July 6, 2024 01:19:46
post

Jasbeer Singh

(Chief Editor)

Latest update

Diet and health tips: ਜੇਕਰ ਨਹੀਂ ਖਾਂਦੇ ਚਿਕਨ-ਅੰਡਾ ਤਾਂ ਡਾਈਟ ਚ ਸ਼ਾਮਿਲ ਕਰ ਲਓ ਇਹ ਚੀਜ਼, ਮਿਲੇਗਾ ਨਾਨ-ਵੈੱਜ ਵਾਲਾ

post-img

Soybean Benefits: ਅੱਜ ਕੱਲ੍ਹ ਬਹੁਤ ਸਾਰੇ ਲੋਕ ਸ਼ਾਕਾਹਾਰੀ ਡਾਈਟ ਵੱਲ ਵੱਧ ਰਹੇ ਹਨ। ਮਾਸਾਹਾਰੀ ਭੋਜਨ ਖਾਣ ਵਾਲੇ ਲੋਕ ਸਰੀਰ ਨੂੰ ਪ੍ਰੋਟੀਨ ਅਤੇ ਕਾਰਬੋਹਾਈਡਰੇਟ ਵਰਗੇ ਜ਼ਰੂਰੀ ਪੌਸ਼ਟਿਕ ਤੱਤ ਪ੍ਰਦਾਨ ਕਰਨ ਲਈ ਚਿਕਨ, ਮਟਨ ਅਤੇ ਅੰਡੇ ਵਰਗੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ। ਜਿਸ ਕਰਕੇ ਬਹੁਤ ਸਾਰੇ ਲੋਕ ਇਹ ਸਮਝਦੇ ਹਨ ਸ਼ਾਕਾਹਾਰੀ ਭੋਜਨ ਕਰਕੇ ਨਾਨਵੈੱਜ ਜਿੰਨੇ ਫਾਇਦੇ ਨਹੀਂ ਮਿਲ ਪਾਉਂਦੇ ਹਨ। ਪਰ ਇਹ ਧਾਰਨ ਗਲਤ ਹੈ। ਸ਼ਾਕਾਹਾਰੀ ਭੋਜਨ ਵਿੱਚ ਕਈ ਚੀਜ਼ਾਂ ਹਨ ਜੋਕਿ ਕਈ ਤਰ੍ਹਾਂ ਦੇ ਪੌਸ਼ਟਿਕ ਤੱਤਾਂ ਦੀ ਘਾਟ ਨੂੰ ਪੂਰਾ ਕਰ ਦਿੰਦੀਆਂ ਹਨ। ਅਜਿਹੇ ਵਿੱਚ ਸੋਇਆਬੀਨ ਦੀ ਮਹੱਤਤਾ ਵੱਧ ਜਾਂਦੀ ਹੈ। ਜਿਸ ਵਿੱਚ ਮਾਸਾਹਾਰੀ ਨਾਲੋਂ ਵੱਧ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਸੋਇਆਬੀਨ (soybeans) ਪ੍ਰੋਟੀਨ, ਵਿਟਾਮਿਨ ਬੀ6, ਬੀ12, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦਾ ਖਜ਼ਾਨਾ ਹੈ। ਇਸ ਵਿੱਚ ਆਇਰਨ ਵੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਆਓ ਜਾਣਦੇ ਹਾਂ ਸੋਇਆਬੀਨ ਖਾਣ ਦੇ ਕੀ ਫਾਇਦੇ ਹਨਜ਼ਿਆਦਾਤਰ ਲੋਕ ਸੋਇਆਬੀਨ ਦੀ ਦਾਲ ਜਾਂ ਸਬਜ਼ੀ ਬਣਾ ਕੇ ਖਾਣਾ ਪਸੰਦ ਕਰਦੇ ਹਨ। ਕੁੱਝ ਲੋਕ ਇਸ ਨੂੰ ਪਾਣੀ ਚ ਕੁੱਝ ਦੇਰ ਭਿਓ ਕੇ ਖਾਣਾ ਪਸੰਦ ਕਰਦੇ ਹਨ। ਤੁਸੀਂ ਚਾਹੋ ਤਾਂ ਸੋਇਆਬੀਨ ਤੋਂ ਬਣਿਆ ਟੋਫੂ, ਜਿਸ ਨੂੰ ਲੋਕ ਆਮ ਭਾਸ਼ਾ ਚ ਪਨੀਰ ਕਹਿੰਦੇ ਹਨ, ਖਾ ਸਕਦੇ ਹੋ ਜਾਂ ਸੋਇਆਬੀਨ ਤੋਂ ਬਣੇ ਲੱਡੂ ਵੀ ਖਾ ਸਕਦੇ ਹੋ। ਰਿਫਾਇੰਡ ਵੀ ਸੋਇਆਬੀਨ ਤੋਂ ਬਣਾਇਆ ਜਾਂਦਾ ਹੈ। ਸੋਇਆਬੀਨ ਦੇ 10 ਹੈਰਾਨੀਜਨਕ ਫਾਇਦੇ ਸੋਇਆਬੀਨ ਚ ਪ੍ਰੋਟੀਨ ਅਤੇ ਹੋਰ ਪੋਸ਼ਕ ਤੱਤ ਕਾਫੀ ਮਾਤਰਾ ਚ ਪਾਏ ਜਾਂਦੇ ਹਨ, ਜੋ ਕੋਸ਼ਿਕਾਵਾਂ ਦੇ ਵਾਧੇ ਚ ਮਦਦਗਾਰ ਹੁੰਦੇ ਹਨ ਅਤੇ ਖਰਾਬ ਸੈੱਲਾਂ ਦੀ ਮੁਰੰਮਤ ਵੀ ਕਰਦੇ ਹਨ। ਸੋਇਆਬੀਨ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸਦੇ ਸੇਵਨ ਕਰਨ ਨਾਲ ਮਾਨਸਿਕ ਸੰਤੁਲਨ ਵਧਦਾ ਹੈ। ਇਸ ਨਾਲ ਦਿਮਾਗ ਬਹੁਤ ਤੇਜ਼ੀ ਨਾਲ ਕੰਮ ਕਰਦਾ ਹੈ। ਸੋਇਆਬੀਨ ਦਿਲ ਦੀ ਸਿਹਤ ਲਈ ਬਹੁਤ ਵਧੀਆ ਮੰਨੀ ਜਾਂਦੀ ਹੈ। ਦਿਲ ਦੀ ਬਿਮਾਰੀ ਦੇ ਖਤਰੇ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਮਾਹਿਰਾਂ ਮੁਤਾਬਕ ਸੋਇਆਬੀਨ ਚ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ, ਜੋ ਕੈਂਸਰ ਨੂੰ ਰੋਕਣ ਚ ਵੀ ਮਦਦ ਕਰ ਸਕਦੇ ਹਨ। ਸੋਇਆਬੀਨ ਮੈਟਾਬੌਲਿਕ ਸਿਸਟਮ ਨੂੰ ਵੀ ਬਿਹਤਰ ਰੱਖਦਾ ਹੈ। ਮਾਹਿਰਾਂ ਮੁਤਾਬਕ ਸੋਇਆਬੀਨ ਸਰੀਰਕ ਕਮਜ਼ੋਰੀ ਨੂੰ ਦੂਰ ਕਰਨ ਦਾ ਕੰਮ ਕਰਦੀ ਹੈ। ਸੋਇਆਬੀਨ ਖਾਣ ਨਾਲ ਵਾਲਾਂ ਅਤੇ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਵੀ ਦੂਰ ਹੋ ਸਕਦੀਆਂ ਹਨ। ਬਾਡੀ ਬਿਲਡਿੰਗ ਲਈ ਸੋਇਆਬੀਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਸੋਇਆਬੀਨ ਔਰਤਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਚ ਮਦਦ ਕਰ ਸਕਦੀ ਹੈ। ਇਸ ਨਾਲ ਔਰਤਾਂ ਦੀ ਸਿਹਤ ਚ ਸੁਧਾਰ ਹੁੰਦਾ ਹੈ। Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲਓ।

Related Post