July 6, 2024 01:27:54
post

Jasbeer Singh

(Chief Editor)

Punjab, Haryana & Himachal

ਪੋਲੀਓ ਜਾਗਰੂਕਤਾ ਲਈ ਰਿਕਸ਼ਿਆਂ ਨੂੰ ਕੀਤਾ ਰਵਾਨਾ, -03 ਤੋਂ 05 ਮਾਰਚ ਤੱਕ ਚਲਾਈ ਜਾਵੇਗੀ ਪਲਸ ਪੋਲੀਓ ਮੁਹਿੰਮ

post-img

ਪਟਿਆਲਾ, 1 ਮਾਰਚ (ਜਸਬੀਰ)-ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਏ ਜਾ ਰਹੇ ਰਾਸ਼ਟਰੀ ਟੀਕਾਕਰਣ ਦਿਵਸ ਤਹਿਤ ਪਲਸ ਪੋਲੀਓ ਮੁਹਿੰਮ 03 ਤੋਂ 05 ਮਾਰਚ ਦੇ ਸਬੰਧ ਵਿਚ ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲਂੋ ਅੱਜ ਪਲਸ ਪੋਲੀਓ ਮੁਹਿੰਮ ਦੇ ਪ੍ਰਚਾਰ ਲਈ ਦਫਤਰ ਸਿਵਲ ਸਰਜਨ ਤੋਂ ਰਿਕਸ਼ਿਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਡਾ. ਰਮਿੰਦਰ ਕੌਰ ਨੇ ਦੱਸਿਆ ਕਿ ਇਨ੍ਹਾਂ ਰਿਕਸ਼ਿਆ ਦਾ ਪ੍ਰਬੰਧ ਸਿਹਤ ਵਿਭਾਗ ਵੱਲਂੋ ਵੱਖ-ਵੱਖ ਮੁਹੱਲਿਆਂ, ਸਲੱਮ ਏਰੀਆ, ਫੈਕਟਰੀ ਏਰੀਆ, ਕਲੋਨੀਆਂ ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਪੋਲੀਓ ਮੁਹਿੰਮ ਦਾ ਪ੍ਰਚਾਰ ਕਰਨ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਜ਼ਿਲ੍ਹੇ ਵਿਚ 0-5 ਸਾਲ ਤੱਕ ਦੇ ਸਾਰੇ 1,83,478 ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਉਣ ਦਾ ਟੀਚਾ ਰੱਖਿਆ ਗਿਆ ਹੈ ਅਤੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ 03 ਮਾਰਚ ਦਿਨ ਐਤਵਾਰ ਨੂੰ ਜਿਲ੍ਹੇ ਵਿੱਚ ਜਗ੍ਹਾ ਜਗ੍ਹਾ ਬੱਚਿਆਂ ਨੂੰ ਦਵਾਈ ਪਿਲਾਉਣ ਲਈ 922 ਬੂਥ ਲਗਾਏ ਜਾਣਗੇ  ਅਤੇ 32 ਟਰਾਂਜਿਟ ਪੁਆਇੰਟ ਬਣਾਏ ਜਾਣਗੇ ।ਇਸ ਤੋ ਇਲਾਵਾ 25 ਮੋਬਾਇਲ ਟੀਮਾਂ ਵੀ ਬਣਾਈਆਂ ਗਈਆਂ ਹਨ, ਜਿਹੜੀਆਂ ਝੁੰਗੀ ਝੋਪੜੀਆਂ, ਮੈਰਿਜ ਪੈਲੇਸਾ, ਭੱਠਿਆਂ, ਪਥੇਰਾਂ, ਦਾਣਾਂ ਮੰਡੀਆਂ, ਸ਼ੈਲਰਾਂ ਤੇ ਨਵੀਆਂ ਉਸਾਰੀ ਅਧੀਨ ਇਮਾਰਤਾਂ ਵਿਚ ਰਹਿੰਦੇ ਮਜਦੂਰਾਂ ਦੇ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਉਣਗੀਆਂ। ਇਹਨਾਂ ਦੇ ਕੰਮ ਕਾਜ ਦੀ ਦੇਖਰੇਖ ਕਰਨ ਲਈ 194 ਸੁਪਰਵਾਈਜਰ ਲਗਾਏ ਗਏ ਹਨ।    ਜ਼ਿਲਾ ਟੀਕਾਕਰਨ ਅਫਸਰ ਡਾ. ਗੁਰਪ੍ਰੀਤ ਕੌਰ ਨੇ ਅਪੀਲ ਕੀਤੀ ਕਿ ਉਹ ਮੁਹਿੰਮ ਦੋਰਾਨ ਆਪਣੇ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀ ਨਾ-ਮੁਰਾਦ ਬਿਮਾਰੀ ਤਂੋ ਬਚਾਉਣ ਲਈ ਪੋਲੀਓ ਵੈਕਸੀਨ ਜਰੂਰ ਪਿਲਾਉਣ। ਉਹਨਾਂ ਦੱਸਿਆ ਕਿ 03 ਮਾਰਚ ਦਿਨ ਐਤਵਾਰ ਨੂੰ ਹਰੇਕ ਪਿੰਡ/ਸ਼ਹਿਰ, ਜਨਤਕ ਥਾਂਵਾ ਤੇਂ ਲੋੜ ਅਨੁਸਾਰ ਬੂਥ ਲਗਾਏ ਜਾਣਗੇ ਅਤੇ ਜ਼ੋ ਬੱਚੇ ਕਿਸੇ ਕਾਰਣ 03 ਮਾਰਚ ਦਿਨ  ਐਤਵਾਰ ਨੂੰ ਇਹਨਾਂ ਬੂਥਾਂ ਤੇ ਬੂੰਦਾਂ ਪੀਣ ਤੋਂ ਵਾਂਝੇ ਰਹਿ ਜਾਣਗੇ, ਉਨ੍ਹਾਂ ਨੂੰ 04 ਤੇਂ 05 ਮਾਰਚ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਪੋਲੀਓ ਰੋਕੂ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ ਜਾਣਗੀਆ। ਇਸ ਮੋਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਗੁਰਪ੍ਰੀਤ ਕੌਰ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ.ਜੇ ਸਿੰਘ,ਜਿਲ੍ਹਾ ਡੈਂਟਲ ਸਿਹਤ ਅਫਸਰ ਡਾ. ਸੁਨੰਦਾ, ਜਿਲ੍ਹਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਜਸਜੀਤ ਕੋਰ,  ਗੀਤਾ ਰਾਣੀ , ਕੁਲਦੀਪ ਕੋਰ, ਜਸਪਾਲ ਕੋਰ ਅਤੇ ਸਟਾਫ ਹਾਜ਼ਰ ਸੀ।

Related Post