July 6, 2024 01:49:56
post

Jasbeer Singh

(Chief Editor)

Patiala News

ਬੋਲੇਪਣ ਤੋਂ ਬਚਾਅ ਅਤੇ ਜਾਗਰੂਕਤਾ ਲਈ ਮਨਾਇਆ ਵਿਸ਼ਵ ਸੁਣਨ ਦਿਵਸ

post-img

ਪਟਿਆਲਾ, 2 ਮਾਰਚ (ਜਸਬੀਰ)-ਬੋਲਾਪਣ ਤੋਂ ਬਚਾਅ ਅਤੇ ਰੋਕਥਾਮ ਦੀ ਜਾਗਰੂਕਤਾ ਲਈ ਜਿਲ੍ਹਾ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਰਮਿੰਦਰ ਕੋਰ ਦੇ ਦਿਸ਼ਾ ਨਿਰਦੇਸ਼ਾ ਤੇ ਮਾਤਾ ਕੁਸ਼ਲਿਆ ਹਸਪਤਾਲ ਦੀ ਓ.ਪੀ.ਡੀ ਵਿੱਚ  ਈ.ਐਨ.ਟੀ ਮਾਹਰ ਡਾ. ਪ੍ਰਸੁੰਨ ਕੁਮਾਰ ਦੀ ਦੇਖ ਰੇਖ ਵਿੱਚ ਕੰਨਾਂ ਦੀ ਦੇਖ ਰੇਖ ਅਤੇ ਬਿਮਾਰੀਆਂ ਪ੍ਰਤੀ ਜਾਗਰੂਕਤਾ ਲਈ ਵਿਸ਼ਵ ਸੁਣਨ ਦਿਵਸ ਦਾ ਆਯੋਜਨ ਕੀਤਾ ਗਿਆ ।ਜਿਸ ਵਿੱਚ ਸਿਵਲ ਸਰਜਨ ਡਾ. ਰਮਿੰਦਰ ਕੋਰ, ਮੈਡੀਕਲ ਸੁਪਰਡੈਂਟ ਡਾ. ਜਗਪਾਲਇੰਦਰ ਸਿੰਘ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ.ਜੇ.ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗੋਇਲ ਵੱਲੋਂ ਸ਼ਮੂਲੀਅਤ ਕੀਤੀ ਗਈ।ਓ.ਪੀ.ਡੀ ਵਿੱਚ ਆਏ ਮਰੀਜਾਂ ਅਤੇ ਉਹਨਾਂ ਦੇ ਸਕੇ ਸਬੰਧੀਆਂ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਰਮਿੰਦਰ ਕੋਰ ਨੇਂ ਕਿਹਾ ਕਿ ਵਿਸ਼ਵ ਸਿਹਤ ਸੰਸਥਾਂ ਦੇ ਅਨੁਸਾਰ ਅੱਜ ਪੁਰੀ ਦੁਨੀਆਂ ਵਿੱਚ ਘੱਟ ਸੁਣਨ ਦੀ ਸ਼ਕਤੀ ਦੀ ਜੋ ਸੱਮਸਿਆ ਪੈਦਾ ਹੋ ਰਹੀ ਹੈ, ਉਸ ਦਾ ਸਭ ਤੋਂ ਵੱਡਾ ਕਾਰਣ ਲੰਬੇ ਸਮੇਂ ਤੱਕ ਤੇਜ ਅਵਾਜ ਵਿੱਚ ਮਿਉਜਕ ਸੁਣਨਾ ਹੈ ਅਤੇ ਅੱਜ ਦੁਨੀਆਂ ਦੇ 60 ਪ੍ਰਤੀਸ਼ਤ ਯੁਵਾ ਇਸ ਬਿਮਾਰੀ ਨਾਲ ਪ੍ਰਭਾਵਤ ਹੋ ਰਹੇ ਹਨ।ਉਹਨਾਂ ਕਿਹਾ ਕਿ ਜਦੋਂ ਵਿਅਕਤੀ ਸੁਣਨ ਦੀ ਸ਼ਕਤੀ ਖੋਹ ਦਿੰਦਾ ਹੇ ਤਾਂ ਉਸ ਨੁੰ ਜਿਥੇ ਭਾਸ਼ਾ ਸਿੱਖਣ ਵਿੱਚ ਦਿੱਕਤ ਆਉਂਦੀ ਹੈ ਉਥੇ ਉਸ ਦਾ ਦੁਸਰਿਆਂ ਨਾਲ ਗੱਲਬਾਤ ਕਰਨ ਦਾ ਦਾਇਰਾ ਵੀ ਸੀਮਤ ਹੋ ਜਾਂਦਾ ਹੈ।