July 6, 2024 01:37:37
post

Jasbeer Singh

(Chief Editor)

Patiala News

ਡੈਂਟਲ ਓ.ਪੀ.ਡੀ ਵਿੱਚ ਮਨਾਇਆ ਗਿਆ ਵਿਸ਼ਵ ਓਰਲ ਹੈਲਥ ਦਿਵਸ

post-img

ਪਟਿਆਲਾ, 20 ਮਾਰਚ (ਜਸਬੀਰ)-ਮੂੰਹ ਦੀ ਸਾਫ ਸਫਾਈ ਅਤੇ ਬਿਮਾਰੀਆਂ ਤੋਂ ਬਚਾਅ ਦੀ ਜਾਗਰੂਕਤਾ ਲਈ ਥੀਮ ‘‘ ਇੱਕ ਸਿਹਤਮੰਦ ਮੂੰਹ ਹੈ-ਇੱਕ ਸਿਹਤਮੰਦ ਸਰੀਰ‘‘ ਤਹਿਤ ਐਮ.ਐਸ.ਡਾ. ਜਗਪਾਲਇੰਦਰ ਸਿੰਘ ਅਤੇ ਡੀ.ਡੀ.ਐਚ.ਓ.ਪਟਿਆਲਾ  ਡਾ. ਸੁਨੰਦਾ ਗਰੋਵਰ ਦੀ ਯੋਗ ਅਗਵਾਈ ਵਿਚ ਵਿਸ਼ਵ ਓਰਲ ਸਿਹਤ ਦਿਵਸ ਦਾ ਆਯੋਜਨ ਮਾਤਾ ਕੁੱਸ਼ਲਿਆ ਹਸਪਤਾਲ ਦੀ ਡੈਂਟਲ ਓ.ਪੀ.ਡੀ ਵਿਖੇ ਕੀਤਾ ਗਿਆ।ਮਰੀਜਾਂ ਦੇ ਨਾਲ ਹਾਜਰ ਡਾਕਟਰਾਂ ਅਤੇ ਸਟਾਫ ਮੈਂਬਰਾਂ ਵੱਲੋਂ ਮੂੰਹ ਦੀ ਸਾਫ ਸਫਾਈ ਅਤੇ ਸਿਹਤਮੰਦ ਰੱਖਣ ਦੀ ਸਹੂੰ ਚੁੱਕੀ ਗਈ ।ਇਸ ਮੋਕੇ ਦੰਦ ਵਿਬਾਗ ਦੇ ਡਾਕਟਰਾਂ ਵੱਲੋਂ ਦੰਦਾਂ ਦੀ ਸਹਾਇਤਾ ਅਤੇ ਸਿਹਤਮੰਦ ਬਨਾਮ ਗੈਰ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਨੂੰ ਦਰਸਾਉਂਦੀ ਪ੍ਰਦਰਸ਼ਨੀ ਲਗਵਾਈ ਗਈ ।ਮਰੀਜਾਂ ਨੂੰ ਬੁਰਸ਼ ਕਰਨ ਦੀਆਂ ਤਕਨੀਕਾਂ ਦਾ ਪ੍ਰਦਰਸਨ ਕੀਤਾ ਗਿਆ।ਡਾ. ਸੁਨੰਦਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੰਦਾਂ ਦੀ ਸੰਭਾਲ ਲਈ ਸਾਨੂੰ ਦਿਨ ਵਿਚ ਦੋ ਵਾਰ ਅਤੇ ਰਾਤ ਨੂੰ ਸੋਣ ਤੋ ਪਹਿਲਾ ਜਰੂਰ ਬੁਰਸ਼ ਕੀਤਾ ਜਾਵੇ।ਮਿੱਠੀਆਂ ਜਾਂ ਦੰਦਾਂ ਨੂੰ ਚਿਪਕਣ ਵਾਲੇ ਪਦਾਰਥਾਂ ਨੂੰ ਖਾਣ ਤੋ ਗੁਰੇਜ ਕੀਤਾ ਜਾਵੇ ਅਤੇ ਜੇਕਰ ਖਾਣੇ ਵੀ ਹਨ ਤਾ ਅਜਿਹੀਆਂ ਚੀਜਾਂ ਖਾਣ ਤੋਂ ਬਾਦ ਬੁਰਸ਼ ਜਰੂਰ ਕੀਤਾ ਜਾਵੇ।ਹਰੇਕ ਛੇ ਮਹੀਨੇ ਬਾਦ ਦੰਦਾਂ ਦੇ ਮਾਹਰ ਡਾਕਟਰ ਤੋ ਚੈਕਅਪ ਜਰੂਰ ਕਰਵਾਇਆ ਜਾਵੇ। ਡਾ. ਸੁਨੰਦਾ ਗਰੋਵਰ ਨੇ ਕਿਹਾ ਚੰਗੇ ਤੇਂ ਸਿਹਤਮੰਦ ਦੰਦ ਤੰਦਰੁਸਤ ਸਿਹਤ ਦਾ ਆਧਾਰ ਹਨ।ਉੁਹਨਾਂ ਲੋਕਾਂ ਨੂੰ ਪਾਨ, ਤੰਬਾਕੁ, ਜਰਦਾ ਆਦਿ ਦੀ ਵਰਤੋ ਨਾ ਕਰਨ ਸਬੰਧੀ ਜਾਗਰੂਕ ਕਰਦੇ ਕਿਹਾ ਇਹਨਾਂ ਪਦਾਰਥਾਂ ਦੇ ਸੇਵਨ ਨਾਲ ਮੂੰਹ, ਜਬਾੜੇ ਆਦਿ ਦਾ ਕੈਂਸਰ ਹੋ ਸਕਦਾ ਹੈ ਜੋ ਕਿ ਮੱਨੁਖ ਨੂੰ ਸ਼ਰੀਰਕ, ਮਾਨਸਿਕ ਅਤੇ ਸਮਾਜਿਕ ਤੋਰ ਤੇ ਪ੍ਰਭਾਵਤ ਕਰਦੇ ਹਨ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗੋਇਲ ,ਸੀਨੀਅਰ ਮੈਡੀਕਲ ਅਫਸਰ ਅਸ਼ਰਫਜੀਤ ਚਾਹਲ ,ਦੰਦਾਂ ਦੇ ਮਾਹਰ ਡਾ. ਨਿਰਮਲ ਕੌਰ ,ਡਾ. ਦਮਿੰਦਰ ਸਿੰਘ,ਡਾ. ਸਵਿਤਾ ਗਰਗ ਹਾਜ਼ਰ ਸਨ।   

Related Post