July 6, 2024 00:37:27
post

Jasbeer Singh

(Chief Editor)

National

ਸਿਰੇ ਚੜ੍ਹਿਆ ਕਾਂਗਰਸ ਤੇ AAP ਦਾ ਗਠਜੋੋੜ, ਸੀਟ ਸ਼ੇਅਰਿੰਗ ਤੇ ਬਣੀ ਸਹਿਮਤੀ

post-img

ਨਵੀਂ ਦਿੱਲੀ -  ਹਰਿਆਣਾ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗਠਜੋੋੜ ਸਿਰੇ ਚੜ੍ਹਿਆ ਹੈ। ‘ਆਪ’ ਤੇ ਕਾਂਗਰਸ ਲੋੋਕ ਸਭਾ ਚੋਣਾਂ ਇੱਕਠੇ ਲੜਨਗੇ । ਸੀਟ ਸ਼ੇਅਰਿੰਗ ਤੇ ਦੋੋਵਾਂ ਪਾਰਟੀਆਂ ‘ਚ ਸਹਿਮਤੀ ਬਣੀ। ਗੁਜਰਾਤ, ਹਰਿਆਣਾ, ਚੰਡੀਗੜ੍ਹ ‘ਚ ਚੋਣ ਲੜਨ ‘ਤੇ ਸਹਿਮਤੀ ਬਣ ਗਈ ਹੈ।  ਦਿੱਲੀ ਦੀਆਂ 7 ਸੀਟਾਂ ਚੋੋਂ 4 ‘ਤੇ  ਆਮ ਆਦਮੀ ਪਾਰਟੀ ਲੜੇਗੀ। ਦਿੱਲੀ ਦੀਆਂ 7 ਸੀਟਾਂ ਚੋੋਂ 3 ‘ਤੇ ਕਾਂਗਰਸ ਲੜੇਗੀ। ਹਰਿਆਣਾ ਦੀਆਂ 10 ਸੀਟਾਂ ਚੋੋਂ 1 ‘ਤੇ ‘ਆਪ’ ਲੜੇਗੀ । ਹਰਿਆਣਾ ਦੀਆਂ 10 ਸੀਟਾਂ ਚੋੋਂ 9 ‘ਤੇ ਕਾਂਗਰਸ ਲੜੇਗੀ । ਹਰਿਆਣਾ ‘ਚ ਕੁਰਕਸ਼ੇਤਰ ਸੀਟ ‘ਤੇ ‘ਆਪ’ ਚੋਣ ਲੜੇਗੀ। ‘ਆਪ’ ਗੁਜਰਾਤ ‘ਚ ਭਾਰੂਵ ਤੇ ਭਾਵਨਗਰ ਸੀਟ ‘ਤੇ ਲੜੇਗੀ। ਪੱਛਮੀ ਦਿੱਲੀ, ਦੱਖਣੀ ਦਿੱਲੀ, ਪੂਰਬੀ ਦਿੱਲੀ, ਨਵੀਂ ਦਿੱਲੀ ਸੀਟ ਉਤੇ ‘ਆਪ’ ਲੜੇਗੀ । ਕਾਂਗਰਸ ਦਿੱਲੀ ‘ਚ ਉੱਤਰ ਪੂਰਬੀ ਦਿੱਲੀ, ਉੱਤਰ ਪੱਛਮੀ ਦਿੱਲੀ ਤੇ ਚਾਂਦਨੀ ਚੌੌਕ ਸੀਟ ਉਤੇ ਲੜੇਗੀ । ਚੰਡੀਗੜ੍ਹ ਤੋੋਂ ਕਾਂਗਰਸ ਉਤਾਰੇਗੀ ਆਪਣਾ ਉਮੀਦਵਾਰ। ਗੋਆ ‘ਚ ਕਾਂਗਰਸ ਦੋਵੇਂ ਸੀਟਾਂ ‘ਤੇ ਲੜੇਗੀ।ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਪੰਜ ਰਾਜਾਂ ਲਈ ਗਠਜੋੜ ਦਾ ਐਲਾਨ ਕੀਤਾ ਗਿਆ ਹੈ। ਇਸ ਪ੍ਰੈੱਸ ਕਾਨਫਰੰਸ ‘ਚ ‘ਆਪ’ ਦੇ ਪੱਖ ਤੋਂ ਸੰਦੀਪ ਪਾਠਕ, ਆਤਿਸ਼ੀ ਅਤੇ ਸੌਰਭ ਭਾਰਦਵਾਜ ਨੇ ਸ਼ਮੂਲੀਅਤ ਕੀਤੀ। ਕਾਂਗਰਸ ਵੱਲੋਂ ਮੁਕੁਲ ਵਾਸਨਿਕ, ਦੀਪਕ ਬਾਵਰੀਆ ਅਤੇ ਅਰਵਿੰਦਰ ਲਵਲੀ ਸਨ।