July 6, 2024 01:53:24
post

Jasbeer Singh

(Chief Editor)

Punjab, Haryana & Himachal

ਕਾਲਜ ਵਿਖੇ ਸਾਇੰਸ ਦਿਵਸ ਮਨਾਇਆ ਗਿਆ

post-img

ਪਟਿਆਲਾ, 29 ਫਰਵਰੀ (ਜਸਬੀਰ)-ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵਿਖੇ ਪ੍ਰਿੰਸੀਪਲ, ਪ੍ਰੋ.ਅਮਰਜੀਤ ਸਿੰਘ ਦੀ ਯੋਗ ਅਗਵਾਈ ਹੇਠ ਸਾਇੰਸ ਵਿਭਾਗ ਅਤੇ ਈਕੋ ਕਲੱਬ ਵਲੋਂ ਸਾਇੰਸ ਦਿਵਸ ਮਨਾਇਆ ਗਿਆ। ਇਸ ਸਾਰੇ ਪ੍ਰੋਗਰਾਮ ਦਾ ਆਯੋਜਨ ਸਾਇੰਸ ਵਿਭਾਗ ਦੇ ਮੁਖੀ ਰਚਨਾ ਭਾਰਦਵਾਜ ਦੇ ਵੱਲੋਂ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਪੋਸਟਰ ਮੇਕਿੰਗ,ਰੰਗੋਲੀ ਅਤੇ ਕੁਇਜ਼ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਹਨਾਂ ਮੁਕਾਬਲਿਆਂ ਵਿੱਚ ਡਾ.ਤਰਲੋਚਨ ਸਿੰਘ ਮਹਾਜਨ (ਰਿਟਾ.ਪ੍ਰੋ.ਖਾਲਸਾ ਕਾਲਜ, ਪਟਿਆਲਾ), ਡਾ.ਅਨਿਲ ਅਰੋੜਾ (ਪ੍ਰੋ.ਥਾਪਰ ਯੂਨੀ.ਪਟਿਆਲਾ), ਲੈਕਚਰਾਰ ਗਗਨਦੀਪ ਬਾਂਸਲ(ਮੈਰੀਟੋਰੀਅਸ ਸਕੂਲ,ਪਟਿਆਲਾ) ਅਤੇ ਡਾ.ਸਬੀਨਾ (ਮੈਰੀਟੋਰੀਅਸ ਸਕੂਲ,ਪਟਿਆਲਾ) ਨੇ ਬਤੌਰ ਜੱਜ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਪ੍ਰੋ. ਅਮਰਜੀਤ ਸਿੰਘ ਨੇ ਵਿਗਿਆਨੀ ਸੀ.ਵੀ. ਰਮਨ ਦੀ ਜੀਵਨੀ ਬਾਰੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਦਸਿਆ ਕੇ ਸੀ.ਵੀ. ਰਮਨ ਨੂੰ ਅੱਜ ਦੇ ਦਿਨ ਨੋਬਲ ਪੁਰਸਕਾਰ ਮਿਲਿਆ ਸੀ ਜਿਸ ਕਾਰਨ ਇਹ ਦਿਨ ਸਾਇੰਸ ਦਿਵਸ ਵਜੋਂ ਮਨਾਇਆ ਜਾਣਾ ਸ਼ੁਰੂ ਹੋਇਆ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਸੀ.ਵੀ ਰਮਨ ਦੇ ਅਵਿਸ਼ਕਾਰਾਂ ਬਾਰੇ ਜਾਣੂ ਕਰਵਾਇਆ। ਵਿਦਿਆਰਥੀਆਂ ਦਾ ਇਸ ਦਿਵਸ ਪ੍ਰਤੀ ਉਤਸਾਹ ਦੇਖ ਕੇ ਪ੍ਰੋ. ਰਚਨਾ ਭਾਰਦਵਾਜ ਨੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਉਹਨਾਂ ਨੇ ਵਿਦਿਆਰਥੀਆਂ ਦੁਆਰਾ ਸਾਇੰਸ ਨਾਲ ਸਬੰਧਤ ਤਿਆਰ ਕੀਤੇ ਗਏ ਵੱਖ-ਵੱਖ ਸਾਇੰਸ ਮਾਡਲ,ਪੋਸਟਰ ਅਤੇ ਰੰਗੋਲੀ ਦੀ ਪ੍ਰਸੰਸਾ ਕੀਤੀ। ਇਸ ਸਮੇਂ ਕਾਲਜ ਕਾਉਂਸਲ ਮੈਂਬਰ,ਕਮਿਸਟਰੀ,ਮੈਥ,ਫਿਜਿਕਸ ਅਤੇ ਬਾਟਨੀ ਵਿਭਾਗ ਦੇ ਪ੍ਰੋਫੈਸਰ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ।

Related Post