July 6, 2024 00:42:04
post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਪਟਿਆਲਾ ਐਸ. ਓ. ਆਈ. ਦੀ ਜਨਮ ਦਾਤੀ

post-img

ਪਟਿਆਲਾ, 15 ਮਾਰਚ (ਜਸਬੀਰ)-ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਤਹਿਤ ਐਸ. ਓ. ਆਈ. ਵੱਲੋਂ ਪੰਜਾਬ ਸਟੂਡੈਂਟਸ ਮਿਲਣੀ ਪ੍ਰੋਗ੍ਰਾਮ ਸ਼ੁਰੂ ਕਰ ਦਿੱਤੇ ਹਨ। ਜਿਸ ਦੀ ਪਹਿਲੀ ਮਿਲਣੀ ਦੌਰਾਨ ਹੀ ਵਿਦਿਆਰਥੀਆਂ ਦਾ ਠਾਠਾਂ ਮਾਰਦਾ ਇਕੱਠ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਐਸ. ਓ. ਆਈ. ਦੀਆਂ ਨੀਤੀਆਂ ’ਤੇ ਸਮੁੱਚੇ ਵਿਦਿਆਰਥੀ ਵਰਗ ਨੇ ਮੋਹਰ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਐਸ. ਓ. ਆਈ. ਦੇ ਕੋਆਡੀਨੇਟਰ ਗੁਰਪ੍ਰੀਤ ਸਿੰਘ ਰਾਜੂਖੰਨਾ ਕੌਮੀ ਪ੍ਰਧਾਨ ਰਣਬੀਰ ਸਿੰਘ ਰਾਣਾ ਢਿਲੋਂ ਤੇ ਫਾਊਂਡਰ ਮੈਂਬਰ ਅਮਿਤ ਸਿੰਘ ਰਾਠੀ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਨੇ ਵੀ ਪੰਜਾਬੀ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੀ ਹੋਈ ਪਹਿਲੀ ਇਕੱਤਰਤਾ ਮੌਕੇ ਪੁੱਜਣ ਵਾਲੇ ਸਮੁੱਚੇ ਵਿਦਿਆਰਥੀਆਂ ਨੂੰ ਜੀ ਆਇਆਂ ਨੂੰ ਕਿਹਾ ਗਿਆ ਅਤੇ ਵਿਦਿਆਰਥੀ ਵਰਗ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਦਿਆਰਥੀ ਜਥੇਬੰਦੀ ਐਸ. ਓ. ਆਈ. ਦੀ ਜਨਮ ਦਾਤੀ ਹੈ, ਜਿਸ ਦੀ ਸ਼ੁਰੂਆਤ ਇਥੋਂ ਕੀਤੀ ਗਈ ਸੀ, ਜਿਸ ਤੋਂ ਬਾਅਦ ਸੂਬੇ ਦੀਆਂ ਕਾਲਜਾਂ, ਯੂਨੀਵਰਸਿਟੀਆਂ ਤੇ ਸਕੂਲਾਂ ਤੱਕ ਪੁੱਜੀ। ਐਸ. ਓ. ਆਈ. ਦੀ ਲੀਡਰਸ਼ਿਪ ਨੇ ਹਮੇਸ਼ਾਂ ਵਿਦਿਆਰਥੀਆਂ ਦੇ ਹੱਕਾਂ ’ਤੇ ਪਹਿਰਾ ਦਿੰਦੇ ਹੋਏ ਪਹਿਲ ਦੇ ਆਧਾਰ ’ਤੇ ਵਿਦਿਆਰਥੀ ਵਰਗ ਦੇ ਮਸਲੇ ਹੱਲ ਕਰਵਾਏ। ਕੌਮੀ ਪ੍ਰਧਾਨ ਰਣਬੀਰ ਸਿੰਘ ਰਾਣਾ ਨੇ ਕਿਹਾ ਕਿ ਉਹ ਪੰਜਾਬ ਦੇ ਕੋਨੇ ਕੋਨੇ ਵਿਚ ਜਾ ਕੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਤੋਂ ਜਾਣੂੰ ਹੋ ਕੇ ਇੱਕ ਰਿਪੋਰਟ ਤਿਆਰ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੌਂਪਣਗੇ ਤਾਂ ਜੋ ਸਰਕਾਰ ’ਤੇ ਦਬਾਅ ਬਣਾ ਕੇ ਵਿਦਿਆਰਥੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਵਾਇਆ ਜਾ ਸਕੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਸ਼ਹਿਰੀ ਪ੍ਰਧਾਨ ਅਮਿਤ ਸਿੰਘ ਰਾਠੀ ਫਾਊਂਡਰ ਮੈਂਬਰ ਐਸ. ਓ. ਆਈ. ਨੇ ਕਿਹਾ ਕਿ ਯੂਥ ਤੇ ਵਿਦਿਆਰਥੀ ਹਰ ਖੇਤਰ ਵਿਚ ਜਿੱਥੇ ਅਹਿਮ ਰੋਲ ਅਦਾ ਕਰਦੇ ਹਨ, ਉਥੇ ਵਿਦਿਆਰਥੀ ਜਥੇਬੰਦੀ ਐਸ. ਓ. ਆਈ. ਵੱਲੋਂ ਪਿਛਲੇ ਲੰਮੇਂ ਸਮੇਂ ਅੰਦਰ ਪੰਜਾਬ ਦੇ ਵਿਦਿਆਰਥੀਆਂ ਦੇ ਮਸਲੇ ਹੱਲ ਹੀ ਨਹੀਂ ਕਰਵਾਏ ਗਏ, ਸਗੋਂ ਜਥੇਬੰਦੀ ਵਿਚ ਸ਼ਾਮਲ ਵਿਦਿਆਰਥੀਆਂ ਲਈ ਕੌਮੀ ਪੱਧਰ ’ਤੇ ਪਹਿਚਾਣ ਵੀ ਬਣਾਈ ਹੈ। ਜਿਕਰਯੋਗ ਹੈ ਕਿ ਇਸ ਪਹਿਲੀ ਮਿਲਣੀ ਵਿਚ ਹੋਈ ਇਕੱਤਰਤਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਐਸ. ਓ. ਆਈ. ਅੱਜ ਵੀ ਵਧੇਰੇ ਪ੍ਰਫੁੱਲਿਤ ਅਤੇ ਇੱਕ ਮਜ਼ਬੂਤ ਸੰਸਥਾ ਹੈ ਜੋ ਵਿਦਿਆਰਥੀਆਂ ਦੀ ਤਰਜ਼ਮਾਨੀ ਕਰ ਰਹੀ ਹੈ। ਇਸ ਤੋਂ ਇਲਾਵਾ ਮਨਵਿੰਦਰ ਸਿੰਘ ਵੜੈਚ, ਕੁਲਦੀਪ ਸਿੰਘ ਝਿੰਜਰ, ਹਰਜੋਤ ਮਾਜਰੀ ਅਕਾਲੀਆਂ, ਆਫਰੀਨ ਗਰਗ, ਰਮਨੀਤ ਕੌਰ, ਅਮਿ੍ਰਤਪਾਲ ਸਿੰਘ ਲੰਗ ਜਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਜਿਲ੍ਹਾ ਸ਼ਹਿਰੀ ਪ੍ਰਧਾਨ ਕਰਨਵੀਰ ਸਿੰਘ ਸਾਹਨੀ, ਸਹਿਜ ਮੱਕੜ, ਜਤਿੰਦਰ ਤੋਮਰ, ਹੈਮੀ ਧੀਮਾਨ, ਰਮਨ ਸੰਘਾ, ਸਰਬਜੋਤ ਸਿੰਘ ਭੱਟਮਾਜਰਾ, ਗੁਰਦੀਪ ਖੁਨਾਲ, ਅਰਸ਼ ਅੰਟਾਲ ਆਦਿ ਆਗੂ ਵੀ ਹਾਜ਼ਰ ਸਨ।   

Related Post