July 6, 2024 01:08:15
post

Jasbeer Singh

(Chief Editor)

Punjab, Haryana & Himachal

ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਵਿਖੇ ਬਾਬਾ ਨਾਨਕ ਵਿਰਸਾ ਤੇ ਵਿਰਾਸਤ ’ਤੇ ਵਿਸ਼ੇਸ਼ ਲੈਕਚਰਦਾ ਆਯੋਜਨ

post-img

ਪਟਿਆਲਾ, 2 ਮਾਰਚ (ਜਸਬੀਰ)-ਸਕੂਲ ਆਫ ਸਸ਼ਸਲ ਸਾਇੰਸਿਜ਼ ਐਂਡ ਲਿਬਰਲ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਵਲੋਂ ਆਯੋਜਿਤ ਬਾਬਾ ਨਾਨਕ ਵਿਰਸਾ ਤੇ ਵਿਰਾਸਤ ’ਤੇ ਵਿਸ਼ੇਸ਼ ਲੈਕਚਰ ਪ੍ਰੋ. (ਡਾ.) ਕਰਮਜੀਤ ਸਿੰਘ ਵਾਈਸ ਚਾਂਸਲਰ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਇਸ ਵਿਸ਼ੇਸ਼ ਲੈਕਚਰ ਵਿਚ ਮੁੱਖ ਮਹਿਮਾਨ ਪ੍ਰੋ. ਗੁਰਿੰਦਰ ਸਿੰਘ ਮਾਨ ਡਾਇਰੈਕਟਰ ਗਲੋਬਲ ਇੰਸਟੀਚਿਊਟ ਫਾਰ ਸਿੱਖ ਸਟੱਡੀਜ਼ ਨਿਊਯਾਰਕ ਅਤੇ ਡਾ. ਸਰਬਜਿੰਦਰ ਡੀਨ ਮਾਨਵਤਾ ਅਤੇ ਧਰਮ ਅਧਿਐਨ ਫੈਕਲਟੀ ਅੰਮ੍ਰਿਤਸਰ ਪਹੁੰਚੇ। ਪ੍ਰੋ. ਗੁਰਿੰਦਰ ਸਿੰਘ ਮਾਨ ਨੇ ਆਪਣੇ ਭਾਸ਼ਣ ਵਿਚ ਕਰਤਾਰਪੁਰ ਨੂੰ ਕੇਂਦਰ ਬਣਾਉਂਣ ਲਈ ਕਿਹਾ। ਉਨ੍ਹਾਂ ਨੇ ਸਿੱਖਾਂ ਸਰੋਤਾਂ ਦੇ ਹਵਾਲੇ ਨਾਲ ਗੁਰੂ ਨਾਨਕ ਬਿੰਬ ਨੂੰ ਉਜਾਗਰ ਕੀਤਾ। ਪ੍ਰੋ. ਗੁਰਿੰਦਰ ਸਿੰਘ ਮਾਨ ਨੇ ਪੰਜਾਬ ਦੀ ਨਵੀਂ ਪਨੀਰੀ ਨੂੰ ਨਵੀਆਂ ਪੈੜਾਂ ਵੱਲ ਵਧਣ ਦੀ ਪ੍ਰੇਰਨਾ ਦਿੱਤੀ। ਪ੍ਰੋ. ਸਰਬਜਿੰਦਰ ਸਿੰਘ ਡੀਨ ਮਾਨਵਤਾ ਅਤੇ ਧਰਮ ਅਧਿਐਨ ਫੈਕਲਟੀ ਅੰਮ੍ਰਿਤਸਰ ਨੇ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਵਿਸਥਾਰ ਨਾਲ ਦੱਸਿਆ। ਪ੍ਰੋ. (ਡਾ.) ਗੁਰਦੀਪ ਸਿੰਘ ਬੱਤਰਾ ਡੀਨ ਅਕਾਦਮਿਕ ਮਾਮਲਿਅ ਇਸ ਵਿਸ਼ੇਸ਼ ਲੈਕਚਰ ਦੇ ਸਵਾਗਤ ਕਰਤਾ ਵਜੋਂ ਭੂਮਿਕਾ ਨਿਭਾਈ। ਪ੍ਰੋ. ਡਾ. ਕੰਵਲਵੀਰ ਸਿੰਘ ਢੀਂਡਸਾ ਕੰਟਰੋਲਰ ਪ੍ਰੀਖਿਆਵਾਂ ਵਲੋਂ ਧੰਨਵਾਦ ਦੇ ਮਤੇ ਨਾਲ ਹੋਈ। ਉਨ੍ਹਾਂ ਨੇ ਸੈਮੀਨਾਰ ਦੀ ਸਫਲਤਾ ਲਈ ਸਾਰੇ ਭਾਗੀਦਾਰਾਂ ਦੀ ਸਰਗਰਮ ਸ਼ਮੂਲੀਅਤ ਅਤੇ ਯੋਗਦਾਨ ਲਈ ਧੰਨਵਾਦ ਪ੍ਰਗਟ ਕੀਤਾ। ਇਸ ਵਿਸ਼ੇਸ਼ ਲੈਕਚਰ ਦਾ ਸੰਚਾਲਨ ਡਾ. ਅਮਰਜੀਤ ਸਹਾਇਕ ਪ੍ਰੋਫੈਸਰ ਸਕੂਲ ਆਫ ਲੈਂਗੁਏਜਿਜ਼ ਦੁਆਰਾ ਕੀਤਾ ਗਿਆ। ਡਾ. ਪਰਮਪ੍ਰੀਤ ਕੌਰ ਮੁਖੀ ਸਕੂਲ ਆਫ ਸੋਸ਼ਲ ਸਾਇੰਸਿਜ਼ ਐਂਡ ਲਿਬਰਲ ਆਰਟਸ ਇਸ ਵਿਸ਼ੇਸ਼ ਲੈਕਚਰ ਨੇ ਕੁਆਰਡੀਨੇਟਰ ਵਜੋਂ ਕੰਮ ਕੀਤਾ।

Related Post