July 6, 2024 01:32:55
post

Jasbeer Singh

(Chief Editor)

Punjab, Haryana & Himachal

ਸਿੱਖਿਆ ਵਿਭਾਗ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਲਈ 15 ਨੰਬਰ ਗ੍ਰੇਸ ਦੀ ਕੀਤੀ ਮੰਗ

post-img

ਪਟਿਆਲਾ 28 ਫਰਵਰੀ (ਜਸਬੀਰ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਲਈਆਂ ਜਾ ਰਹੀਆਂ ਦਸਵੀਂ ਜਮਾਤ ਅਤੇ ਬਾਰਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਪੇਪਰ ਬਹੁਤ ਹੀ ਔਖੇ ਆ ਰਹੇ ਹਨ। ਪਹਿਲਾਂ ਰਾਜਨੀਤੀ ਸ਼ਾਸਤਰ ਦਾ ਪੇਪਰ ਸਿਲੇਬਸ ਤੋਂ ਬਾਹਰ ਸੀ ਅਤੇ ਹੁਣ ਜਨਰਲ ਇੰਗਲਿਸ਼ ਦਾ ਪੇਪਰ ਬਹੁਤ ਹੀ ਔਖਾ ਸੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੈਕਚਰਾਰ ਤਰਨਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਬਾਰਵੀਂ ਜਮਾਤ ਦੇ ਜਨਰਲ ਇੰਗਲਿਸ਼ ਦੇ ਪੇਪਰ ਦਾ ਪਹਿਲਾ ਸਵਾਲ ਜੋ ਕਿ ਵਿਦਿਆਰਥੀਆਂ ਨੇ ਪੈਰਾਗ੍ਰਾਫ ਪੜ ਕੇ ਸਵਾਲਾਂ ਦੇ ਜਵਾਬ ਦੇਣੇ ਹੁੰਦੇ ਹਨ ਉਹ ਪੈਰਾਗ੍ਰਾਫ ਬਹੁਤ ਹੀ ਮੁਸ਼ਕਿਲ ਸੀ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਲੈਵਲ ਤੋਂ ਉੱਚਾ ਸੀ। ਉਹਨਾਂ ਦੱਸਿਆ ਕਿ ਕੋਈ ਵੀ ਵਿਦਿਆਰਥੀ ਇਸ ਸਵਾਲ ਨੂੰ ਹੱਲ ਨਹੀਂ ਕਰ ਸਕਦਾ ਸੀ,ਜਿਸ ਨਾਲ ਵਿਦਿਆਰਥੀਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਸਮੂਹ ਇੰਗਲਿਸ਼ ਲੈਕਚਰਾਰ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸਿੱਖਿਆ ਵਿਭਾਗ ਪੰਜਾਬ ਤੋਂ ਮੰਗ ਕਰਦਿਆਂ ਕਿਹਾ ਕਿ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਜਨਰਲ ਇੰਗਲਿਸ਼ ਅਤੇ ਰਾਜਨੀਤੀ ਸ਼ਾਸਤਰ ਦੇ ਪੇਪਰ ਵਿੱਚ ਘੱਟ ਤੋਂ ਘੱਟ 15 ਨੰਬਰ ਦੀ ਗ੍ਰੇਸ ਦਿੱਤੀ ਜਾਵੇ ਤਾਂ ਕਿ ਵਿਦਿਆਰਥੀਆਂ ਦਾ ਨੁਕਸਾਨ ਨਾਂ ਹੋਵੇ। ਤਰਨਜੀਤ ਸਿੰਘ ਸਿੱਧੂ ਇੰਗਲਿਸ਼ ਲੈਕਚਰਾਰ ਅਤੇ ਬਾਕੀ ਲੈਕਚਰਾਰ ਨੇ ਮੰਗ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਪੇਪਰ ਸੈਟ ਕਰਨ ਵੇਲੇ ਸਕੂਲਾਂ ਵਿੱਚ ਪੜਾ ਰਹੇ ਅਧਿਆਪਕਾਂ ਤੋਂ ਪੇਪਰ ਸੈਟ ਕਰਵਾਉਣੇ ਚਾਹੀਦੇ ਹਨ ਕਿਉਂਕਿ ਉਹਨਾਂ ਨੂੰ ਜਮੀਨੀ ਹਕੀਕਤਾਂ ਦਾ ਪਤਾ ਹੁੰਦਾ ਹੈ।

Related Post