July 6, 2024 01:58:42
post

Jasbeer Singh

(Chief Editor)

Business

Paytm UPI ਯੂਜ਼ਰਸ ਲਈ ਖੁਸ਼ਖਬਰੀ, RBI ਨੇ ਸੇਵਾ ਨੂੰ ਬਰਕਰਾਰ ਰੱਖਣ ਲਈ ਚੁੱਕਿਆ ਵੱਡਾ ਕਦਮ

post-img

Paytm UPI ਯੂਜ਼ਰਸ ਲਈ ਖੁਸ਼ੀ ਦੀ ਖ਼ਬਰ ਆਈ ਹੈ। ਭਾਰਤੀ ਰਿਜ਼ਰਵ ਬੈਂਕ ਨੇ NPCI ਨੂੰ Paytm ਦੀ UPI ਸੇਵਾ ਨੂੰ ਬਣਾਈ ਰੱਖਣ ਲਈ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਹੈ। NPCI ਨੂੰ ਇੱਕ ਸਲਾਹ ਜਾਰੀ ਕਰਦੇ ਹੋਏ ਕੇਂਦਰੀ ਬੈਂਕ ਨੇ ਕਿਹਾ ਕਿ Paytm ਐਪ ਵੱਲੋਂ ਸੇਵਾ ਨੂੰ ਬਣਾਈ ਰੱਖਣ ਲਈ NPCI ਨੂੰ ਭੁਗਤਾਨ ਸੇਵਾ ਪ੍ਰਦਾਤਾ ਦੇ ਤੌਰ ‘ਤੇ ਉੱਚ ਮਾਤਰਾ ਵਾਲੇ UPI ਲੈਣ-ਦੇਣ ਨੂੰ ਸੰਭਾਲਣ ਦੀ ਸਮਰੱਥਾ ਵਾਲੇ 4-5 ਬੈਂਕਾਂ ਦੇ ਪ੍ਰਮਾਣੀਕਰਨ ਦੀ ਸਹੂਲਤ ਪ੍ਰਦਾਨ ਕਰਨੀ ਚਾਹੀਦੀ ਹੈ।ਜ਼ਿਕਰਯੋਗ ਹੈ ਕਿ ਭਾਰਤੀ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਦੇ ਮੁਤਾਬਕ Paytm ਪੇਮੈਂਟਸ ਬੈਂਕ 15 ਮਾਰਚ ਤੋਂ ਬੰਦ ਰਹੇਗਾ। ਅਜਿਹੀ ਸਥਿਤੀ ਵਿੱਚ ਪੇਟੀਐਮ ਨੂੰ ਬਿਨਾਂ ਕਿਸੇ ਰੁਕਾਵਟ ਦੇ UPI ਲੈਣ-ਦੇਣ ਨੂੰ ਜਾਰੀ ਰੱਖਣ ਲਈ ਇੱਕ ਥਰਡ ਪਾਰਟੀ ਐਪਲੀਕੇਸ਼ਨ ਪ੍ਰੋਵਾਈਡਰ (TPAP) ਦੀ ਜ਼ਰੂਰਤ ਹੋਏਗੀ ਜਿਸ ਦੀ ਸਹੂਲਤ NPCI ਪ੍ਰਵਾਨਿਤ ਬੈਂਕਾਂ ਦੁਆਰਾ ਪ੍ਰਦਾਨ ਕੀਤੀ ਜਾਵੇਗੀ।ਗਾਹਕਾਂ ਨੂੰ ਖਾਤੇ ਟ੍ਰਾਂਸਫਰ ਕਰਨ ਦੀ ਮਿਲੇਗੀ ਸਹੂਲਤ RBI ਦਾ ਇਹ ਹੁਕਮ ਗਾਹਕਾਂ ਨੂੰ ਯੂਪੀਆਈ ਅਕਾਊਂਟ ਟਰਾਂਸਫਰ ਕਰਨ ਵਿੱਚ ਮਦਦ ਕਰੇਗਾ। UPI ਖਾਤੇ ਨੂੰ ਕਿਰਿਆਸ਼ੀਲ ਰੱਖਣ ਲਈ, ਇਸਨੂੰ ਬੈਂਕ ਖਾਤੇ ਨਾਲ ਲਿੰਕ ਕਰਨ ਦੀ ਲੋੜ ਹੈ। ਵਰਤਮਾਨ ਵਿੱਚ, ਬਹੁਤ ਸਾਰੇ ਗਾਹਕ ਹਨ ਜੋ ਪੇਟੀਐਮ ਪੇਮੈਂਟ ਬੈਂਕ ਦੁਆਰਾ UPI ਦੀ ਵਰਤੋਂ ਕਰਦੇ ਹਨ। ਪੇਟੀਐਮ ਪੇਮੈਂਟਸ ਬੈਂਕ 15 ਮਾਰਚ ਤੋਂ ਬਾਅਦ ਸੇਵਾਵਾਂ ਪ੍ਰਦਾਨ ਨਹੀਂ ਕਰ ਸਕੇਗਾ। ਜੇਕਰ ਕੋਈ ਪੇਟੀਐਮ ਪੇਮੈਂਟ ਬੈਂਕ ਗਾਹਕ 15 ਤਾਰੀਖ ਤੋਂ ਪਹਿਲਾਂ ਆਪਣੇ UPI ਖਾਤੇ ਨੂੰ ਕਿਸੇ ਹੋਰ ਬੈਂਕ ਨਾਲ ਲਿੰਕ ਨਹੀਂ ਕਰਦਾ ਹੈ, ਤਾਂ ਉਹ ਅੱਗੇ ਤੋਂ ਟ੍ਰਾਂਜੈਕਸ਼ਨ ਜਾਰੀ ਨਹੀਂ ਰੱਖ ਸਕਦਾ ਹੈ।ਤੁਹਾਨੂੰ 4-5 ਬੈਂਕਾਂ ਦਾ ਮਿਲੇਗਾ ਵਿਕਲਪ RBI ਨੇ NCPI ਨੂੰ Paytm ਦੀ ਮਦਦ ਕਰਨ ਲਈ ਕਿਹਾ ਹੈ ਤਾਂ ਜੋ Paytm UPI ਦੀਆਂ ਸੇਵਾਵਾਂ ਚਾਲੂ ਰਹਿਣ। NCPI ਦੀ ਅਗਵਾਈ ਵਿੱਚ ਦੇਸ਼ ਭਰ ਵਿੱਚ UPI ਲੈਣ-ਦੇਣ ਕੀਤੇ ਜਾਂਦੇ ਹਨ। RBI ਨੇ ਕਿਹਾ ਹੈ ਕਿ NCPI ਨੂੰ Paytm ਉਪਭੋਗਤਾਵਾਂ ਨੂੰ 4 ਤੋਂ 5 ਬੈਂਕਾਂ ਦਾ ਵਿਕਲਪ ਪ੍ਰਦਾਨ ਕਰਨ ਵਿੱਚ ਮਦਦ ਕਰਨੀ ਚਾਹੀਦੀ ਹੈ, ਤਾਂ ਜੋ ਉਹ ਆਸਾਨੀ ਨਾਲ ਆਪਣੇ UPI ਖਾਤੇ ਨੂੰ ਨਵੇਂ ਬੈਂਕ ਨਾਲ ਲਿੰਕ ਕਰ ਸਕਣ ਅਤੇ 15 ਮਾਰਚ ਤੋਂ ਬਾਅਦ ਆਪਣੀ UPI ਸੇਵਾ ਜਾਰੀ ਰੱਖ ਸਕਣ।15 ਮਾਰਚ ਮਿਲੀ ਮਹੂਲਤ ਭਾਰਤੀ ਰਿਜ਼ਰਵ ਬੈਂਕ (RBI) ਨੇ ਪਹਿਲਾਂ 29 ਫਰਵਰੀ ਤੋਂ ਬਾਅਦ ਪੇਟੀਐਮ ਪੇਮੈਂਟ ਬੈਂਕ ਦੀਆਂ ਸੇਵਾਵਾਂ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਸੀ। ਬਾਅਦ ਵਿੱਚ ਸੇਵਾਵਾਂ ਜਾਰੀ ਰੱਖਣ ਲਈ 15 ਹੋਰ ਦਿਨਾਂ ਦਾ ਸਮਾਂ ਦਿੱਤਾ ਗਿਆ। ਇਸ ਤੋਂ ਪਹਿਲਾਂ RBI ਨੇ ਪੇਟੀਐਮ ਪੇਮੈਂਟਸ ਬੈਂਕ ਨੂੰ 29 ਫਰਵਰੀ ਤੋਂ ਬਾਅਦ ਨਵੇਂ ਡਿਪਾਜ਼ਿਟ ਅਤੇ ਕ੍ਰੈਡਿਟ ਲੈਣ-ਦੇਣ ਨੂੰ ਰੋਕਣ ਦਾ ਆਦੇਸ਼ ਦਿੱਤਾ ਸੀ। ਹੁਣ ਪੇਟੀਐਮ ਪੇਮੈਂਟਸ ਬੈਂਕ ਨੂੰ 15 ਮਾਰਚ 2024 ਤੱਕ ਦਾ ਸਮਾਂ ਦਿੱਤਾ ਗਿਆ ਹੈ।

Related Post