July 6, 2024 01:25:44
post

Jasbeer Singh

(Chief Editor)

Latest update

ਚੰਗੀ ਸਿਹਤ ਤੇ ਕੌਲਸਟ੍ਰੌਲ ਕੰਟਰੋਲ ਲਈ ਪੀਓ ਮਿਕਸ ਜੂਸ, ਇਹਨਾਂ ਫਲਾਂ ਨੂੰ ਕਰੋ ਸ਼ਾਮਿਲ

post-img

ਅਸਲ ਵਿਚ ਇਸ ਦਾ ਵੱਡਾ ਕਾਰਨ ਹੈ ਕਿ ਸਾਡੀ ਸਰੀਰ ਨੂੰ ਲੋੜੀਂਦੇ ਸਾਰੇ ਤਰ੍ਹਾਂ ਪੌਸ਼ਕ ਤੱਤ ਨਹੀਂ ਮਿਲਦੇ। ਇਸ ਤੋਂ ਬਚਣ ਦਾ ਇਕ ਇਕੋ ਤਰੀਕਾ ਹੈ ਕਿ ਸਾਡੀ ਡਾਇਟ ਵਿਚ ਸੁਧਾਰ ਕੀਤਾ ਜਾਵੇ। ਸਾਡੇ ਰੋਜ਼ਾਨਾ ਦੇ ਭੋਜਨ ਵਿਚ ਫਲਾਂ ਨੂੰ ਸ਼ਾਮਿਲ ਕਰਕੇ ਅਸੀਂ ਆਪਣੀ ਸਿਹਤ ਦਾ ਖਿਆਲ ਚੰਗੀ ਤਰ੍ਹਾਂ ਰੱਖ ਸਕਦੇ ਹਾਂ। ਫਲਾਂ ਦਾ ਜੂਸ ਸਾਡੇ ਲਈ ਬਹੁਤ ਫਾਇਦੇਮੰਦ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇਕ ਸਪੈਸ਼ਲ ਮਿਕਸ ਜੂਸ ਬਾਰੇ ਦੱਸਣ ਜਾ ਰਹੇ ਹਾਂ ਜੋ ਕੌਲੈਸਟ੍ਰੌਲ ਕੰਟਰੋਲ ਕਰਨ ਵਿਚ ਬਹੁਤ ਮੱਦਦਗਾਰ ਸਾਬਿਤ ਹੁੰਦਾ ਹੈ –ਹਰ ਨਵੇਂ ਦਿਨ ਦੇ ਨਾਲ ਲੋਕਾਂ ਦੀ ਸਿਹਤ ਦਾ ਗ੍ਰਾਫ ਡਿੱਗਦਾ ਜਾ ਰਿਹਾ ਹੈ। ਅਸਲ ਵਿਚ ਬਦਲ ਰਹੀ ਜੀਵਨ ਸ਼ੈਲੀ ਤੇ ਇਸ ਦੇ ਨਾਲ ਹੀ ਬਦਲ ਰਹੀਆਂ ਸਾਡੀਆਂ ਭੋਜਨ ਆਦਤਾਂ ਸਾਨੂੰ ਮਾੜੀ ਸਿਹਤ ਵੱਲ ਲਿਜਾ ਰਹੀਆਂ ਹਨ। ਅਜਿਹੇ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਨੇ ਸਾਡੇ ਸਰੀਰ ਨੂੰ ਘੇਰਾ ਪਾਇਆ ਹੋਇਆ ਹੈ। ਇਹਨਾਂ ਵਿਚੋਂ ਇਕ ਵੱਡੀ ਸਮੱਸਿਆ ਹੈ, ਬੈਡ ਕੌਲੈਸਟ੍ਰੌਲ ਦਾ ਵਾਧਾ। ਇਹ ਸਮੱਸਿਆ ਹੁਣ ਆਮ ਬਣਦੀ ਜਾ ਰਹੀ ਹੈ, ਲਗਭਗ ਹਰ ਤੀਜਾ ਇਨਸਾਨ ਇਸ ਸਮੱਸਿਆ ਤੋਂ ਵੱਧ ਜਾਂ ਘੱਟ ਪੀੜ੍ਹਤ ਹੈ। ਅਸਲ ਵਿਚ ਇਸ ਦਾ ਵੱਡਾ ਕਾਰਨ ਹੈ ਕਿ ਸਾਡੀ ਸਰੀਰ ਨੂੰ ਲੋੜੀਂਦੇ ਸਾਰੇ ਤਰ੍ਹਾਂ ਪੌਸ਼ਕ ਤੱਤ ਨਹੀਂ ਮਿਲਦੇ। ਇਸ ਤੋਂ ਬਚਣ ਦਾ ਇਕ ਇਕੋ ਤਰੀਕਾ ਹੈ ਕਿ ਸਾਡੀ ਡਾਇਟ ਵਿਚ ਸੁਧਾਰ ਕੀਤਾ ਜਾਵੇ। ਸਾਡੇ ਰੋਜ਼ਾਨਾ ਦੇ ਭੋਜਨ ਵਿਚ ਫਲਾਂ ਨੂੰ ਸ਼ਾਮਿਲ ਕਰਕੇ ਅਸੀਂ ਆਪਣੀ ਸਿਹਤ ਦਾ ਖਿਆਲ ਚੰਗੀ ਤਰ੍ਹਾਂ ਰੱਖ ਸਕਦੇ ਹਾਂ। ਫਲਾਂ ਦਾ ਜੂਸ ਸਾਡੇ ਲਈ ਬਹੁਤ ਫਾਇਦੇਮੰਦ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇਕ ਸਪੈਸ਼ਲ ਮਿਕਸ ਜੂਸ ਬਾਰੇ ਦੱਸਣ ਜਾ ਰਹੇ ਹਾਂ ਜੋ ਕੌਲੈਸਟ੍ਰੌਲ ਕੰਟਰੋਲ ਕਰਨ ਵਿਚ ਬਹੁਤ ਮੱਦਦਗਾਰ ਸਾਬਿਤ ਹੁੰਦਾ ਹੈ –ਮਿਕਸ ਜੂਸ ਸਾਡਾ ਜੀਵਨ ਰੰਗ ਬਰੰਗਾ ਹੈ। ਕਦੇ ਖੁਸ਼ੀ ਹੈ, ਕਦੇ ਆਮ ਸਥਿਤੀ ਤੇ ਕਦੇ ਬਹੁਤ ਹੀ ਗ਼ਮੀ। ਇਵੇਂ ਹੀ ਸਾਡੇ ਖਾਣ ਪੀਣ ਵਿਚ ਵੀ ਵੰਨ ਸੁਵੰਨਤਾ ਹੋਣੀ ਚਾਹੀਦੀ ਹੈ ਤੇ ਇਹ ਗੱਲ ਜੂਸ ਉੱਤੇ ਵੀ ਲਾਗੂ ਹੁੰਦੀ ਹੈ। ਕਿਸੇ ਇਕ ਫਲ ਦੀ ਬਜਾਇ ਕੁਝ ਇਕ ਫਲਾਂ ਤੋਂ ਮਿਲਕੇ ਬਣਨ ਵਾਲਾ ਜੂਸ ਸਾਡੀ ਸਿਹਤ ਨੂੰ ਵਧੇਰੇ ਲਾਭ ਪਹੁੰਚਾਉਂਦਾ ਹੈ। ਇਸ ਨੂੰ ਮਿਕਸ ਜੂਸ ਦਾ ਨਾਮ ਦਿੱਤਾ ਜਾਂਦਾ ਹੈ। ਪਰ ਮਿਕਸ ਜੂਸ ਵਿਚ ਕਿਹੜੇ ਫਲਾਂ ਦਾ ਮੇਲ ਕਰਾਉਣਾ ਹੈ, ਇਹ ਗੱਲ ਬਹੁਤ ਅਹਿਮ ਹੈ। ਜੇਕਰ ਤੁਸੀਂ ਕੌਲੈਸਟ੍ਰੌਲ ਤੋਂ ਬਚਣਾ ਚਾਹੁੰਦੇ ਹੋ ਤਾਂ ਅੰਗੂਰ, ਸੰਤਰਾ, ਸੇਬ, ਅਨਾਰ ਅਤੇ ਅਨਾਨਾਸ ਫਲਾਂ ਦਾ ਮਿਕਸ ਜੂਸ ਤਿਆਰ ਕਰਕੇ ਪੀਓ। ਸੇਬ ਫਾਇਬਰ ਭਰਪੂਰ ਹੁੰਦਾ ਤੇ ਕੌਲੈਸਟ੍ਰੌਲ ਘੱਟ ਕਰਦਾ ਹੈ।ਹਰ ਰੋਜ਼ ਇਕ ਗਿਲਾਸ ਹੁਣ ਮਿਕਸ ਜੂਸ ਦਾ ਵਧੇਰੇ ਲਾਭ ਲੈਣ ਦੀ ਗੱਲ ਕਰੀਏ ਤਾਂ ਇਸ ਨੂੰ ਹਰ ਰੋਜ਼ ਸਵੇਰ ਵੇਲੇ ਪੀਓ। ਹਰ ਸੁਭਾ ਸਦੇਹਾਂ ਉੱਠਣ ਦੀ ਆਦਤ ਪਾਓ। ਸੈਰ ਕਰੋ ਤੇ ਵਾਪਸ ਵੇਲੇ ਇਕ ਗਲਾਸ ਮਿਕਸ ਜੂਸ ਦਾ ਪੀਅ ਲਵੋ। ਇਸ ਨਾਲ ਤੁਹਾਨੂੰ ਇਨਸਟੈਂਟ ਐਨਰਜੀ ਵੀ ਮਿਲੇਗੀ ਤੇ ਤੁਹਾਡਾ ਸਰੀਰ ਦਿਨ ਭਰ ਲਈ ਚਾਰਜ ਹੋ ਜਾਵੇਗਾ। ਹਰ ਰੋਜ਼ ਦਾ ਇਹ ਇਕ ਗਿਲਾਸ ਤੁਹਾਡੇ ਕੌਲਸਟ੍ਰੌਲ ਨੂੰ ਕੰਟਰੋਲ ਕਰੇਗਾ ਤੇ ਤੁਹਾਡਾ ਦਿਲ ਸਦਾ ਜਿੰਦਾਬਾਦ ਰਹੇਗਾ।ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।

Related Post