ਕਾਂਗਰਸੀ ਆਗੂ ਮੁਕੁਲ ਵਾਸਨਿਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਲੰਬੀ ਗੱਲਬਾਤ ਹੋਈ, ਕਾਂਗਰਸ ਅਤੇ ‘ਆਪ’ ਵਿਚਾਲੇ ਸੀਟਾਂ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ‘ਆਪ’ ਦਿੱਲੀ ਦੀਆਂ 4 ਲੋਕ ਸਭਾ ਸੀਟਾਂ ‘ਤੇ ਚੋਣ ਲੜੇਗੀ। ਇਸ ‘ਚ ‘ਆਪ’ ਨਵੀਂ ਦਿੱਲੀ, ਪੱਛਮੀ ਦਿੱਲੀ, ਦੱਖਣੀ ਦਿੱਲੀ ਅਤੇ ਪੂਰਬੀ ਦਿੱਲੀ ‘ਤੇ ਚੋਣ ਲੜੇਗੀ ਜਦਕਿ ਕਾਂਗਰਸ ਦਿੱਲੀ ਦੀਆਂ 3 ਸੀਟਾਂ ‘ਤੇ ਚੋਣ ਲੜੇਗੀ।ਗੁਜਰਾਤ ਦੀ ਗੱਲ ਕਰੀਏ ਤਾਂ ‘ਆਪ’ ਦੋ ਲੋਕ ਸਭਾ ਸੀਟਾਂ ਭਰੂਚ ਅਤੇ ਭਾਵਨਗਰ ‘ਤੇ ਚੋਣ ਲੜੇਗੀ। ਜਦਕਿ ਚੰਡੀਗੜ੍ਹ ਲੋਕ ਸਭਾ ਸੀਟ ‘ਤੇ ਕਾਂਗਰਸ ਅਤੇ ਗੋਆ ਦੀਆਂ ਦੋਵੇਂ ਸੀਟਾਂ ‘ਤੇ ਕਾਂਗਰਸ ਚੋਣ ਲੜੇਗੀ। ਹਾਲਾਂਕਿ ਪੂਰੇ ਪੰਜਾਬ ਵਿੱਚ ਇਕੱਠੇ ਚੋਣ ਲੜਨ ਬਾਰੇ ਗੱਲਬਾਤ ਨਹੀਂ ਹੋਈ ਹੈ।ਕਿੱਥੇ ਅਤੇ ਕਿੰਨੀਆਂ ਸੀਟਾਂ ‘ਤੇ ਚਰਚਾ ਹੋਈ?ਦਿੱਲੀ (7 ਸੀਟਾਂ) ‘ਚ ਕਾਂਗਰਸ 3 ਅਤੇ ‘ਆਪ’ 4 ‘ਤੇ ਚੋਣ ਲੜੇਗੀ। ਗੁਜਰਾਤ (26 ਸੀਟਾਂ) ‘ਚ ਕਾਂਗਰਸ 24 ਅਤੇ ‘ਆਪ’ 2 ਸੀਟਾਂ ‘ਤੇ (ਭਰੂਚ ਅਤੇ ਭਾਵਨਗਰ) ‘ਤੇ ਚੋਣ ਲੜੇਗੀ। ਹਰਿਆਣਾ (10 ਸੀਟਾਂ) ਵਿਚ ਕਾਂਗਰਸ 9 ਅਤੇ ‘ਆਪ’ 1 (ਕੁਰੂਕਸ਼ੇਤਰ) ‘ਤੇ ਚੋਣ ਲੜੇਗੀ। ਕਾਂਗਰਸ ਚੰਡੀਗੜ੍ਹ ਦੀ ਇਕ ਸੀਟ ‘ਤੇ ਚੋਣ ਲੜੇਗੀ। ਕਾਂਗਰਸ ਗੋਆ ਦੀਆਂ ਦੋਵੇਂ ਸੀਟਾਂ ‘ਤੇ ਚੋਣ ਲੜੇਗੀ।

Related Post