਜਿਥੇ ਉਕਤ ਨੂੰ ਮੋਟਰਸਾਇਕਲ ’ਤੇ ਆਉਂਦੇ ਨੂੰ ਸ਼ੱਕ ਦੇ ਅਧਾਰ ’ਤੇ ਰੋਕ ਕੇ ਚੈਕ ਕੀਤਾ ਤਾਂ ਉਸ ਤੋਂ ਸ਼ਰਾਬ ਦੀਆਂ 72 ਬੋਤਲਾਂ ਬਰਾਮਦ ਹੋਈਆਂ। ਜਿਸ ਦੇ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਐਸ.ਐਸ.ਪੀ. ਨੇ ਦੱਸਿਆ ਕਿ ਤੀਜੇ ਕੇਸ ਵਿਚ ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਉਮੇਸ਼ ਕੁਮਾਰ ਪੁੱਤਰ ਅਨਿਲ ਕੁਮਾਰ ਵਾਸੀ ਪੀਰ ਕਲੋਨੀ ਬਹਾਦਰਗੜ੍ਹ  ਨੂੰ ਸ਼ਰਾਬ ਦੀਆਂ 11 ਬੋਤਲਾਂ ਸਮੇਤ ਗਿ੍ਰਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਏ.ਐਸ.ਆਈ. ਮਨਦੀਪ ਸਿੰਘ ਪੁਲਸ ਪਾਰਟੀ ਸਮੇਤ ਮਹਿਮੂਦਪੁਰ ਸੂਆ ਪੁਲੀ ਦੇ ਕੋਲ ਮੌਜੂਦ ਸੀ, ਜਿਥੇ ਉਕਤ ਵਿਅਕਤੀ ਨੂੰ ਜਦੋਂ ਸ਼ੱਕ ਦੇ ਅਧਾਰ ‘ਤੇ ਰੋਕ ਕੇ ਚੈਕ ਕੀਤਾ ਗਿਆ ਤਾਂ ਉਸ ਤੋਂ ਸ਼ਰਾਬ ਦੀਆਂ 11 ਬੋਤਲਾਂ ਬਰਾਮਦ ਕੀਤੀਆਂ। ਜਿਸ ਦੇ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਚੌਥੇ ਕੇਸ ਵਿਚ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਕੁਲਦੀਪ ਸਿੰਘ ਪੁੱਤਰ ਨਰੈਣ ਸਿੰਘ ਵਾਸੀ ਛੋਟੀ ਬਾਰਾਂਦਰੀ ਪਟਿਆਲਾ ਹਾਲ ਕਿਰਾਏਦਾਰ ਜੋੜੀਆਂ ਭੱਠੀਆਂ ਪਟਿਆਲਾ ਨੂੰ ਸ਼ਰਾਬ ਦੀਆਂ 19 ਬੋਤਲਾਂ ਸਮੇਤ ਗਿ੍ਰਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਏ.ਐਸ.ਆਈ. ਵਿਕਰਮਜੀਤ ਸਿੰਘ ਪੁਲਸ ਪਾਰਟੀ ਸਮੇਤ ਐਚ.ਡੀ. ਹੋਟਲ ਪਟਿਆਲਾ ਦੇ ਕੋਲ ਮੌਜੂਦ ਸੀ, ਜਿਥੇ ਸੂਚਨਾ ਮਿਲੀ ਕਿ ਉਕਤ ਵਿਅਕਤੀ ਡੀ.ਸੀ.ਡਬਲਯੂ ਪੁਲਸ ਦੇ ਹੇਠਾਂ ਸਰਾਬ ਵੇਚ ਰਿਹਾ ਹੈ ਤਾਂ ਪੁਲਸ ਨੇ ਰੇਡ ਕਰਕੇ ਸ਼ਰਾਬ ਦੀਆਂ 19 ਬੋਤਲਾਂ ਬਰਾਮਦ ਕੀਤੀਆਂ। ਜਿਸ ਦੇ ਖਿਲਾਫ ਐਕਸਾਈਜ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਫੋਟੋ 19 ਪੀਏਟੀ 23ਐਸ.ਐਸ.ਪੀ. ਵਰੁਣ ਸ਼ਰਮਾ ਜਾਣਕਾਰੀ ਦਿੰਦੇ ਹੋਏ।    

Related Post