July 6, 2024 01:04:22
post

Jasbeer Singh

(Chief Editor)

Patiala News

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜਾਬਤਾ ਲੱਗਦਿਆਂ ਹੀ ਪਟਿਆਲਾ ਪੁਲਸ ਨੇ ਕੱਢਿਆ ਫਲੈਗ ਮਾਰਚ

post-img

ਪਟਿਆਲਾ, 16 ਮਾਰਚ (ਜਸਬੀਰ)-ਸ਼ਾਹੀ ਸ਼ਹਿਰ ਪਟਿਆਲਾ ਦੇ ਐਸ. ਐਸ. ਪੀ. ਵਰੁਣ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅੱਜ ਫਲੈਗ ਮਾਰਚ ਐਸ. ਪੀ. ਸਿਟੀ ਮੁਹੰਮਦ ਸਰਫਰਾਜ ਆਲਮ ਦੀ ਅਗਵਾਈ ਹੇਠ ਕੱਢਿਆ ਗਿਆ। ਜਿਸ ਵਿਚ ਪੀ. ਸੀ. ਆਰ. ਦੀਆਂ ਆਧੁਨਿਕ ਤਕਨੀਕੀ ਵਾਲੀਆਂ ਗੱਡੀਆਂ, ਮੋਟਰਸਾਈਕਲ, ਵੱਖ-ਵੱਖ ਥਾਣਿਆਂ ਦੇ ਮੁਖੀ, ਪੁਲਸ ਅਧਿਕਾਰੀ ਕਰਮਚਾਰੀ ਸ਼ਾਮਲ ਸਨ। ਦੱਸਣਯੋਗ ਹੈ ਕਿ ਉਕਤ ਫਲੈਗ ਮਾਰਚ ਵਿਚ ਐਸ. ਪੀ. ਸਿਟੀ ਤੋਂ ਇਲਾਵਾ ਡੀ. ਐਸ. ਪੀ. ਸਿਟੀ ਸੰਜੀਵ ਸਿੰਗਲਾ ਤੇ ਹੋਰ ਵੀ ਮੌਜੂਦ ਸਨ। ਫਲੈਗ ਮਾਰਚ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ. ਪੀ. ਸਿਟੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਜੋ ਕਿ 1 ਜੂਨ 2024 ਨੂੰ ਹੋਣੀਆਂ ਦੇ ਚਲਦਿਆਂ ਚੋਣ ਜਾਬਤਾ ਵੀ ਲੱਗ ਚੁੱਕਿਆ ਹੈ ਤੇ ਚੋਣਾਂ ਅਮਨ ਸ਼ਾਂਤੀ ਨਾਲ ਕਰਵਾਉਣ ਲਈ ਪੁਲਸ ਵਲੋਂ ਜਿਥੇ ਖੁਦ ਲੋਕ ਸਭਾ ਹਲਕਾ ਪਟਿਆਲਾ ਦੇ ਵੱਖ-ਵੱਖ ਖੇਤਰਾਂ ਵਿਚ ਫਲੈਗ ਮਾਰਚ ਕੱਢੇ ਜਾ ਰਹੇ ਹਨ ਦੇ ਚਲਦਿਆਂ ਵੱਡੇ ਪੱਧਰ ’ਤੇ ਸਹਿਯੋਗ ਵਜੋਂ ਕੇਂਦਰੀ ਸੁਰੱਖਿਆ ਬਲਾਂ ਯਾਨੀ ਕਿ ਪੈਰਾ ਮਿਲਟਰੀ ਫੋਰਸ ਵਲੋਂ ਵੀ ਪਹੁੰਚ ਕੇ ਸੁਰੱਖਿਆ ਪ੍ਰਦਾਨ ਕਰਨ ਵਿਚ ਮਦਦ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਅਣਸੁਖਾਵੀਂ ਤੇ ਗੈਰ ਕਾਨੂੰਨੀ ਗਤੀਵਿਧੀ ਨਾ ਹੋ ਸਕੇ।ਐਸ. ਪੀ. ਸਿਟੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਫਲੈਗ ਮਾਰਚ ਕੱਢ ਕੇ ਸਿਰਫ਼ ਲੋਕਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਹੋ ਬਾਰੇ ਅਹਿਸਾਸ ਹੀ ਨਹੀਂ ਕਰਵਾਇਆ ਜਾਂਦਾ ਬਲਕਿ ਫਲੈਗ ਮਾਰਚ ਕੱਢਣ ਵੇਲੇ ਜੇਕਰ ਕੋਈ ਗੈਰ ਕਾਨੂੰਨੀ ਗਤੀਵਿਧੀ ਦਾ ਪਤਾ ਚਲਦਾ ਹੈ ਤਾਂ ਮੌਕੇ ’ਤੇ ਕਾਰਵਾਈ ਵੀ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇੰਟਰ ਡਿਸਟਿ੍ਰਕਟ 14 ਅਤੇ ਇੰਟਰ ਸਟੇਟ 8 ਨਾਕਾਬੰਦੀਆਂ ਕੀਤੀਆਂ ਗਈਆਂ ਹਨ ਤਾਂ ਜੋ ਕਿਧਰੋਂ ਵੀ ਕੋਈ ਵੀ ਗੈਰ ਕਾਨੂੰਨੀ ਹਰਕਤ ਨਾ ਹੋ ਸਕੇ ਤੇ ਸ਼ਹਿਰ ਵਿਚ ਥਾਈਂ ਥਾਈਂ ਚੌਂਕਾਂ ਵਿਚ ਪੁਲਸ ਅਤੇ ਪੈਰਾ ਮਿਲਟਰੀ ਫੋਰਸ ਵਲੋਂ 24 ਘੰਟੇ ਡਿਊਟੀ ਦੇ ਕੇ ਮਾਹੌਲ ਨੂੰ ਸ਼ਾਂਤ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਵਿਚ ਹਾਲ ਦੀ ਘੜੀ ਕੁੱਝ ਦਿਨਾਂ ਤੋਂ ਇਕ ਪੈਰਾ ਮਿਲਟਰੀ ਫੋਰਸ ਦੀ ਕੰਪਨੀ ਆਈ ਹੈ, ਜਿਸ ਵਿਚ 7 ਸੈਕਸ਼ਨ ਹੁੰਦੇ ਹਨ ਅਤੇ ਸਮੇਂ ਦੇ ਮੁਤਾਬਕ ਹੋਰ ਪੈਰਾ ਮਿਲਟਰੀ ਫੋਰਸ ਦੀਆਂ ਕੰਪਨੀਆਂ ਵੀ ਪਹੁੰਚ ਜਾਣਗੀਆਂ।     

Related Post