July 6, 2024 00:53:46
post

Jasbeer Singh

(Chief Editor)

Latest update

ਡਿਜੀਟਲ ਡਾਇਰੈਕਟਰੀ ਡਾਊਨਲੋਡ ਨਾ ਹੋਣ ਕਾਰਨ ਕਲੱਬ ਮੈਂਬਰ ਨਿਰਾਸ਼

post-img

ਗੁਡਵਿਲ ਗਰੁੱਪ ਦੇ ਬੁਲਾਰੇ ਦੀਪਕ ਡਕਾਲਾ ਨੇ ਕਿਹਾ ਕਿ ਡਿਜੀਟਲ ਡਾਇਰੈਕਟਰੀ ਹਰ ਮੈਂਬਰ ਦਾ ਮੌਲਿਕ ਅਧਿਕਾਰ ਹੈ ਪਰ ਕਲੱਬ ਦੇ ਦਫ਼ਤਰੀ ਅਮਲੇ ਨੇ ਡਿਜੀਟਲ ਡਾਇਰੈਕਟਰੀ ਨੂੰ ਮੋਬਾਈਲ ਫ਼ੋਨਾਂ ਤੇ ਡਾਊਨਲੋਡ ਕਰਨ ਤੋਂ ਇਨਕਾਰ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਵਰਕਰਾਂ ਦੇ ਮੋਬਾਈਲ ਨੰਬਰ ਸਾਂਝੇ ਕਰਨ ਨਾਲ ਆਪਸੀ ਸੰਪਰਕ ਵਧੇਗਾ। ਉਨ੍ਹਾਂ ਕਿਹਾ ਕਿ ਮੋਬਾਈਲ ਤੇ ਡਾਇਰੈਕਟਰੀ ਡਾਊਨਲੋਡ ਕਰਨ ਦੇ ਬਦਲੇ ਮੈਂਬਰਾਂ ਤੋਂ ਪੈਸੇ ਵੀ ਚਾਰਜ ਕਰ ਸਕਦੇ ਹਨ ਨਿਸ਼ਚਿਤ ਫੀਸ ਵੀ ਲੈ ਸਕਦੇ ਹਨ। ਦੀਪਕ ਡਕਾਲਾ ਨੇ ਰਾਜਿੰਦਰਾ ਜਿਮਖਾਨਾ ਕਲੱਬ ਦੇ ਮੁਖੀ ਡਾ: ਸੁਖਦੀਪ ਬੋਪਾਰਾਏ ਤੋਂ ਇਸ ਮਾਮਲੇ ਦੇ ਹੱਲ ਦੀ ਮੰਗ ਕੀਤੀ ਹੈ |ਲਵਾਂਗੇ ਫੈਸਲਾ : ਪ੍ਰਧਾਨ ਰਜਿੰਦਰਾ ਜਿਮਖਾਨਾ ਕਲੱਬ ਦੇ ਪ੍ਰਧਾਨ ਡਾ: ਸੁਖਦੀਪ ਬੋਪਾਰਾਏ ਨੇ ਕਿਹਾ ਕਿ ਉਨ੍ਹਾਂ ਨੂੰ ਡਿਜੀਟਲ ਡਾਇਰੈਕਟਰੀ ਸਬੰਧੀ ਕਿਸੇ ਵੀ ਮੈਂਬਰ ਵੱਲੋਂ ਕੋਈ ਮੰਗ ਪੱਤਰ ਨਹੀਂ ਮਿਲਿਆ ਹੈ | ਜੇਕਰ ਮੈਂਬਰਾਂ ਨੂੰ ਇਸ ਸਬੰਧੀ ਕੋਈ ਦਿੱਕਤ ਹੈ ਤਾਂ ਕਮੇਟੀ ਵਿੱਚ ਵਿਚਾਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਲਏ ਫੈਸਲੇ ਨੂੰ ਹੀ ਲਾਗੂ ਕੀਤਾ ਜਾਵੇਗਾ।

Related Post