July 6, 2024 01:08:58
post

Jasbeer Singh

(Chief Editor)

Punjab, Haryana & Himachal

ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਮਾਸ ਕਮਿਊਨੀਕੇਸ਼ਨ ਵਿਭਾਗ ਨੇ ਕੀਤਾ ਪੰਜਾਬ ਵਿਧਾਨ ਸਭਾ ਦਾ ਦੌਰਾ

post-img

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਸ ਕਮਿਊਨੀਕੇਸ਼ਨ ਵਿਭਾਗ ਦੇ ਵਿਦਿਆਰਥੀਆਂ ਨੇ ਪੰਜਾਬ ਵਿਧਾਨਸਭਾ ( ਚੰਡੀਗੜ੍ਹ ) ਵਿਖੇ ਵਿਦਿਅਕ ਦੌਰਾ ਕੀਤਾ । ਯੂਨੀਵਰਸਿਟੀ ਦੇ ਵੱਲੋਂ ਵਿਦਿਆਰਥੀਆਂ ਦੀ ਵਿਧਿਅਕ ਪ੍ਰਕਿਰਿਆ ਅਤੇ ਲੋਕਤਾਂਤ੍ਰਿਕ ਪ੍ਰਣਾਲੀ ਦੇ ਪ੍ਰਸਾਰਣ ਬਾਰੇ ਸਿੱਧੀ ਜਾਣਕਾਰੀ ਦੇਣ ਲਈ ਦੌਰਾ ਦੀ ਵਿਵਸਥਾ ਕੀਤੀ ਗਈ ਸੀ। ਵਿਭਾਗ ਦੇ ਪ੍ਰੋਫੇਸਰਾਂ ਅਤੇ ਅਨੁਭਵੀ ਗਾਈਡਾਂ ਦੇ ਮਾਰਗਦਰਸ਼ਨ ਨਾਲ ਵਿਦਿਆਰਥੀਆਂ ਨੇ ਪੰਜਾਬ ਵਿਧਾਨਸਭਾ ਦਾ ਦੌਰਾ ਕੀਤਾ। ਉਨ੍ਹਾਂ ਨੂੰ ਵਿਧਾਨਸਭਾ ਦੀ ਕਾਰਵਾਈ , ਬਹਿਸ ਅਤੇ ਹੱਕ ਲੈਣ ਦੀ ਤਕਨੀਕ ਦੀ ਕਵਾਇਦ ਦੇ ਬਾਰੇ ਵਿੱਚ ਜਾਣਕਾਰੀ ਲਈ ਅਸੈਂਬਲੀ ਦਾ ਵਿਆਪਕ ਦੌਰਾ ਕਰਵਾਇਆ ਗਿਆ । ਗੱਲਬਾਤ ਕਰਦਿਆਂ ਪ੍ਰੋਫੈਸਰ ਡਾ. ਪਲਵਿੰਦਰ ਭਾਟੀਆ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਸ ਕਮਿਊਨੀਕੇਸ਼ਨ ਵਿਭਾਗ ਦੇ ਵਿਦਿਆਰਥੀਆਂ ਲਈ ਇਹ ਮਾਣ ਦੀ ਗੱਲ ਹੈ ਕਿ ਉਨ੍ਹਾਂ ਨੂੰ ਸਿਆਸੀ ਗਤੀਵਿਧਆਂ ਬਾਰੇ ਸਿੱਖਿਆ ਲੈਣ ਦਾ ਮੌਕਾ ਪ੍ਰਾਪਤ ਹੋਇਆ ਹੈ । ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੌਰੇ ਦੇ ਦੌਰਾਨ ਵਿਦਿਆਰਥੀ ਲੋਕਤਾਂਤ੍ਰਿਕ ਪ੍ਰਣਾਲੀ ਦੇ ਨਾਲ ਵੀ ਵਾਕਿਫ ਹੋਏ ਜੋ ਕਿ ਉਹਨਾਂ ਦੇ ਸਿੱਖਿਆ ਦੇ ਵਿੱਚ ਹੋਰ ਵਾਧਾ ਕਰੇਗੀ ਅਤੇ ਇਸ ਨਾਲ ਉਹਨਾਂ ਨੂੰ ਸਿਆਸੀ ਸਰਗਰਮੀਆਂ ਬਾਰੇ ਵੀ ਵਧੇਰੇ ਜਾਣਕਾਰੀ ਮਿਲੇਗੀ । ਉਨ੍ਹਾਂ ਕਿਹਾ ਵਿਧਾਨਸਭਾ ਸੈਸ਼ਨ ਦੇ ਦੌਰਾਨ ਵਿਦਿਆਰਥੀਆਂ ਨੂੰ ਸੈਸ਼ਨ ਦੀ ਪ੍ਰਕਿਰਿਆ ਦੇ ਬਾਰੇ ਸਿੱਖਿਆ ਮਿਲੀ ਅਤੇ ਪੰਜਾਬ ਦੀ ਰਾਜਨੀਤੀ ਨੂੰ ਨੇੜਤਾ ਤੋਂ ਸਮਝਣ ਦਾ ਮੌਕਾ ਮਿਲਿਆ ਹੈ । ਇਸ ਦੌਰਾਨ ਵਿਦਿਆਰਥੀਆਂ ਨੇ ਦੱਸਿਆ ਕਿ ਸਾਡੇ ਲਈ ਮਾਣ ਦੀ ਗੱਲ ਹੈ ਕਿ ਸਾਨੂੰ ਇਹ ਅਫਸਰ ਪ੍ਰਾਪਤ ਹੋਇਆ ਹੈ ਅਤੇ ਅਸੀਂ ਆਪਣੇ ਪੰਜਾਬ ਦੇ ਚੁਣੇ ਗਏ ਵਿਧਾਇਕਾਂ ਅਤੇ ਮੰਤਰੀਆਂ ਦੀ ਰਾਜਨੀਤਿਕ ਪ੍ਰਕਿਰਿਆ ਨੂੰ ਨੇੜਤਾ ਨਾਲ ਸਮਝਿਆ ਅਤੇ ਅਨੁਭਵ ਹੈ । ਉਹਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦਾ ਦੌਰਾ ਸਾਡੇ ਜੀਵਨ ਦੇ ਵਿੱਚ ਇੱਕ ਯਾਦਗਾਰ ਵੱਜੋਂ ਵੀ ਰੇਹੇਗਾ ਅਤੇ ਅਸੀਂ ਸਿਆਸਤ ਨੂੰ ਹੋਰ ਬਰੀਕੀ ਨਾਲ ਸਮਝ ਸਕੇ ਹਾਂ ।

Related Post