ਉਹਨਾਂ ਕਿਹਾ ਕਿ ਕੰਨਾਂ ਵਿੱਚ ਖੂਨ ਵਗਣਾ ਜਾਂ ਦਰਦ ਹੋਣਾ ਗੰਭੀਰ ਮਸਲਾ ਹੋ ਸਕਦਾ ਹੈ। ਕੰਨ,ਨੱਕ, ਗੱਲਾ ਰੋਗਾਂ ਦੇ ਮਾਹਿਰ ਡਾ.ਪ੍ਰਸੁਨ ਅਤੇ ਡਾ. ਗਗਨ ਨੇਂ ਦਸਿਆਂ ਕਿ ਕੰਨਾਂ ਵਿੱਚ ਤੇਲ ਜਾਂ ਤਿਖੀਆਂ ਚੀਜਾਂ /ਮਾਚਸ ਦੀ ਤੀਲੀ / ਕੰਨਾਂ ਨੂੰ ਸਾਫ ਕਰਨ ਲਈ ਬਡਜ ਦੀ ਵਰਤੋਂ ਕਰਨ ਤੋਂ ਗੁਰੇਜ ਕੀਤਾ ਜਾਵੇ। ਕੰਨਾਂ ਨੁੰ ਨੁਕਸਾਨ ਹੋਣ ਤੋਂ ਬਚਾਉਣ ਲਈ ਕੰਨਾਂ ਨੂੰ ਟੀ.ਵੀ.,ਰੇਡੀਓ, ਈਅਰ ਫੋਨ, ਪਟਾਕੇ, ਉੱਚੀ ਅਵਾਜ ਤੋਂ ਵੀ ਬਚਾਅ ਕੇ ਰੱਖਿਆ ਜਾਵੇ। ਨਵ ਜਨਮੇਂ ਨੂੰ ਕੰਨਾਂ ਦੀਆਂ ਹੋਣ ਵਾਲੀਆਂ ਸਮਸਿਆਂਵਾ ਨੂੰ ਨਜਰ ਅੰਦਾਜ ਕਰਨਾ ਅਤੇ ਸਹੀ ਸਮੇਂ ਤੇਂ ਇਲਾਜ ਨਾ ਕਰਵਾਉਣਾ ਬਹਿਰੇਪਣ ਦਾ ਕਾਰਣ ਬਣ ਸਕਦਾ ਹੈ।ਜਿਲ਼੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ.ਜੇ.ਸਿੰਘ ਨੇਂ ਕਿਹਾ ਕਿ 60 ਸਾਲ ਦੀ ਉਮਰ ਤੋਂ ਬਾਅਦ ਹਰੇਕ ਬਜੁਰਗ ਨੂੰ ਸਾਲ ਵਿੱਚ ਘੱਟੋ ਘੱਟ ਇੱਕ ਵਾਰੀ ਕੰਨਾਂ ਦੀ ਜਾਂਚ ਕਰਵਾਉਣੀ ਜਰੂਰੀ ਹੈ।ਖਾਸਕਰ ਉਦੋਂ ਜਦੋਂ ਬਜੁਰਗ ਗੱਲਬਾਤ ਦੋਰਾਣ ਵਾਰ ਵਾਰ ਸ਼ਬਦਾਂ ਨੂੰ ਦੁਹਰਾਉਣ ਲਈ ਪੁੱਛ ਰਹੇ ਹਨ।ਜੇਕਰ ਬੱਚਾ ਸਕੂਲ ਵਿੱਚ ਪੜਾਈ ਦੋਰਾਣ ਥੋੜੀ ਦੂਰੀ ਤੋਂ ਅਧਿਆਪਕ ਦੀ ਅਵਾਜ ਵੱਲ ਧਿਆਨ ਨਹੀ ਦੇ ਰਿਹਾ ਤਾਂ ਅਜਿਹੇ ਬੱਚਿਆਂ ਦੇ ਕੰਨਾਂ ਦੀ ਡਾਕਟਰ ਤੋਂ ਜਾਂਚ ਕਰਵਾਉਣੀ ਜਰੂਰੀ ਹੈ।ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗੋਇਲ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।ਕੰਨਾਂ ਦੀਆਂ ਬਿਮਾਰੀਆਂ ਤੋਂ ਬਚਾਅ ਦੀ ਜਾਗਰੂਕਤਾ ਲਈ ਪੋਸਟਰ ਵੀ ਜਾਰੀ ਕੀਤਾ ਗਿਆ।ਇਸ ਮੋਕੇ ਡਾ.ਗਗਨਦੀਪ, ਜਿਲਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਅਤੇ ਸਟਾਫ ਵੀ ਹਾਜ਼ਰ ਸੀ।

Related Post