July 6, 2024 00:46:12
post

Jasbeer Singh

(Chief Editor)

Patiala News

ਗੋਲਡ ਮੈਡਲਿਸਟ ਰੁਪੇਸ਼ ਕੁਮਾਰ ਬੇਗੜਾ ਨੇ ਬਤੌਰ ਜ਼ਿਲਾ ਖੇਡ ਅਧਿਕਾਰੀ ਅਹੁਦਾ ਸੰਭਾਲਿਆ

post-img

ਪਟਿਆਲਾ, 14 ਮਾਰਚ (ਜਸਬੀਰ)-ਆਲ ਇੰਡੀਆ ਇੰਟਰ ਵਰਸਿਟੀ ਖੇਡਾਂ ਵਿੱਚ ਗੋਲਡ ਮੈਡਲ ਜੇਤੂ ਅਤੇ ਬਾਸਕਟਬਾਲ ਦੇ ਸੀਨੀਅਰ ਕੋਚ ਰੁਪੇਸ਼ ਕੁਮਾਰ ਬੇਗੜਾ ਨੂੰ ਪੰਜਾਬ ਸਰਕਾਰ ਨੇ ਬਤੌਰ ਜ਼ਿਲਾ ਖੇਡ ਅਫਸਰ ਪਟਿਆਲਾ ਵਿਖੇ ਨਿਯੁਕਤ ਕੀਤਾ ਹੈ। ਜਿਨ੍ਹਾਂ ਨੇ ਆਪਣਾ ਅਹੁਦਾ ਵੀ ਸੰਭਾਲ ਲਿਆ ਹੈ। ਗੋਲਡ ਮੈਡਲਿਸਟ ਰੁਪੇਸ਼ ਕੁਮਾਰ ਦੀ ਪਹਿਲੀ ਨਿਯੁਕਤੀ ਸਾਲ 2020 ਦੌਰਾਨ ਬਤੌਰ ਜ਼ਿਲਾ ਖੇਡ ਅਫਸਰ ਰੂਪਨਗਰ ਵਿਖੇ ਹੋਈ ਸੀ। ਅਹੁਦਾ ਸੰਭਾਲਣ ਉਪਰੰਤ ਗੱਲਬਾਤ ਕਰਦਿਆਂ ਨਵ ਨਿਯੁਕਤ ਜ਼ਿਲਾ ਖੇਡ ਅਧਿਕਾਰੀ ਰੁਪੇਸ਼ ਕੁਮਾਰ ਬੇਗੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸਾਂ ਹੇਠ ਅਤੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਨਿਗਰਾਨੀ ਹੇਠ ਪ੍ਰਮੁੱਖ ਸਕੱਤਰ ਸਰਬਜੀਤ ਸਿੰਘ, ਸਪੈਸ਼ਲ ਸੈਕਟਰੀ ਡਾ. ਐੱਸ.ਪੀ. ਅਨੱਧਾ ਅਤੇ ਡਿਪਟੀ ਡਾਇਰੈਕਟਰ ਡਾ. ਪਰਮਿੰਦਰ ਸਿੰਘ ਅਤੇ ਏਡੀਐੱਸ ਰਣਵੀਰ ਸਿੰਘ ਭੰਗੂ ਅਗਵਾਈ ਹੇਠ ਖੇਡ ਵਿਭਾਗ ਪੰਜਾਬ ਲਗਾਤਾਰ ਬੁਲੰਦੀਆਂ ਛੂਹ ਰਿਹਾ ਹੈ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਨੇ ਸੂਬੇ ਅੰਦਰ ਖੇਡ ਸੱਭਿਆਚਾਰ ਸਿਰਜ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੋੜ ਕੇ ਖੇਡਾਂ ਵੱਲ ਪ੍ਰੇਰਿਤ ਕੀਤਾ ਹੈ, ਜਿਸ ਵਿੱਚ ਸਭ ਤੋਂ ਵੱਡਾ ਯੋਗਦਾਨ ‘ਖੇਡਾਂ ਵਤਨ ਪੰਜਾਬ ਦੀਆਂ‘ ਨੇ ਪਾਇਆ ਹੈ ਜੋ ਕਿ ਪੰਜਾਬ ਸਰਕਾਰ ਦਾ ਇੱਕ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਅੱਗੇ ਆਖਿਆ ਕਿ ਪਟਿਆਲਾ ਜ਼ਿਲਾ ਖੇਡਾਂ ਪੱਖੋਂ ਕਾਫੀ ਅੱਗੇ ਹੈ ਇਸ ਲਈ ਪਟਿਆਲਾ ਜ਼ਿਲੇ ਵਿੱਚ ਨਿਯੁਕਤੀ ਨਾਲ ਉਹਨਾਂ ਦੀ ਜ?ਿੰਮੇਵਾਰੀ ਹੋਰ ਵੀ ਵਧ ਗਈ ਹੈ। ਉਹਨਾਂ ਕਿਹਾ ਕਿ ਉਹ ਜ਼ਿਲੇ ਭਰ ਦੇ ਕੋਚ ਸਾਹਿਬਾਨ ਅਤੇ ਖਿਡਾਰੀਆਂ ਨੂੰ ਹਰ ਪ੍ਰਕਾਰ ਦਾ ਸਾਜੋ ਸਮਾਨ ਪੰਜਾਬ ਸਰਕਾਰ ਪਾਸੋਂ ਮੁਹੱਈਆ ਕਰਵਾਉਣ ਲਈ ਯਤਨਸੀਲ ਰਹਿਣਗੇ ਤਾਂ ਜੋ ਜ਼ਿਲੇ ਦੇ ਵੱਡੀ ਗਿਣਤੀ ਖਿਡਾਰੀ ਵੱਖੋ ਵੱਖਰੀਆਂ ਖੇਡਾਂ ਵਿੱਚ ਮੱਲਾਂ ਮਾਰਦੇ ਹੋਏ ਵੱਧ ਤੋਂ ਵੱਧ ਗੋਲਡ ਮੈਡਲ ਹਾਸਲ ਕਰ ਸਕਣ। ਜ਼ਿਕਰਯੋਗ ਹੈ ਕਿ ਖੇਡ ਅਧਿਕਾਰੀ ਰੁਪੇਸ਼ ਕੁਮਾਰ ਇਸ ਤੋਂ ਪਹਿਲਾਂ ਬਤੌਰ ਜ਼ਿਲਾ ਖੇਡ ਅਫਸਰ ਰੂਪਨਗਰ, ਮੋਹਾਲੀ ਅਤੇ ਬਠਿੰਡਾ ਵਿਖੇ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਇਸ ਮੌਕੇ ਐਸਐਮਓ ਪਾਤੜਾਂ ਡਾ. ਲਵਕੇਸ ਕੁਮਾਰ, ਕਮਲਪ੍ਰੀਤ ਕੌਰ, ਸਾਬਕਾ ਪਿ੍ਰੰਸੀਪਲ ਮੰਜੂ ਭੱਟੀ, ਪ੍ਰਵੇਸ ਕੁਮਾਰ, ਦਿਨੇਸ ਕੁਮਾਰ, ਹਰਦੀਪ ਕੌਰ ਤੇ ਕੋਚ ਸਤਿੰਦਰ ਰਾਜੀ ਸਮੇਤ ਹੋਰ ਸਖਸੀਅਤਾਂ ਹਾਜ਼ਰ ਸਨ।   

Related Post